ਫੇਸਬੁੱਕ ਦਾ ਐਪਲ ’ਤੇ ਦੋਸ਼ ‘ਆਈ ਮੈਸੇਜ’ ਉੱਤੇ ਸੰਦੇਸ਼ ਹੋ ਸਕਦੇ ਹਨ ਅਕਸੈੱਸ

01/29/2021 9:09:39 AM

ਨੈਸ਼ਨਲ ਡੈਸਕ : ਫੇਸਬੁੱਕ ਅਤੇ ਐਪਲ ’ਚ ਦੋਸ਼ਾਂ-ਪ੍ਰਤੀਦੋਸ਼ਾਂ ਦੀ ਜੰਗ ਹੋਰ ਤੇਜ਼ ਹੋ ਗਈ ਹੈ। ਫੇਸਬੁੱਕ ਦੇ ਸੀ. ਈ. ਓ. ਮਾਰਕ ਜੁਕਰਬਰਗ ਨੇ ਐਪਲ ਦੇ ਖਿਲਾਫ ਇਕ ਵਾਰ ਮੁੜ ਮੋਰਚਾ ਖੋਲ੍ਹਦੇ ਹੋਏ ਦੋਸ਼ ਲਗਾਇਆ ਹੈ ਕਿ ਆਈਫੋਨ ਕੋਲ ਨਿਰਮਾਤਾਵਾਂ ਅਤੇ ਸਰਕਾਰਾਂ ਕੋਲ ਜ਼ਿਆਦਾਤਰ ਲੋਕਾਂ ਦੇ ਸੰਦੇਸ਼ਾਂ ਨੂੰ ਅਕਸੈੱਸ ਕਰਨ ਦੀ ਸਮਰੱਥਾ ਹੈ। ‘ਆਈ ਮੈਸੇਜ’ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਫੇਸਬੁੱਕ ਦੇ ਵਟਸਐਪ ਦੀ ਤੁਲਨਾ ’ਚ ਇਸ ਦੀ ਪ੍ਰਾਇਵੇਸੀ ਕਮਜ਼ੋਰ ਹੈ। ਉਨ੍ਹਾਂ ਨੇ ਕਿਹਾ ਕਿ ‘ਆਈ ਮੈਸੇਜ’ ਤੁਹਾਡੇ ਸੰਦੇਸ਼ਾਂ ਦੇ ਨਾਨ-ਐਂਡ-ਟੂ-ਐਂਡ ਐਨਕ੍ਰਿਪਟਡ ਬੈਕਅਪ ਨੂੰ ਡਿਫਾਲਟ ਰੂਪ ਨਾਲ ਇਕੱਠਾ ਕਰਦਾ ਹੈ ਜਦੋਂ ਤੱਕ ਕਿ ਤੁਸੀਂ ‘ਆਈ ਕਲਾਊਡ’ ਨੂੰ ਡਿਸਏਬਲ ਨਹੀਂ ਕਰਦੇ ਹੋ। ਮਤਲਬ ਉਸ ਨੂੰ ਨਾ ਹੀ ਅਸੀਂ ਦੇਖ ਸਕਦੇ ਹਾਂ ਅਤੇ ਨਾ ਹੀ ਸੁਣ ਸਕਦੇ ਹਾਂ। ਨਾ ਹੀ ਕਦੀ ਅਜਿਹਾ ਕਰ ਸਕਾਂਗੇ ਅਤੇ ਅਜਿਹਾ ਉਦੋਂ ਤੱਕ ਹੋਵੇਗਾ ਜਦੋਂ ਤੱਕ ਕਿ ਤੁਸੀ ਜਿਸ ਇਨਸਾਨ ਨੂੰ ਮੈਸੇਜ ਭੇਜਿਆ ਹੈ, ਉਸ ਨੇ ਖੁਦ ਨਾ ਸ਼ੇਅਰ ਕਰਨਾ ਚਾਹਿਆ ਹੋਵੇ। ਜੇ ਕੋਈ ਬਿਜ਼ਨੈੱਸਮੈਨ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਅਜਿਹੇ ਮੈਸੇਜੇ ਨੂੰ ਸਿਰਫ ਸਾਡੇ ਇੰਫ੍ਰਾਸਟ੍ਰਕਚਰ ਵਲੋਂ ਹੀ ਹੋਸਟ ਕੀਤਾ ਜਾਏਗਾ। ਜ਼ੁਕਰਬਰਗ ਨੇ ਕਿਹਾ ਕਿ ਇਸ ਲਈ ਜਦੋਂ ਲੋਕਾਂ ਦੇ ਸੰਦੇਸ਼ਾਂ ਦੀ ਰੱਖਿਆ ਕਰਨ ਦੀ ਗੱਲ ਆਉਂਦੀ ਹੈ ਤਾਂ ਵਟਸਐਪ ਸਪੱਸ਼ਟ ਰੂਪ ਨਾਲ ਬਿਹਤਰ ਹੈ।

‘ਆਈ ਮੈਸੇਜ’ ਸਭ ਤੋਂ ਲੋਕਪ੍ਰਿਯ ਸੇਵਾ

ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਚੌਥੀ ਤਿਮਾਹੀ ’ਚ ਹੋਣ ਵਾਲੇ ਮਾਲੀਏ ਦੀ ਚਰਚਾ ਕਰਦੇ ਹੋਏ ਕਿਹਾ ਕਿ ਐਪਲ ਨੂੰ ਫੇਸਬੁੱਕ ਭਵਿੱਖ ’ਚ ਇਕ ਅਹਿਮ ਮੁਕਾਬਲੇਬਾਜ਼ ਦੇ ਰੂਪ ’ਚ ਦੇਖਦਾ ਹੈ। ਜ਼ੁਕਰਬਰਗ ਨੇ ਕਿਹਾ ਕਿ ਅਮਰੀਕਾ ’ਚ ‘ਆਈ ਮਸੇਜ’ ਸਭ ਤੋਂ ਲੋਕਪ੍ਰਿਯ ਸੇਵਾ ਹੈ ਕਿਉਂਕਿ ਮੈਨੂੰ ਲਗਦਾ ਹੈ ਕਿ ਉਹ ਇਸ ਨੂੰ ਪਹਿਲਾਂ ਤੋਂ ਇੰਸਟਾਲ ਕਰ ਲੈਂਦੇ ਹਨ ਅਤੇ ਇਹ ਐਪ ਕਈ ਫਾਇਦੇ ਦਿੰਦੇ ਹਨ ਜੋ ਹੋਰ ਐਪ ਕੋਲ ਨਹੀਂ ਹਨ। ਸੀ. ਈ. ਓ. ਨੇ ਇਹ ਵੀ ਕਿਹਾ ਕਿ ਅਗਲੇ ਕੰਪਿਊਟਿੰਗ ਪਲੇਟਫਾਰਮ ਵਰਚੁਅਲ ਅਤੇ ਸਭ ਤੋਂ ਵੱਧ ਹੈਂਡਸੈੱਟਸ ਪ੍ਰੋਗਰਾਮ ’ਚ ਫੇਸਬੁੱਕ ਅਤੇ ਐਪਲ ਦਾ ਸਿੱਧਾ ਮੁਕਾਬਲੇਬਾਜ਼ ਬਣਨ ਦੀ ਸੰਭਾਵਨਾ ਹੈ।

ਇਹ ਵੀ ਪਡ਼੍ਹੋ : ਖ਼ੁਸ਼ਖ਼ਬਰੀ! ਰਾਸ਼ਨ ਕਾਰਡ ਧਾਰਕਾਂ ਨੂੰ ਮਾਰਚ ਤੋਂ ਘਰ ਬੈਠੇ ਮਿਲੇਗਾ ਰਾਸ਼ਨ, ਜਾਣੋ ਕਿਵੇਂ

‘ਆਈ. ਓ. ਐੱਸ. 14’ ਵਿਚ ਪ੍ਰਾਇਵੇਸੀ ਚੇਂਜ

ਜ਼ੁਕਰਬਰਗ ਨੇ ਦਾਅਵਾ ਕੀਤਾ ਕਿ ‘ਆਈ. ਓ. ਐੱਸ. 14 ’ਚ ਪਾਇਵੇਸੀ ਚੇਜ਼ ਦੁਨੀਆ ਭਰ ਦੇ ਲੱਖਾਂ ਕਾਰੋਬਾਰਾਂ ਦੇ ਵਿਕਾਸ ਨੂੰ ਪ੍ਰਭਾਵਿਤ ਕਰੇਗਾ। ਕਈ ਛੋਟੇ ਕਾਰੋਬਾਰ ਹੁਣ ਟਾਰਗੈਟੇਡ ਵਿਗਿਆਪਨਾਂ ਨਾਲ ਆਪਣੇ ਗਾਹਕਾਂ ਤੱਕ ਪਹੁੰਚਣ ’ਚ ਸਮਰੱਥ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਐਪਲ ਕਹਿ ਸਕਦਾ ਹੈ ਕਿ ਉਹ ਲੋਕਾਂ ਦੀ ਮਦਦ ਕਰਨ ਲਈ ਅਜਿਹਾ ਕਰ ਰਹੇ ਹਨ ਪਰ ਇਹ ਚਾਲਾਂ ਸਪੱਸ਼ਟ ਰੂਪ ਨਾਲ ਉਨ੍ਹਾਂ ਦੇ ਮੁਕਾਬਲੇਬਾਜ਼ ਹਿੱਤਾਂ ਦਾ ਪਰਦਾਫਾਸ਼ ਕਰਦੀ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਗਤੀਸ਼ੀਲ ਲੋਕਾਂ ਦਾ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਇੰਝ ਸ਼ੁਰੂ ਹੋਇਆ ਫੇਸਬੁੱਕ, ਐਪਲ ਵਿਵਾਦ

ਫੇਸਬੁੱਕ, ਐਪਲ ਵਲੋਂ ‘ਆਈ. ਓ. ਐੱਸ. 14’ ਵਿਚ ਦਿੱਤੇ ਜਾਣ ਵਾਲੇ ਇਕ ਪ੍ਰਾਇਵੇਸੀ ਫੀਚਰ ਤੋਂ ਨਾਰਾਜ਼ ਹੈ। ਫੇਸਬੁੱਕ ਦੇ ਐਪਲ ਪੇਜ਼ ਤੋਂ ਵੈਰੀਫਿਕੇਸ਼ਨ ਹਟਾ ਲਿਆ ਯਾਨੀ ਵੈਰੀਫਿਕੇਸ਼ਨ ਦਾ ਬਲੂ ਟਿਕ ਜੋ ਫੇਸਬੁੱਕ ’ਤੇ ਦਿਖਾਈ ਦਿੰਦਾ ਹੈ, ਉਸ ਦਾ ਡਿਸਪਲੇ ਬੰਦ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਦੋਹਾਂ ਕੰਪਨੀਆਂ ’ਚ ਦੋਸ਼ਾਂ-ਪ੍ਰਤੀਦੋਸ਼ਾਂ ਦਾ ਦੌਰ ਸ਼ੁਰੂ ਹੋਇਆ।

ਇਹ ਵੀ ਪਡ਼੍ਹੋ : 21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ, 1 ਅਪਰੈਲ ਤੋਂ ਮਿਲਣਗੀਆਂ ਇਹ ਸਹੂਲਤਾਂ

‘ਆਈ. ਓ. ਐੱਸ.14.4’ ਨੂੰ ਲੈ ਕੇ ਚਿੰਤਾ

ਐਪਲ ਦੇ ਜਿਸ ਫੀਚਰ ਤੋਂ ਫੇਸਬੁੱਕ ਨਾਰਾਜ਼ ਹੈ, ਹੁਣ ਉਹ ਭਾਰਤ ’ਚ ਆ ਚੁੱਕਾ ਹੈ ਅਤੇ ਕੁਝ ਯੂਜ਼ਰਸ ਨੂੰ ਦਿੱਤਾ ਗਿਆ ਹੈ। ਇਹ ਕੁਝ ਐਪ ਦੇ ਨਾਲ ਹੀ ਕੰਮ ਕਰ ਰਿਹਾ ਹੈ। ਫੇਸਬੁੱਕ ਨੂੰ ਚਿੰਤਾ ਹੈ ਕਿ ਆਉਣ ਵਾਲੇ ਸਮੇਂ ’ਚ ‘ਆਈ. ਓ. ਐੱਸ.’ 14.4’ ਦੇ ਅਪਡੇਟ ਨਾਲ ਐਪਲ ਦਾ ਇਹ ਫੀਚਰ ਸਾਰੇ ਯੂਜ਼ਰਸ ਨੂੰ ਮਿਲਣਾ ਸ਼ੁਰੂ ਹੋ ਜਾਏਗਾ।

ਇੰਝ ਹੋਰ ਭਖ ਗਿਆ ਮਾਮਲਾ

ਆਉਣ ਵਾਲੇ ਆਈ. ਓ. ਐੱਸ. ਅਪਡੇਟ ਤੋਂ ਬਾਅਦ ਇਸ ’ਚ ਫੇਸਬੁੱਕ ਜਾਂ ਕੋਈ ਵੀ ਐਪ ਪਹਿਲੀ ਵਾਰ ਓਪਨ ਕਰਾਂਗੇ ਤਾਂ ਤੁਹਾਨੂੰ ਇਕ ਪ੍ਰਾਇਵੇਸੀ ਪ੍ਰਾਮਪਟ ਮਿਲੇਗਾ। ਜਿਥੇ ਲਿਖਿਆ ਹੋਵੇਗਾ ਕਿ ਤੁਸੀਂ ਚਾਹੋ ਤਾਂ ਖੁਦ ਨੂੰ ਟ੍ਰੈਕ ਕਰਨ ਤੋਂ ਮਨ੍ਹਾ ਕਰ ਸਕਦੇ ਹੋ। ਇਸ ਕਾਰਣ ਫੇਸਬੁੱਕ ਨੇ ਫੁਲ ਪੇਜ਼ ਐਡ ਦੇ ਕੇ ਐਪਲ ਦੀ ਅਾਲੋਚਨਾ ਕੀਤੀ ਸੀ। ਫੇਸਬੁੱਕ ਨੇ ਇਹ ਨਹੀਂ ਕਿਹਾ ਕਿ ਇਸ ਨਾਲ ਫੇਸਬੁੱਕ ਦਾ ਨੁਕਸਾਨ ਹੋਵੇਗਾ ਸਗੋਂ ਕੰਪਨੀ ਨੇ ਕਿਹਾ ਕਿ ਐਪਲ ਦੇ ਇਸ ਕਦਮ ਨਾਲ ਛੋਟੇ ਵਪਾਰੀਆਂ ਦਾ ਨੁਕਸਾਨ ਹੋਵੇਗਾ।

ਇਹ ਵੀ ਪਡ਼੍ਹੋ : ਆਟੋ ਕੰਪਨੀਆਂ ਦੀ ਵਿਕਰੀ ’ਚ ਭਾਰੀ ਵਾਧਾ, ਮੁਲਾਜ਼ਮਾਂ ਨੂੰ ਮਿਲਣ ਲੱਗੀ ਪੂਰੀ ਤਨਖ਼ਾਹ ਤੇ ਇਨਕ੍ਰੀਮੈਂਟ

ਭਾਰਤ ’ਚ ਦੁੱਗਣਾ ਹੋਇਆ ਐਪਲ ਦਾ ਕਾਰੋਬਾਰ : ਟਿਮ ਕੁਕ

ਐਪਲ ਦੇ ਸੀ. ਈ. ਓ. ਟਿਮ ਕੁਕ ਨੇ ਕਿਹਾ ਕਿ ਕੰਪਨੀ ਦੀ ਭਾਰਤ ’ਚ ਬਾਜ਼ਾਰ ਹਿੱਸੇਦਾਰੀ ਉਪਲਬਧ ਮੌਕਿਆਂ ਦੇ ਮੁਕਾਬਲੇ ਕਾਫੀ ਘੱਟ ਹੈ ਅਤੇ ਉਥੇ ਭਵਿੱਖ ’ਚ ਪ੍ਰਚੂਨ ਸਟੋਰਾਂ ਨੂੰ ਖੋਲ੍ਹਣਾ ਇਕ ਵੱਡੀ ਪਹਿਲ ਹੋਵੇਗੀ। ਐਪਲ ਨੇ 23 ਸਤੰਬਰ ਨੂੰ ਭਾਰਤ ’ਚ ਐਪਲ ਸਟੋਰ ਦੀ ਆਨਲਾਈਨ ਸ਼ੁਰੂਆਤ ਕੀਤੀ ਸੀ, ਜਿਸ ਦਾ ਰਾਹੀਂ ਪਹਿਲੀ ਵਾਰ ਦੇਸ਼ ਭਰ ਦੇ ਗਾਹਕਾਂ ਨੂੰ ਸਿੱਧੇ ਉਤਪਾਦਾਂ ਦੀ ਪੂਰੀ ਚੇਨ ਅਤੇ ਸੇਵਾਵਾਂ ਦੀ ਪੇਸ਼ਕਸ਼ ਕੀਤੀ ਗਈ। ਕੁਕ ਨੇ ਕਿਹਾ ਕਿ 2021 ਦੀ ਪਹਿਲੀ ਤਿਮਾਹੀ ਲਈ ਕੰਪਨੀ ਦੀ ਆਮਦਨ ਸੰਭਾਵਨਾਵਾਂ ’ਤੇ ਚਰਚਾ ਦੌਰਾਨ ਕਿਹਾ ਕਿ ਜੇ ਤੁਸੀਂ ਭਾਰਤ ਦੀ ਉਦਾਹਰਣ ਲਓ ਤਾਂ ਸਾਡਾ ਕਾਰੋਬਾਰ ਪਿਛਲੇ ਸਾਲ ਦੀ ਤੁਲਨਾ ’ਚ ਦੁੱਗਣਾ ਹੋ ਗਿਆ ਹੈ ਪਰ ਉਥੇ ਸਾਡਾ ਵਪਾਰ ਹਾਲੇ ਵੀ ਉਪਲਬਧ ਮੌਕਿਆਂ ਦੀ ਤੁਲਨਾ ’ਚ ਕਾਫੀ ਘੱਟ ਹੈ। ਭਾਰਤੀ ਬਾਜ਼ਾਰ ’ਚ ਐਪਲ ਦੇ ਯਤਨਾਂ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਕੁਕ ਨੇ ਕਿਹਾ ਕਿ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਅਜਿਹੇ ਕਈ ਬਾਜ਼ਾਰ ਹਨ। ਭਾਰਤ ਉਨ੍ਹਾਂ ’ਚੋਂ ਇਕ ਹੈ, ਜਿਥੇ ਸਾਡੀ ਹਿੱਸੇਦਾਰੀ ਕਾਫੀ ਘੱਟ ਹੈ। ਇਕ ਸਾਲ ਪਹਿਲਾਂ ਦੇ ਮੁਕਾਬਲੇ ਅਸੀਂ ਸੁਧਾਰ ਕੀਤਾ ਹੈ। ਇਸ ਮਿਆਦ ’ਚ ਸਾਡਾ ਕਾਰੋਬਾਰ ਲਗਭਗ ਦੁੱਗਣਾ ਹੋ ਗਿਆ ਅਤੇ ਅਸੀਂ ਇਸ ਵਾਧੇ ਬਾਰੇ ਬਹੁਤ ਚੰਗਾ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਐਪਲ ਭਾਰਤ ’ਚ ਕਈ ਪਹਿਲ ਕਰ ਰਿਹਾ ਹੈ। ਉਦਾਹਰਣ ਲਈ ਅਸੀਂ ਉਥੇ ਆਨਲਾਈਨ ਸਟੋਰ ਖੋਲ੍ਹਿਆ ਅਤੇ ਬੀਤੀ ਤਿਮਾਹੀ ਆਨਲਾਈਨ ਸਟੋਰ ਦੀ ਪਹਿਲੀ ਪੂਰਣ ਤਿਮਾਹੀ ਸੀ। ਇਸ ਦੀ ਇਕ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਅਤੇ ਇਸ ਤੋਂ ਪਿਛਲੀ ਤਿਮਾਹੀ ਦੇ ਸਾਡੇ ਟੀਚਿਆਂ ਨੂੰ ਹਾਸਲ ਕਰਨ ’ਚ ਮਦਦ ਮਿਲੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News