ਸੋਨਾ ਖਰੀਦਣ ਦਾ ਸਹੀ ਮੌਕਾ, ਦਿਵਾਲੀ ਦੇ ਬਾਅਦ ਫਿਰ 40,000 ਦੇ ਪਾਰ ਹੋ ਸਕਦੀਆਂ ਹਨ ਕੀਮਤਾਂ

10/03/2019 2:13:18 PM

ਨਵੀਂ ਦਿੱਲੀ — ਜੇਕਰ ਤੁਸੀਂ ਵਿਆਹ ਜਾਂ ਤਿਉਹਾਰਾਂ ਲਈ ਸੋਨਾ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਰੀਦਦਾਰੀ ਲਈ ਸਹੀ ਮੌਕਾ ਹੈ। ਮਾਹਰਾਂ ਦੀ ਮੰਨਿਏ ਤਾਂ ਦਿਵਾਲੀ ਤੱਕ 10 ਗ੍ਰਾਮ ਸੋਨੇ ਦਾ ਭਾਅ 40,000 ਦੇ ਪਾਰ ਜਾ ਸਕਦਾ ਹੈ। ਘਰੇਲੂ ਮੰਗ ਦੀ ਕਮੀ ਦੇ ਕਾਰਨ ਸੋਨੇ ਦੇ ਭਾਅ 'ਚ ਉਤਰਾਅ-ਚੜ੍ਹਾਅ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ 'ਚ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਦਿਵਾਲੀ ਤੱਕ ਸੋਨੇ ਦੀਆਂ ਕੀਮਤਾਂ 'ਚ ਅਨਿਸ਼ਚਿਤਤਾ ਦਾ ਮਾਹੌਲ ਰਹੇਗਾ। ਅਜਿਹੇ 'ਚ ਸੋਨਾ ਖਰੀਦਣ ਦਾ ਇਹ ਸਹੀ ਸਮਾਂ ਹੈ।

ਨਹੀਂ ਵਧ ਰਹੀ ਸੋਨੇ ਦੀ ਮੰਗ

ਜੌਹਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਅੰਤਰਰਾਸ਼ਟਰੀ ਬਜ਼ਾਰਾਂ ਦੇ ਨਾਲ ਘਰੇਲੂ ਮਾਰਕਿਟ 'ਚ ਸੋਨੇ ਦੀ ਮੰਗ 'ਚ ਬਹੁਤਾ ਵਾਧਾ ਦਿਖਾਈ ਨਹੀਂ ਦੇ ਰਿਹਾ ਹੈ। ਬਜ਼ਾਰ 'ਚ ਸੋਨੇ ਦੀ ਖਰੀਦਦਾਰੀ ਘੱਟ ਹੈ। ਲੋਕ ਇਸ ਸਮੇਂ ਸੋਨੇ 'ਚ ਨਿਵੇਸ਼ ਕਰਨ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੇ ਹਨ। ਇਸ ਕਾਰਨ ਸੋਨੇ 'ਚ ਉਤਰਾਅ-ਚੜ੍ਹਾਅ ਦਾ ਦੌਰ ਚਲ ਰਿਹਾ ਹੈ। ਪਰ ਸੋਨੇ ਦੀ ਮੰਗ ਦਿਵਾਲੀ ਦੇ 11 ਦਿਨਾਂ ਬਾਅਦ ਵਧ ਸਕਦੀ ਹੈ ਕਿਉਂਕਿ ਵਿਆਹ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਫਿਲਹਾਲ ਸੋਨੇ ਦਾ ਭਾਅ 550 ਰੁਪਏ ਡਿੱਗ ਕੇ 38,470 ਰੁਪਏ ਪ੍ਰਤੀ 10 ਗ੍ਰਾਮ 'ਤੇ ਚਲ ਰਹੇ ਹਨ।

ਦਿਵਾਲੀ ਤੋਂ ਬਾਅਦ ਵਧ ਸਕਦੀਆਂ ਹਨ ਕੀਮਤਾਂ

ਘਰੇਲੂ ਮਾਰਕਿਟ 'ਚ ਮੰਗ ਵਧੀ ਤਾਂ ਸੋਨੇ ਦੀਆਂ ਕੀਮਤਾਂ 'ਚ ਆਈ ਤੇਜ਼ੀ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ। ਅਜਿਹੇ 'ਚ ਜਿਹੜੇ ਲੋਕ ਸੋਨੇ ਦੀ ਖਰੀਦਦਾਰੀ ਕਰਨਾ ਚਾਹੁੰਦੇ ਹਨ ਉਹ ਬਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਤੇ ਨਜ਼ਰ ਬਣਾਈ ਰੱਖਣ ਅਤੇ ਕੀਮਤਾਂ ਦੇ ਘੱਟ ਹੁੰਦੇ ਹੀ ਖਰੀਦਦਾਰੀ ਕਰ ਲੈਣੀ ਚਾਹੀਦੀ ਹੈ।


Related News