ਸਟੇਸ਼ਨਾਂ ''ਤੇ ਲੱਗਣਗੇ ਚਿਹਰਾ ਪਛਾਣਨ ਵਾਲੇ ਕੈਮਰੇ, ਅਪਰਾਧੀਆਂ ਨੂੰ ਫੜਨਾ ਹੋਵੇਗਾ ਅਸਾਨ

02/27/2020 3:30:47 PM

ਨਵੀਂ ਦਿੱਲੀ — ਰੇਲਵੇ ਵਿਭਾਗ ਆਪਣੇ ਸਟੇਸ਼ਨਾਂ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਕਦਮ ਚੁੱਕਣ ਜਾ ਰਹੀ ਹੈ। ਹੁਣ ਜੇਕਰ ਕੋਈ ਸ਼ੱਕੀ ਵਿਅਕਤੀ ਦੇਸ਼ ਦੇ ਕਿਸੇ ਵੀ ਰੇਲਵੇ ਸਟੇਸ਼ਨ 'ਤੇ ਪਹੁੰਚੇਗਾ ਤਾਂ ਉਸ ਦੀ ਜਾਣਕਾਰੀ ਪੁਲਸ ਥਾਣੇ ਨੂੰ ਮਿਲ ਜਾਵੇਗੀ। ਇਸ ਲਈ ਰੇਲਵੇ ਬੋਰਡ ਜੂਨ ਤੋਂ ਸਟੇਸ਼ਨਾਂ 'ਤੇ ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਲਗਾਉਣ ਲਗਾਉਣ ਜਾ ਰਿਹਾ ਹੈ। ਇਹ ਕੰਮ 2022 ਤੱਕ ਪੂਰਾ ਹੋ ਜਾਵੇਗਾ। ਸਾਰੇ ਰੇਲਵੇ ਸਟੇਸ਼ਨਾਂ 'ਤੇ ਆਮ ਕੈਮਰੇ ਲਗਾਏ ਜਾ ਰਹੇ ਹਨ ਪਰ ਏ1,ਏ,ਬੀ, ਅਤੇ ਸੀ ਸ਼੍ਰੇਣੀ ਦੇ ਸਟੇਸ਼ਨਾਂ 'ਤੇ ਤੈਅ ਸੰਖਿਆ 'ਚ 4ਕੇ ਯੂ.ਐਚ.ਡੀ.(ultra high definition) ਕੈਮਰੇ ਲਗਾਏ ਜਾਣਗੇ। ਵੱਡੇ ਸਟੇਸ਼ਨਾਂ 'ਤੇ 8 ਅਤੇ ਛੋਟੇ ਸਟੇਸ਼ਨਾਂ 'ਤੇ 4 ਕੈਮਰੇ ਲਗਾਏ ਜਾਣਗੇ। ਇਹ ਅਜਿਹੀ ਥਾਂ 'ਤੇ ਲਗਾਏ ਜਾਣਗੇ ਜਿਥੋਂ ਹਰ ਯਾਤਰੀ 'ਤੇ ਨਜ਼ਰ ਰੱਖੀ ਜਾ ਸਕੇ। ਇਨ੍ਹਾਂ ਕੈਮਰਿਆਂ ਨੂੰ ਫੇਸ ਰਿਕਗਨਿਸ਼ਨ ਸਾਫਟਵੇਅਰ ਨਾਲ ਜੋੜਿਆ ਜਾਵੇਗਾ।

ਕਿਸੇ ਵੀ ਥਾਣੇ ਤੋਂ ਅਪਲੋਡ ਕੀਤੀ ਜਾ ਸਕੇਗੀ ਅਪਰਾਧੀ ਦੀ ਫੋਟੋ

ਕਿਸੇ ਵੀ ਥਾਣੇ ਤੋਂ ਸ਼ੱਕੀ ਜਾਂ ਅਪਰਾਧੀ ਦਾ ਫੋਟੋ ਜੀ.ਆਰ.ਪੀ., ਆਰ.ਪੀ.ਐਫ. ਜਾਂ ਕੰਟਰੋਲ ਰੂਮ ਤੋਂ ਸਾਫਟਵੇਅਰ 'ਚ ਅਪਲੋਡ ਕੀਤਾ ਜਾ ਸਕਦਾ ਹੈ। ਸਾਫਟਵੇਅਰ ਨਾਲ ਲਿੰਕ ਹੁੰਦੇ ਹੀ ਸਾਰੇ 4ਕੇ ਯੂ.ਐਚ.ਡੀ. ਕੈਮਰਿਆਂ 'ਚ ਤਸਵੀਰ ਪਹੁੰਚ ਜਾਵੇਗੀ। ਜਦੋਂ ਇਸ ਫੋਟੋ ਨਾਲ ਮੇਲ ਖਾਂਦਾ ਕੋਈ ਵਿਅਕਤੀ ਕੈਮਰੇ ਦੇ ਸਾਹਮਣਿਓਂ ਗੁਜ਼ਰੇਗਾ ਤÎਾਂ ਕੈਮਰਾ ਸਾਫਟਵੇਅਰ ਦੀ ਸਹਾਇਤਾ ਨਾਲ ਆਪਣੇ ਆਪ ਕੰਟਰੋਲ ਰੂਮ ਨੂੰ ਜਾਣਕਾਰੀ ਦੇਵੇਗਾ। ਇਸ ਤੋਂ ਇਲਾਵਾ ਇਹ ਸਾਫਟਵੇਅਰ ਘਰੋਂ ਭੱਜਣ ਵਾਲੇ ਬੱਚਿਆਂ 'ਤੇ ਵੀ ਨਜ਼ਰ ਰੱਖੇਗਾ, ਕਿਉਂਕਿ ਜ਼ਿਆਦਾਤਰ ਬੱਚੇ ਰੇਲਵੇ ਰਾਹੀਂ ਹੀ ਵੱਡੇ ਸ਼ਹਿਰਾਂ ਵੱਲ ਜਾਂਦੇ ਹਨ। ਰੇਲਵੇ ਇਸ ਲਈ ਚਿਹਰਾ ਪਛਾਣ ਸਾਫਟਵੇਅਰ ਖਰੀਦੇਗਾ।


Related News