ਆਰਥਿਕਤਾ ਦੇ ਮੁੜ ਖੁੱਲ੍ਹਣ ਕਾਰਨ ਤੇਜ਼ੀ ਨਾਲ ਵਧ ਰਹੀ ਹੈ ਰੈਡੀਮੇਡ ਕੱਪੜਿਆਂ ਦੀ ਬਰਾਮਦ : AEPC

Saturday, Jul 03, 2021 - 06:12 PM (IST)

ਆਰਥਿਕਤਾ ਦੇ ਮੁੜ ਖੁੱਲ੍ਹਣ ਕਾਰਨ ਤੇਜ਼ੀ ਨਾਲ ਵਧ ਰਹੀ ਹੈ ਰੈਡੀਮੇਡ ਕੱਪੜਿਆਂ ਦੀ ਬਰਾਮਦ : AEPC

ਨਵੀਂ ਦਿੱਲੀ (ਭਾਸ਼ਾ) – ਵੱਖ-ਵੱਖ ਸੂਬਿਆਂ ਵਲੋਂ ਲਾਕਡਾਊਨ ਦੀਆਂ ਪਾਬੰਦੀਆਂ ’ਚ ਢਿੱਲ ਨਾਲ ਰੈਡੀਮੇਡ ਕੱਪੜਿਆਂ ਦੀ ਬਰਾਮਦ ਨੂੰ ਤੇਜ਼ੀ ਨਾਲ ਵਧਾਉਣ ’ਚ ਮਦਦ ਮਿਲੇਗੀ ਅਤੇ ਇਹ ਛੇਤੀ ਹੀ ਕੋਵਿਡ ਤੋਂ ਪਹਿਲਾਂ ਦੀ ਪੱਧਰ ’ਤੇ ਪਹੁੰਚ ਜਾਏਗੀ। ਕੱਪੜਾ ਬਰਾਮਦ ਪ੍ਰਮੋਸ਼ਨ ਕਾਊਂਸਲ (ਏ. ਈ. ਪੀ. ਸੀ.) ਦੇ ਚੇਅਰਮੈਨ ਏ. ਸ਼ਕਤੀਵੇਲ ਨੇ ਸ਼ਨੀਵਾਰ ਨੂੰ ਇਹ ਰਾਏ ਦਿੱਤੀ।

ਸ਼ਕਤੀਵੇਲ ਨੇ ਕਿਹਾ ਕਿ ਕੁੱਲ ਕੌਮਾਂਤਰੀ ਮੰਗ ਮਜ਼ਬੂਤ ਬਣੀ ਹੋਈ ਹੈ ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਲਾਕਡਾਊਨ ਕਾਰਨ ਕਾਰਖਾਨੇ ਅੰਸ਼ਿਕ ਤੌਰ ’ਤੇ ਬੰਦ ਹਨ। ਉਨ੍ਹਾਂ ਨੇ ਕਿਹਾ ਕਿ ਘਰੇਲੂ ਮੰਗ ’ਚ ਸੁਧਾਰ ਤੱਕ ਭਾਰਤੀ ਆਰਥਿਕਤਾ ਦੀ ਮੁੜ ਸੁਰਜੀਤੀ ਬਰਾਮਦ ’ਤੇ ਨਿਰਭਰ ਕਰੇਗੀ। ਇਸ ਮਾਮਲੇ ’ਚ ਬਰਾਮਦਕਾਰਾਂ ਦੀ ਅਗਵਾਈ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮ. ਐੱਸ. ਐੱਮ. ਈ.) ਕਰਨਗੇ।


author

Harinder Kaur

Content Editor

Related News