ਤੁਹਾਡੇ ਸਾਧਾਰਨ ਸਾਈਕਲ ਨੂੰ ਈ-ਬਾਈਕ ''ਚ ਬਦਲ ਦੇਵੇਗਾ EvoWheel

Wednesday, Mar 07, 2018 - 02:16 AM (IST)

ਤੁਹਾਡੇ ਸਾਧਾਰਨ ਸਾਈਕਲ ਨੂੰ ਈ-ਬਾਈਕ ''ਚ ਬਦਲ ਦੇਵੇਗਾ EvoWheel

ਜਲੰਧਰ — ਟੈਕਨਾਲੋਜੀ ਦੇ ਇਸ ਵਧਦੇ ਦੌਰ 'ਚ ਜੇਕਰ ਤੁਸੀਂ ਨਵੀਂ ਈ-ਬਾਈਕ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਹੁਣ ਤੁਸੀਂ ਆਪਣੇ ਪੁਰਾਣੇ ਸਾਈਕਲ ਨੂੰ ਵੀ ਈ-ਬਾਈਕ 'ਚ ਬਦਲ ਸਕਦੇ ਹੋ। ਤੁਹਾਨੂੰ ਬਸ ਆਪਣੇ ਸਾਈਕਲ ਦੇ ਫਰੰਟ ਵ੍ਹੀਲ ਨੂੰ  EvoWheel ਦੇ ਨਾਲ ਬਦਲਣਾ ਹੋਵੇਗਾ, ਜਿਸ ਤੋਂ ਬਾਅਦ ਤੁਸੀਂ ਬਿਨਾਂ ਪੈਡਲ ਚਲਾਏ ਲੰਬੀ ਦੂਰੀ ਦਾ ਸਫਰ ਤੈਅ ਕਰ ਸਕੋਗੇ। ਇਸ ਨੂੰ ਸਿੰਗਾਪੁਰ ਦੀ ਈਵੋ ਵ੍ਹੀਲ ਟੀਮ ਦੁਆਰਾ ਬਣਾਇਆ ਗਿਆ ਹੈ। ਇਸ ਦੀ ਵਰਤੋਂ ਕਰਨ ਲਈ ਹੈਂਡਲਬਾਰ 'ਤੇ ਲਾਉਣ ਵਾਲਾ ਖਾਸ ਬਲਿਊਟੁੱਥ ਰਿਮੋਟ ਬਣਾਇਆ ਗਿਆ ਹੈ ਜੋ ਰੇਸ ਨੂੰ ਵਧਾਉਣ ਤੇ ਘਟਾਉਣ ਦੇ ਕੰਮ ਆਵੇਗਾ।
PunjabKesari
ਈਵੋ ਵ੍ਹੀਲ 'ਚ ਦਿੱਤੇ ਗਏ 4 ਰਾਈਡਿੰਗ ਮੋਡਸ
ਮੈਨੂਅਲ ਮੋਡ
-ਸਾਈਕਲ ਨੂੰ ਈ-ਬਾਈਕ 'ਚ ਬਦਲਣ ਲਈ ਇਸ ਮੋਡ ਦਾ ਇਸਤੇਮਾਲ ਹੋਵੇਗਾ।
ਕੰਪਿਊਟ ਮੋਡ-ਇਸ ਮੋਡ 'ਤੇ ਵ੍ਹੀਲ ਪੂਰੀ ਪਾਵਰ ਪੈਦਾ ਕਰੇਗਾ ਮਤਲਬ ਉਚਾਈ ਵਾਲੇ ਰਸਤੇ 'ਤੇ ਇਹ ਮੋਡ ਕੰਮ ਆਵੇਗਾ।
ਐਕਸਰਸਾਈਜ਼ ਮੋਡ - ਸਾਈਕਲ 'ਤੇ ਐਕਸਰਸਾਈਜ਼ ਕਰਨ 'ਚ ਇਹ ਮੋਡ ਕੰਮ ਆਵੇਗਾ। ਇਸ ਵਿਚ ਘੱਟ ਪਾਵਰ ਪੈਦਾ ਹੋਵੇਗੀ, ਜਿਸ ਨਾਲ ਸਾਈਕਲ ਚਲਾਉਂਦੇ ਸਮੇਂ ਤੁਹਾਡੀ ਐਕਸਰਸਾਈਜ਼ ਵੀ ਹੁੰਦੀ ਰਹੇਗੀ ਅਤੇ ਤੁਸੀਂ ਥੱਕੋਗੇ ਵੀ ਨਹੀਂ।
ਕਲਾਈਂਬਿੰਗ ਮੋਡ- ਪਹਾੜੀ ਰਸਤੇ 'ਤੇ ਸਾਈਕਲ ਚਲਾਉਣ 'ਚ ਇਹ ਮੋਡ ਕੰਮ ਆਏਗਾ।
PunjabKesari
ਜ਼ਿਆਦਾਤਰ ਸਾਈਕਲਸ 'ਚ ਆਸਾਨੀ ਨਾਲ ਫਿੱਟ ਹੋਵੇਗਾ ਇਹ ਵ੍ਹੀਲ
ਈਵੋ ਵ੍ਹੀਲ ਨੂੰ 20, 24, 26 ਅਤੇ 27.5 ਇੰਚ ਸਾਈਕਲ ਸਾਈਜ਼ ਲਈ ਮੁਹੱਈਆ ਕੀਤਾ ਜਾਵੇਗਾ ਮਤਲਬ ਤੁਸੀਂ ਆਸਾਨੀ ਨਾਲ ਇਨ੍ਹਾਂ ਸਾਈਜ਼ ਵਾਲੇ ਸਾਈਕਲਸ ਨੂੰ ਈ-ਬਾਈਕ 'ਚ ਬਦਲ ਸਕੋਗੇ।
PunjabKesari
3 ਬੈਟਰੀ ਕੈਪੇਸਿਟੀ 'ਚ ਮੁਹੱਈਆ ਹੋਵੇਗਾ ਈਵੋ ਵ੍ਹੀਲ
ਨਿਰਮਾਤਾ ਟੀਮ ਨੇ ਦੱਸਿਆ ਹੈ ਕਿ ਇਸ ਵਿਚ 250 ਵਾਟ ਦੀ ਮੋਟਰ ਲੱਗੀ ਹੈ ਅਤੇ ਇਸ ਨੂੰ 3 ਵੱਖ-ਵੱਖ ਬੈਟਰੀ ਆਪਸ਼ਨਜ਼ 'ਚ ਮੁਹੱਈਆ ਕੀਤਾ ਜਾਵੇਗਾ। 6.5 ਤੋਂ 7.5 ਕਿਲੋਗ੍ਰਾਮ ਭਾਰ ਵਾਲੇ ਬੇਸ ਮਾਡਲ 'ਚ ਲੱਗੀ ਬੈਟਰੀ 3 ਘੰਟੇ 'ਚ ਚਾਰਜ ਹੋ ਕੇ ਚਾਲਕ ਨੂੰ 30 ਤੋਂ 90 ਕਿਲੋਮੀਟਰ ਤਕ ਜਾਣ 'ਚ ਮਦਦ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਸਮਤਲ ਸੜਕ 'ਤੇ ਇਹ ਟਾਇਰ ਕਿਤੇ ਜ਼ਿਆਦਾ ਕਿਲੋਮੀਟਰ ਪਾਰ ਕਰ ਸਕਦਾ ਹੈ, ਉਥੇ ਟੋਏ-ਟਿੱਬਿਆਂ ਤੇ ਉਚਾਈ ਵਾਲੀ ਸੜਕ 'ਤੇ ਇਸ ਦੀ ਰੇਂਜ 'ਚ ਥੋੜ੍ਹੀ ਕਮੀ ਆ ਜਾਵੇਗੀ। ਟਾਪ ਵੈਰੀਐਂਟ 33 ਕਿਲੋਗ੍ਰਾਮ ਪ੍ਰਤੀ ਘੰਟੇ ਦੀ ਟਾਪ ਸਪੀਡ ਤਕ ਆਸਾਨੀ ਨਾਲ ਸਾਈਕਲ ਨੂੰ ਪਹੁੰਚਾਉਣ 'ਚ ਮਦਦ ਕਰੇਗਾ।
PunjabKesari
ਸਮਾਰਟਫੋਨ ਐਪ ਨਾਲ ਹੋਵੇਗਾ ਕੰਟਰੋਲ
ਈਵੋ ਵ੍ਹੀਲ ਦਾ ਇਸਤੇਮਾਲ ਕਰਨ ਲਈ ਇਸ ਦੀ ਨਿਰਮਾਤਾ ਟੀਮ ਨੇ ਖਾਸ ਐਂਡ੍ਰਾਇਡ ਤੇ iOS ਐਪ ਬਣਾਈ ਹੈ, ਜਿਸ ਨੂੰ ਸਮਾਰਟਫੋਨ 'ਚ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਸਾਰੇ ਇਲੈਕਟ੍ਰਿਕ ਮੋਡਸ ਦਾ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਐਪ ਹੀ ਤੁਹਾਨੂੰ ਸਪੀਡ ਅਤੇ ਟਾਇਰ 'ਚ ਲਾਈ ਗਈ ਬੈਟਰੀ ਲਾਈਫ ਦੀ ਵੀ ਜਾਣਕਾਰੀ ਦੇਵੇਗੀ।

33 KM ਦੀ ਟਾਪ ਸਪੀਡ
ਈਵੋ ਵ੍ਹੀਲ ਦਾ 33 ਕਿਲੋਮੀਟਰ ਰੇਂਜ ਵਾਲਾ ਟਾਪ ਵੈਰੀਐਂਟ ਉੱਤਰੀ ਅਮਰੀਕਾ 'ਚ ਮੁਹੱਈਆ ਕਰਵਾਇਆ ਜਾਵੇਗਾ। ਉਥੇ ਯੂਰਪ 'ਚ 25 ਕਿਲੋਮੀਟਰ ਦੀ ਟਾਪ ਸਪੀਡ ਵਾਲਾ ਵੈਰੀਐਂਟ ਮੁਹੱਈਆ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ 449 ਡਾਲਰ (ਲਗਭਗ 29 ਹਜ਼ਾਰ ਰੁਪਏ) ਤੋਂ ਸ਼ੁਰੂ ਹੋਵੇਗੀ। ਇਸ ਦੀ ਨਿਰਮਾਤਾ ਟੀਮ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਦੇ ਡਿਸਕ ਬ੍ਰੇਕ ਵੈਰੀਐਂਟ ਨੂੰ ਵੀ ਬਣਾਉਣ ਦੀ ਯੋਜਨਾ ਹੈ ਜੋ ਘੱਟ ਸਮੇਂ 'ਚ ਥੋੜ੍ਹੀ ਥਾਂ 'ਚ ਸਾਈਕਲ ਨੂੰ ਰੋਕਣ ਦੇ ਕੰਮ ਆਵੇਗਾ।


Related News