ਨਹਾਉਣਾ ਅਤੇ ਖਾਣਾ ਹੋਇਆ ਮਹਿੰਗਾ, ਡਿਟਰਜੈਂਟ ਦੀਆਂ ਕੀਮਤਾਂ ’ਚ ਵੀ 8 ਫੀਸਦੀ ਦਾ ਵਾਧਾ

05/22/2022 11:12:49 AM

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਦੇਸ਼ ’ਚ ਮਹਿੰਗਾਈ ਇੰਨੀ ਜ਼ਿਆਦਾ ਵਧ ਗਈ ਹੈ ਕਿ ਲੋਕਾਂ ਦਾ ਨਹਾਉਣਾ ਅਤੇ ਖਾਣਾ ਮਹਿੰਗਾ ਹੋ ਗਿਆ ਹੈ।

ਨਹਾਉਣ ਅਤੇ ਕੱਪੜੇ ਧੋਣ ਵਾਲਾ ਸਾਬਣ, ਟੁੱਥ ਪੇਸਟ ਅਤੇ ਨੂਡਲਸ ਵਰਗੀਆਂ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਹਿੰਦੁਸਤਾਨ ਯੂਨੀਲਿਵਰ ਨੇ ਫਰਵਰੀ ਦੇ ਮੁਕਾਬਲੇ ਨਹਾਉਣ ਵਾਲੇ ਸਾਬਣ ਪੀਅਰਸ ਦੀਆਂ ਕੀਮਤਾਂ ’ਚ 9 ਫੀਸਦੀ ਜਦ ਕਿ ਫੇਸ ਵਾਸ਼ ’ਚ 3-4 ਫੀਸਦੀ ਦਾ ਵਾਧਾ ਕੀਤਾ ਹੈ।

ਉੱਥੇ ਹੀ ਰਿਨ ਡਿਟਰਜੈੱਟ ਬਾਰ ਦੀ ਕੀਮਤ ’ਚ 5-13 ਫੀਸਦੀ ਜਦ ਕਿ ਡਿਟਰਜੈਂਟ ਪਾਊਡਰ 2-8 ਫੀਸਦੀ ਮਹਿੰਗਾ ਹੋ ਗਿਆ ਹੈ।

ਇਹ ਵੀ ਪੜ੍ਹੋ : ਕਾਰਸ24, ਵੇਦਾਂਤੂ  ਨੇ ਕੀਤੀ ਸਥਾਈ-ਅਸਥਾਈ ਮੁਲਾਜ਼ਮਾਂ ਦੀ ਛਾਂਟੀ, ਜਾਣੋ ਵਜ੍ਹਾ

2-18 ਫੀਸਦੀ ਵਧੀਆਂ ਕੋਲਗੇਟ ਦੀਆਂ ਕੀਮਤਾਂ

ਆਈ. ਟੀ. ਸੀ. ਨੇ ਫਿਆਮਾ ਸਾਬਣ ਦੇ ਰੇਟ ਨੂੰ 11 ਫੀਸਦੀ ਤੱਕ ਵਧਾ ਦਿੱਤਾ ਹੈ। ਸਿੰਥਾਲ ਸਾਬਣ ਦੀ ਕੀਮਤ 5-24 ਫੀਸਦੀ ਵਧਾ ਦਿੱਤੀ ਹੈ।

ਪਤੰਜਲੀ ਨੇ ਸਾਬਣ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਕੋਲਗੇਟ ਟੁਥਪੇਸਟ ਦੀਆਂ ਕੀਮਤਾਂ ’ਚ 2-18 ਫੀਸਦੀ ਅਤੇ ਡਾਬਲ ਦੇ ਕਲੋਜ਼ਅਪ, ਬਬੂਲ ਦੀਆਂ ਕੀਮਤਾਂ ’ਚ 4-9 ਫੀਸਦੀ ਦਾ ਵਾਧਾ ਹੋਇਆ ਹੈ।

ਖੰਡ ਦੀਆਂ ਕੀਮਤਾਂ ’ਚ ਲਗਭਗ 1 ਫੀਸਦੀ, ਕਣਕ ’ਚ 4 ਫੀਸਦੀ ਅਤੇ ਜੌਂ ਦੀਆਂ ਕੀਮਤਾਂ ’ਚ ਲਗਭਗ 21 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : AirIndia ਦੇ ਜਹਾਜ਼ ਦਾ ਇੰਜਣ ਹਵਾ ਵਿੱਚ ਹੋਇਆ ਬੰਦ, ਮੁੰਬਈ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ

ਰਸੋਈ ਗੈਸ ਦੀ ਕੀਮਤ ਡੇਢ ਗੁਣਾ ਵਧੀ

ਦੇਸ਼ ’ਚ ਡੇਢ ਸਾਲ ਦੇ ਅੰਦਰ ਘਰੇਲੂ ਰਸੋਈ ਗੈਸ ਦੀ ਕੀਮਤ ’ਚ ਡੇਢ ਗੁਣਾ ਤੱਕ ਦਾ ਵਾਧਾ ਹੋਇਆ।

ਦਸੰਬਰ 2020 ’ਚ ਦਿੱਲੀ ’ਚ ਰਸੋਈ ਗੈਸ ਦੀ ਕੀਮਤ 644 ਰੁਪਏ ਸੀ ਜੋ ਹੁਣ ਵਧ ਕੇ 1003 ਰੁਪਏ ਹੋ ਗਈ ਹੈ। 18 ਮਹੀਨਿਆਂ ’ਚ 359 ਰੁਪਏ ਯਾਨੀ 55 ਫੀਸਦੀ ਰੇਟ ਵਧੇ ਹਨ। ਵੀਰਵਾਰ ਨੂੰ ਇਸ ਦੀ ਕੀਮਤ ’ਚ 3.50 ਰੁਪਏ ਦੇ ਕੀਤੇ ਗਏ ਵਾਧੇ ਨਾਲ ਦਿੱਲੀ-ਮੁੰਬਈ ’ਚ ਸਿਲੰਡਰ 1000 ਰੁਪਏ ਤੋਂ ਵੱਧ ਦਾ ਹੋ ਗਿਆ ਹੈ।

ਇਹ ਵੀ ਪੜ੍ਹੋ : GST ਕੌਂਸਲ ਨੂੰ ਲੱਗਾ ਝਟਕਾ, ਸੁਪਰੀਮ ਕੋਰਟ ਨੇ ਕਿਹਾ-ਸਿਫਾਰਿਸ਼ਾਂ ਮੰਨਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਪਾਬੰਦ ਨਹੀਂ

ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਉਛਾਲ

ਇਹੀ ਨਹੀਂ ਘਰੇਲੂ ਗੈਸ ਤੋਂ ਬਾਅਦ ਹੁਣ ਖਾਣ ਵਾਲੇ ਤੇਲ ਅਤੇ ਮਸਾਲਿਆਂ ਦੀਅਾਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਗਲੋਬਲ ਸਪਲਾਈ ਚੇਨ ’ਚ ਰੁਕਾਵਟ ਅਤੇ ਇੰਡੋਨੇਸ਼ੀਆ ਵਲੋਂ ਪਾਮ ਆਇਲ ’ਤੇ ਪਾਬੰਦੀ ਤੋਂ ਬਾਅਦ ਦੇਸ਼ ’ਚ ਇਸ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਉਛਾਲ ਆਇਆ ਹੈ।

ਸਫੋਲਾ ਤੇਲ ਦੀਆਂ ਕੀਮਤਾਂ ’ਚ 10-22 ਫੀਸਦੀ ਅਤੇ ਅਡਾਨੀ ਫਾਰਚਿਊਨ ਤੇਲ ਦੀਆਂ ਕੀਮਤਾਂ ’ਚ 16 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਹੁਣ ਨਹੀਂ ਖ਼ਰੀਦ ਸਕੋਗੇ Hyundai ਦੀ Santro, ਕੰਪਨੀ ਲਾਂਚ ਕਰੇਗੀ ਇਹ ਨਵੀਂ ਕਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News