ਸੋਨੇ ਦੀ ਦਰਾਮਦ ''ਤੇ ਰੋਕ ਕਾਰਨ ਬਰਾਮਦਕਾਰ ਪਰੇਸ਼ਾਨ, ਆਯਾਤ ''ਚ ਆਈ 15 ਫੀਸਦੀ ਦੀ ਗਿਰਾਵਟ

Friday, Jan 20, 2023 - 05:27 PM (IST)

ਸੋਨੇ ਦੀ ਦਰਾਮਦ ''ਤੇ ਰੋਕ ਕਾਰਨ ਬਰਾਮਦਕਾਰ ਪਰੇਸ਼ਾਨ, ਆਯਾਤ ''ਚ ਆਈ 15 ਫੀਸਦੀ ਦੀ ਗਿਰਾਵਟ

ਮੁੰਬਈ - ਸਰਕਾਰ ਦੇ ਗੈਰ-ਜ਼ਰੂਰੀ ਆਯਾਤ 'ਤੇ ਰੋਕ ਲਗਾਉਣ ਦੇ ਯਤਨਾਂ ਕਾਰਨ ਦਸੰਬਰ 'ਚ ਸੋਨੇ ਦੀ ਦਰਾਮਦ 75 ਫੀਸਦੀ ਘਟੀ ਹੈ। ਇਸ ਕਾਰਨ ਪਿਛਲੇ 25 ਮਹੀਨਿਆਂ ਵਿੱਚ ਪਹਿਲੀ ਵਾਰ ਭਾਰਤ ਦੀ ਕੁੱਲ ਦਰਾਮਦ ਵਿੱਚ ਕਮੀ ਆਈ ਹੈ। ਦੂਜੇ ਪਾਸੇ ਸੋਨੇ ਦੀ ਸਪਲਾਈ ਵਿੱਚ ਵਿਘਨ ਪੈਣ ਕਾਰਨ ਰਤਨ ਅਤੇ ਗਹਿਣਿਆਂ ਦੀ ਬਰਾਮਦ ਵਿੱਚ 15 ਫੀਸਦੀ ਦੀ ਗਿਰਾਵਟ ਆਈ ਹੈ।

ਦਸੰਬਰ 'ਚ ਸੋਨੇ ਦੀ ਦਰਾਮਦ ਘਟ ਕੇ 1.2 ਅਰਬ ਡਾਲਰ ਰਹਿ ਗਈ, ਜਦੋਂ ਕਿ ਰਤਨ ਅਤੇ ਗਹਿਣਿਆਂ ਦੀ ਬਰਾਮਦ ਇਸ ਮਹੀਨੇ ਦੌਰਾਨ ਘੱਟ ਕੇ 2.5 ਅਰਬ ਡਾਲਰ 'ਤੇ ਆ ਗਈ।

ਦਸੰਬਰ 'ਚ ਭਾਰਤ ਦਾ ਵਪਾਰਕ ਆਯਾਤ 3.5 ਫੀਸਦੀ ਘੱਟ ਕੇ 58.34 ਅਰਬ ਡਾਲਰ 'ਤੇ ਆ ਗਿਆ, ਜਦਕਿ ਵਪਾਰਕ ਬਰਾਮਦ 12 ਫੀਸਦੀ ਡਿੱਗ ਕੇ 34.48 ਅਰਬ ਡਾਲਰ 'ਤੇ ਆ ਗਿਆ।

ਇਹ ਵੀ ਪੜ੍ਹੋ : ਭਾਰਤੀ ਰੇਲਵੇ ਨੇ ਕਬਾੜ ਤੋਂ ਕੀਤੀ ਬੰਪਰ ਕਮਾਈ, ਬਜਟ ਨੂੰ ਲੈ ਕੇ ਲੋਕਾਂ ਦੀਆਂ ਵਧੀਆਂ ਉਮੀਦਾਂ

ਇਸ ਕਾਰਨ ਨਵੰਬਰ ਦੇ ਮੁਕਾਬਲੇ ਦਸੰਬਰ 'ਚ ਵਪਾਰ ਘਾਟਾ ਵਧ ਕੇ 23.8 ਅਰਬ ਡਾਲਰ ਹੋ ਗਿਆ ਹੈ। ਸਰਕਾਰ ਬਾਹਰੀ ਮੰਗ ਦੇ ਵਧਦੇ ਖਤਰਿਆਂ ਦੇ ਵਿਚਕਾਰ ਵਪਾਰਕ ਘਾਟੇ ਨੂੰ ਵਧਣ ਤੋਂ ਚਿੰਤਤ ਹੈ। ਇਸ ਕਾਰਨ ਸਰਕਾਰ ਨੂੰ ਗੈਰ-ਜ਼ਰੂਰੀ ਵਸਤਾਂ ਦੀ ਦਰਾਮਦ 'ਤੇ ਰੋਕ ਲਗਾਉਣ ਦਾ ਫੈਸਲਾ ਕਰਨਾ ਪਿਆ।

ਉਦਯੋਗ ਨਾਲ ਜੁੜੇ ਵਪਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਇੰਨੇ ਸਖ਼ਤ ਹੋ ਗਏ ਹਨ ਕਿ ਏਜੰਸੀਆਂ ਲਈ ਸੋਨਾ ਆਯਾਤ ਕਰਨਾ ਹੁਣ ਆਕਰਸ਼ਕ ਨਹੀਂ ਰਿਹਾ। ਜੇਕਰ ਸਰਕਾਰ ਨੇ ਨਿਯਮਾਂ 'ਚ ਢਿੱਲ ਨਾ ਦਿੱਤੀ ਤਾਂ ਬਰਾਮਦਕਾਰਾਂ ਲਈ ਕਾਫੀ ਮੁਸ਼ਕਿਲ ਹੋ ਜਾਵੇਗੀ।

ਉਦਯੋਗ ਨਾਲ ਜੁੜੇ ਵਾਪਰੀਆਂ ਦਾ ਕਹਿਣਾ ਹੈ ਕਿ ਇਹ ਮੁੱਦਾ ਸਰਕਾਰ ਸਾਹਮਣੇ ਰੱਖਿਆ ਹੈ। ਉਨ੍ਹਾਂ ਕਿਹਾ, "ਆਯਾਤ ਕਰਨ ਲਈ ਮਨੋਨੀਤ ਏਜੰਸੀਆਂ ਸੋਨਾ ਆਯਾਤ ਕਰਨ ਵਿੱਚ ਅਰਾਮਦੇਹ ਨਹੀਂ ਹਨ ਕਿਉਂਕਿ ਉਹਨਾਂ ਦੇ ਪਾਸੇ ਬਹੁਤ ਸਾਰੀ ਦੇਣਦਾਰੀ ਹੈ ਅਤੇ ਉਸ ਅਨੁਸਾਰ ਮੁਨਾਫਾ ਨਹੀਂ ਹੋ ਰਿਹਾ ਹੈ। ਅਸੀਂ ਇਸ ਮੁੱਦੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸਰਕਾਰ ਨਾਲ ਗੱਲ ਕਰ ਰਹੇ ਹਾਂ।

ਉੱਚ ਵਿਆਜ ਦਰਾਂ ਦੇ ਦੌਰ ਵਿੱਚ 2022 ਤੱਕ ਸੋਨੇ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਰੂਸ-ਯੂਕਰੇਨ ਯੁੱਧ ਨੇ ਮਾਰਚ ਤਿਮਾਹੀ ਵਿੱਚ ਸੋਨੇ ਦੀਆਂ ਕੀਮਤਾਂ ਨੂੰ ਸਭ ਤੋਂ ਉੱਚੇ ਪੱਧਰ ਦੇ ਨੇੜੇ ਧੱਕ ਦਿੱਤਾ। ਮਜ਼ਬੂਤ ​​ਡਾਲਰ ਕਾਰਨ ਸਤੰਬਰ ਤਿਮਾਹੀ 'ਚ ਇਸ ਦੀਆਂ ਕੀਮਤਾਂ ਦੋ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈਆਂ। ਹਾਲਾਂਕਿ, ਸੋਨੇ ਦੀ ਘਰੇਲੂ ਕੀਮਤ ਉੱਚੀ ਰਹੀ ਹੈ ਕਿਉਂਕਿ ਰੁਪਏ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਅਤੇ ਇੱਕ ਸਾਲ ਵਿੱਚ ਇਸ ਵਿੱਚ ਲਗਭਗ 10 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ਕੋਟਕ ਸਿਕਿਓਰਿਟੀਜ਼ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ, "ਕੇਂਦਰੀ ਬੈਂਕ ਦੀ ਤੀਜੀ ਤਿਮਾਹੀ (ਸਤੰਬਰ ਤਿਮਾਹੀ) ਦੌਰਾਨ ਸੋਨੇ ਦੀ ਮੰਗ ਵਿੱਚ ਤੇਜ਼ੀ ਨਾਲ ਵਾਧੇ ਤੋਂ ਬਾਅਦ 2023 ਵਿੱਚ ਸੋਨੇ ਦੀ ਮੰਗ ਵਿੱਚ ਤੇਜ਼ੀ ਰਹਿ ਸਕਦੀ ਹੈ।"

ਇਹ ਵੀ ਪੜ੍ਹੋ : ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ 'ਤੇ ਸਰਕਾਰ ਅਲਰਟ, ਲੈ ਸਕਦੀ ਹੈ ਵੱਡਾ ਫੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News