40 ਕਰੋੜ ਕਾਰੋਬਾਰਾਂ ''ਚ ਹੋ ਰਹੀ ਫੇਸਬੁੱਕ ਅਤੇ ਉਸ ਦੇ ਐਪਸ ਦੀ ਵਰਤੋਂ

10/11/2019 9:15:51 PM

ਸਾਨ ਫ੍ਰਾਂਸਿਸਕੋ (ਅਨਸ)-ਫੇਸਬੁੱਕ ਨੇ ਐਲਾਨ ਕੀਤਾ ਹੈ ਕਿ 40 ਕਰੋੜ ਕਾਰੋਬਾਰਾਂ 'ਚ ਉਸ ਦੇ ਐਪਸ ਦੀ ਵਰਤੋਂ ਹੋ ਰਹੀ ਹੈ। ਇਨ੍ਹਾਂ ਐਪਸ ਦੀ ਵਰਤੋਂ ਬਿਜ਼ਨੈੱਸ 'ਚ ਨਵੇਂ ਗਾਹਕਾਂ ਨੂੰ ਲੱਭਣ, ਕਰਮਚਾਰੀਆਂ ਨੂੰ ਕੰਮ 'ਤੇ ਰੱਖਣ ਅਤੇ ਸਮੁਦਾਇਆਂ ਨਾਲ ਜੁੜਨ ਲਈ ਕੀਤੀ ਜਾਂਦੀ ਹੈ। ਗਲੋਬਲ ਬਿਜ਼ਨੈੱਸ ਮਾਰਕੀਟਿੰਗ ਦੇ ਵੀ. ਪੀ. ਮਿਸ਼ੇਲ ਕਲੇਨ ਨੇ ਕਿਹਾ ਕਿ 'ਬੂਸਟ ਵਿਦ ਫੇਸਬੁੱਕ ਹਾਲੀਡੇਅ ਬੂਟਕੈਂਪ' ਹੋਸਟ ਕਰਨ ਲਈ ਫੇਸਬੁੱਕ ਦੁਨੀਆ ਦੇ 17 ਸਭ ਤੋਂ ਵੱਡੇ ਦਫਤਰ ਅਤੇ ਹੱਬ ਖੋਲ੍ਹ ਰਿਹਾ ਹੈ।


Karan Kumar

Content Editor

Related News