ਕੋਵਿਡ-19 ਮਹਾਂਮਾਰੀ ਕਾਰਨ 22 ਫੀਸਦੀ ਘਟਿਆ ਜਾਪਾਨ ਦਾ ਨਿਰਯਾਤ

05/21/2020 11:01:48 AM

ਟੋਕਿਓ — ਕੋਰੋਨਾ ਵਾਇਰਸ ਮਹਾਂਮਾਰੀ ਦਾ ਮੰਦੀ ਦਾ ਸਾਹਮਣਾ ਕਰ ਰਹੇ ਜਾਪਾਨ ਦਾ ਨਿਰਯਾਤ ਅਪ੍ਰੈਲ ਵਿਚ ਕਰੀਬ 22 ਫੀਸਦੀ ਘੱਟ ਗਿਆ ਹੈ ਜਿਹੜਾ ਕਿ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇÎਂ 'ਚ ਸਭ ਤੋਂ ਵੱਡੀ ਗਿਰਾਵਟ ਹੈ। ਜਾਪਾਨ ਦੇ ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੌਰਾਨ ਆਯਾਤ ਵਿਚ 7 ਫੀਸਦੀ ਦੀ ਕਮੀ ਆਈ ਹੈ। ਨਿਰਯਾਤ ਵਿਚ ਗਿਰਾਵਟ 2008 ਦੇ ਗਲੋਬਲ ਵਿੱਤੀ ਸੰਕਟ ਦੇ ਬਾਅਦ ਸਭ ਤੋਂ ਵਧ ਹੈ। ਜਾਪਾਨ ਦੀ ਅਰਥਵਿਵਸਥਾ ਨਿਰਯਾਤ 'ਤੇ ਨਿਰਭਰ ਕਰਦੀ ਹੈ। ਦੂਜੇ ਦੇਸ਼ਾਂ ਦੀ ਤਰ੍ਹਾਂ ਜਾਪਾਨ ਵਿਚ ਵੀ ਲੋਕਾਂ ਨੂੰ ਘਰੋਂ ਕੰਮ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜਾਪਾਨਾ ਦਾ ਨਿਰਯਾਤ ਅਪ੍ਰੈਲ ਵਿਚ 5200 ਅਰਬ ਯੇਨ (48 ਅਰਬ ਡਾਲਰ) ਰਿਹਾ, ਜਿਹੜਾ 2019 ਦੀ ਇਸੇ ਮਿਆਦ ਵਿਚ 6700 ਅਰਬ ਯੇਨ ਸੀ। ਇਸ ਦੌਰਾਨ ਆਯਾਤ 6600 ਅਰਬ ਯੇਨ ਤੋਂ ਘੱਟ ਕੇ 6100 ਅਰਬ ਯੇਨ ਰਹਿ ਗਿਆ। ਜਾਪਾਨ ਵਲੋਂ ਅਮਰੀਕਾ ਨੂੰ ਕੀਤੇ ਜਾਣ ਵਾਲੇ ਨਿਰਯਾਤ ਵਿਚ ਸਭ ਤੋਂ ਵਧ ਗਿਰਾਵਟ ਹੋਈ। ਇਸ ਤੋਂ ਇਲਾਵਾ ਭਾਰਤ, ਆਸਟ੍ਰੇਲੀਆ, ਦੱਖਣੀ ਅਮਰੀਕਾ, ਰੂਸ, ਈਰਾਨ ਅਤੇ ਇਟਲੀ ਲਈ ਨਿਰਯਾਤ 'ਚ ਵੀ ਕਮੀ ਆਈ ਹੈ।


Harinder Kaur

Content Editor

Related News