ਲੋਹਾ ਕਬਾੜ ’ਤੇ ਛੋਟ ਸਟੇਨਲੈੱਸ ਸਟੀਲ ਖੇਤਰ ਲਈ ਰਾਹਤ : ਜਿੰਦਲ ਸਟੇਨਲੈੱਸ

Friday, Feb 03, 2023 - 12:11 PM (IST)

ਲੋਹਾ ਕਬਾੜ ’ਤੇ ਛੋਟ ਸਟੇਨਲੈੱਸ ਸਟੀਲ ਖੇਤਰ ਲਈ ਰਾਹਤ : ਜਿੰਦਲ ਸਟੇਨਲੈੱਸ

ਨਵੀਂ ਦਿੱਲੀ–ਕੱਚੇ ਮਾਲ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਸਟੇਨਲੈੱਸ ਸਟੀਲ ਉਦਯੋਗ ਲਈ ਬਜਟ ’ਚ ਲੋਹਾ ਅਤੇ ਸਟੇਨਲੈੱਸ ਸਟੀਲ ਕਬਾੜ ’ਤੇ ਛੋਟ ਵੱਡੀ ਰਾਹਤ ਹੈ। ਜਿੰਦਲ ਸਟੇਨਲੈੱਸ ਲਿਮ. (ਜੇ. ਐੱਸ. ਐੱਲ.) ਦੇ ਮੈਨੇਜਿੰਗ ਡਾਇਰੈਕਟਰ ਅਭਯੁਦਯ ਜਿੰਦਲ ਨੇ ਇਹ ਕਿਹਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣੇ ਬਜਟ ਭਾਸ਼ਣ ’ਚ ਕੋਲਡ ਰੋਲਡ ਗ੍ਰੇਨ ਓਰੀਐਂਟੇਡ (ਸੀ. ਆਰ. ਜੀ. ਓ.) ਸਟੀਲ, ਇਸਪਾਤ ਕਬਾੜ ਅਤੇ ਨਿੱਕਲ ਕੈਥੋਡ ਦੇ ਨਿਰਮਾਣ ਲਈ ਕੱਚੇ ਮਾਲ ’ਤੇ ਬੁਨਿਆਦੀ ਕਸਟਮ ਡਿਊਟੀ (ਬੀ. ਸੀ. ਡੀ.) ਨਾਲ ਛੋਟ ਜਾਰੀ ਰੱਖਣ ਦਾ ਪ੍ਰਸਤਾਵ ਰੱਖਿਆ, ਜਿਸ ਨਾਲ ਇਸ ਖੇਤਰ ਨੂੰ ਕੱਚਾ ਮਾਲ ਮੁਹੱਈਆ ਹੁੰਦਾ ਰਹੇ।

ਜਿੰਦਲ ਨੇ ਕਿਹਾ ਕਿ ਲੋਹਾ ਅਤੇ ਸਟੇਨਲੈੱਸ ਸਟੀਲ ਦੇ ਕਬਾੜ ’ਤੇ ਛੋਟ ਜਾਰੀ ਰੱਖਣ ਲਈ ਵਿੱਤ ਮੰਤਰੀ ਦੇ ਅਸੀਂ ਧੰਨਵਾਦੀ ਹਾਂ। ਸਾਡੇ ਖੇਤਰ ਲਈ ਇਹ ਤੋਹਫਾ ਹੈ। ਕੱਚਾ ਮਾਲ ਆਪਣੇ ਦੇਸ਼ ’ਚ ਮੁਹੱਈਆ ਨਹੀਂ ਹੈ ਜਾਂ ਲੋੜੀਂਦਾ ਨਹੀਂ ਹੈ ਅਤੇ ਇਸ ਖੇਤਰ ਨੂੰ ਹਾਲੇ ਵੀ ਬਾਜ਼ਾਰ ’ਚ ਪੂਰੀ ਤਰ੍ਹਾਂ ਤਿਆਰ ਇੰਪੋਰਟ ਡਿਊਟੀ ਮੁਕਤ ਸਾਮਾਨ ਨਾਲ ਮੁਕਾਬਲੇਬਾਜ਼ੀ ਕਰਨੀ ਪੈਂਦੀ ਹੈ


author

Aarti dhillon

Content Editor

Related News