‘ਸਾਫਟਵੇਅਰ ਦੀ ਗੜਬੜੀ ਦੀ ਵਜ੍ਹਾ ਨਾਲ ਵਸੂਲਿਆ ਗਿਆ ਐਕਸਟਰਾ ਵਿਆਜ ਅਤੇ ਲੇਟ ਫੀਸ ਵਾਪਸ ਮਿਲੇਗੀ’
Friday, Aug 13, 2021 - 01:45 PM (IST)
ਨਵੀਂ ਦਿੱਲੀ (ਇੰਟ) - ਇਨਕਮ ਟੈਕਸ ਡਿਪਾਰਟਮੈਂਟ ਨੇ ਕਿਹਾ ਹੈ ਕਿ ਉਹ ਸਾਫਟਵੇਅਰ ਦੀ ਗਡ਼ਬਡ਼ੀ ਦੀ ਵਜ੍ਹਾ ਨਾਲ ਟੈਕਸਪੇਅਰਜ਼ ਨੂੰ ਲੱਗੇ ਜ਼ਿਆਦਾ ਵਿਆਜ ਅਤੇ ਲੇਟ ਫੀਸ ਵਾਪਸ ਕਰ ਦੇਵੇਗਾ। ਇਹ ਨਿਯਮ ਵਿੱਤੀ ਸਾਲ 2020-21 ਲਈ ਫਾਈਲ ਕੀਤੇ ਜਾਣ ਵਾਲੇ ਇਨਕਮ ਟੈਕਸ ਰਿਟਰਨ ’ਤੇ ਲਾਗੂ ਹੋਵੇਗਾ।
ਇਸ ਵਿੱਤੀ ਸਾਲ ਲਈ ਟੈਕਸ ਰਿਟਰਨ ਭਰਨ ਦੀ ਅੰਤਿਮ ਤਰੀਕ 31 ਜੁਲਾਈ ਤੋਂ ਵਧਾ ਕੇ 30 ਸਤੰਬਰ ਕਰ ਦਿੱਤੀ ਗਈ ਹੈ। ਦਰਅਸਲ ਇਨਕਮ ਟੈਕਸ ਵਿਭਾਗ ਨੇ ‘ਕੋਵਿਡ-19’ ਦੀ ਵਜ੍ਹਾ ਨਾਲ ਇਨਕਮ ਟੈਕਸ ਰਿਟਰਨ ਫਾਈਲਿੰਗ ਦੀ ਡੈੱਡਲਾਈਨ ਵਧਾਈ ਹੈ। ਕੁੱਝ ਟੈਕਸਪੇਅਰਜ਼ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ 31 ਜੁਲਾਈ ਤੋਂ ਬਾਅਦ ਇਨਕਮ ਟੈਕਸ ਰਿਟਰਨ ਭਰਨ ’ਤੇ ਲੇਟ ਫੀਸ ਦੇਣੀ ਪਈ ਹੈ।
ਇਹ ਵੀ ਪੜ੍ਹੋ: Indigo ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਹੁਣ ਯਾਤਰੀਆਂ ਨੂੰ ਲੰਬੀਆਂ ਕਤਾਰਾਂ ਤੋਂ ਮਿਲੇਗੀ ਰਾਹਤ
ਦਰਅਸਲ ਇਨਕਮ ਟੈਕਸ ਡਿਪਾਰਟਮੈਂਟ ਦੇ ਆਈ. ਟੀ. ਆਰ. ਸਾਫਟਵੇਅਰ ’ਚ ਗਡ਼ਬਡ਼ੀ ਦੀ ਵਜ੍ਹਾ ਨਾਲ ਇੰਟਰਸਟ ਕੈਲਕੁਲੇਸ਼ਨ ਗਲਤ ਹੋ ਰਿਹਾ ਸੀ। ਵਿਭਾਗ ਦਾ ਕਹਿਣਾ ਹੈ ਕਿ ਹੁਣ ਇਸ ਗਡ਼ਬਡ਼ੀ ਨੂੰ ਠੀਕ ਕਰ ਦਿੱਤਾ ਗਿਆ ਹੈ। ਜੇਕਰ ਕਿਸੇ ਤੋਂ ਜ਼ਿਆਦਾ ਵਿਆਜ ਲਿਆ ਗਿਆ ਹੈ ਜਾਂ ਲੇਟ ਫੀਸ ਲਾਈ ਗਈ ਹੈ ਤਾਂ ਇਸ ਨੂੰ ਵਾਪਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Spicejet ਦੇ ਯਾਤਰੀਆਂ ਨੂੰ ਹੁਣ ਉਡਾਣ ਦੌਰਾਨ ਮਿਲਣਗੀਆਂ ਇਹ ਸਹੂਲਤਾਂ, ਨਹੀਂ ਹੋਵੇਗੀ ਸਮੇਂ ਦੀ ਬਰਬਾਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।