ETF ’ਤੇ ਆਬਕਾਰੀ ਟੈਕਸ ਦੇ ਸਾਈਜ਼ ’ਚ ਹੋ ਸਕਦੈ ਬਦਲਾਅ
Monday, Jan 20, 2020 - 01:11 AM (IST)

ਨਵੀਂ ਦਿੱਲੀ (ਭਾਸ਼ਾ)-ਸਰਕਾਰ ਨਜ਼ਦੀਕੀ ਭਵਿੱਖ ’ਚ ਜਹਾਜ਼ ਈਂਧਣ ਏ. ਟੀ. ਐੱਫ. ’ਤੇ ਲੱਗਣ ਵਾਲੇ ਟੈਕਸ ਨੂੰ ਮੁੱਲ ਅਨੁਸਾਰ ਲਾਉਣ ਦੀ ਬਜਾਏ ਵਿਸ਼ੇਸ਼ ਦਰ ਨਾਲ ਲਾਉਣ ’ਤੇ ਵਿਚਾਰ ਕਰ ਸਕਦੀ ਹੈ।
ਇਸ ਨਾਲ ਏ. ਟੀ. ਐੱਫ. ਦੇ ਮੁੱਲ ’ਚ ਹੋਣ ਵਾਲੇ ਉਤਾਰ-ਚੜ੍ਹਾਅ ਦੇ ਸਮੇਂ ਵਿੱਤੀ ਤੰਗੀ ’ਚੋਂ ਲੰਘ ਰਹੀਆਂ ਹਵਾਬਾਜ਼ੀ ਕੰਪਨੀਆਂ ਨੂੰ ਟੈਕਸ ਤੋਂ ਕੁੱਝ ਰਾਹਤ ਮਿਲ ਸਕਦੀ ਹੈ। ਮੌਜੂਦਾ ਸਮੇਂ ’ਚ ਐਵੀਏਸ਼ਨ ਟਰਬਾਈਨ ਫਿਊਲ ਯਾਨੀ ਏ. ਟੀ. ਐੱਫ. ’ਤੇ 11 ਫੀਸਦੀ ਦੀ ਦਰ ਨਾਲ ਮੁੱਲ ਅਨੁਸਾਰ ਆਬਕਾਰੀ ਟੈਕਸ ਲੱਗਦਾ ਹੈ।