ਅਗਸਤ ’ਚ ਐਕਸਪੋਰਟ ’ਚ 1.62 ਫੀਸਦੀ ਦਾ ਵਾਧਾ, ਵਪਾਰ ਘਾਟਾ ਦੁੱਗਣੇ ਤੋਂ ਵਧ ਹੋ ਕੇ 27.98 ਅਰਬ ਡਾਲਰ ’ਤੇ ਪੁੱਜਾ
Thursday, Sep 15, 2022 - 10:33 AM (IST)
ਨਵੀਂ ਦਿੱਲੀ–ਭਾਰਤ ਦੀ ਐਕਸਪੋਰਟ ਅਗਸਤ ’ਚ ਮਾਮੂਲੀ 1.62 ਫੀਸਦੀ ਵਧ ਕੇ 33.92 ਅਰਬ ਡਾਲਰ ਹੋ ਗਈ। ਇਸ ਦੌਰਾਨ ਵਪਾਰ ਘਾਟਾ ਦੁੱਗਣੇ ਤੋਂ ਜ਼ਿਆਦਾ ਹੋ ਕੇ 27.98 ਅਰਬ ਡਾਲਰ ’ਤੇ ਪਹੁੰਚ ਗਿਆ। ਵਪਾਰ ਮੰਤਰਾਲਾ ਨੇ ਅੱਜ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ। ਅਗਸਤ 2021 ’ਚ ਵਪਾਰ ਘਾਟਾ 11.71 ਅਰਬ ਡਾਲਰ ਸੀ। ਇਸ ਸਾਲ ਅਗਸਤ ’ਚ ਇੰਪੋਰਟ 37.28 ਫੀਸਦੀ ਵਧ ਕੇ 61.9 ਅਰਬ ਡਾਲਰ ਰਹੀ।
ਅਪ੍ਰੈਲ-ਅਗਸਤ 2022-23 ਦੌਰਾਨ ਐਕਸਪੋਰਟ ’ਚ 17.68 ਫੀਸਦੀ ਦਾ ਵਾਧਾ ਹੋਇਆ ਅਤੇ ਇਹ ਵਧ ਕੇ 193.51 ਅਰਬ ਡਾਲਰ ਰਿਹਾ। ਚਾਲੂ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ ’ਚ ਇੰਪੋਰਟ 45.74 ਫੀਸਦੀ ਵਧ ਕੇ 318 ਅਰਬ ਡਾਲਰ ਦੇ ਪੱਧਰ ’ਤੇ ਪਹੁੰਚ ਗਈ। ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਅਗਸਤ ਦੌਰਾਨ ਵਪਾਰ ਘਾਟਾ ਵਧ ਕੇ 124.52 ਅਰਬ ਡਾਲਰ ਹੋ ਗਿਆ ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ 53.78 ਅਰਬ ਡਾਲਰ ਸੀ।