ਪੰਜਾਬ ’ਚ ਹਰ ਦੂਜਾ ਕਿਸਾਨ PM-ਕਿਸਾਨ ਯੋਜਨਾ ਲਈ ਅਯੋਗ, ਹਰਿਆਣਾ ਬਿਹਤਰ

Thursday, Oct 19, 2023 - 10:59 AM (IST)

ਪੰਜਾਬ ’ਚ ਹਰ ਦੂਜਾ ਕਿਸਾਨ PM-ਕਿਸਾਨ ਯੋਜਨਾ ਲਈ ਅਯੋਗ, ਹਰਿਆਣਾ ਬਿਹਤਰ

2020-21 ਵਿੱਚ ਪੀ. ਐੱਮ-ਕਿਸਾਨ ਯੋਜਨਾ ਅਧੀਨ 19.09 ਲੱਖ ਲਾਭਪਾਤਰੀਆਂ ਨੂੰ 3 ਬਰਾਬਰ ਕਿਸ਼ਤਾਂ ਵਿੱਚ 6-6 ਹਜ਼ਾਰ ਰੁਪਏ ਦੀ ਸਾਲਾਨਾ ਵਿੱਤੀ ਸਹਾਇਤਾ ਦਿੱਤੀ ਗਈ ਸੀ। ਉਨ੍ਹਾਂ ਦੇ ਆਧਾਰ ਕਾਰਡਾਂ ਤੇ ਹੋਰ ਦਸਤਾਵੇਜ਼ਾਂ ਦੀ ਪੂਰੀ ਤਰ੍ਹਾਂ ਤਸਦੀਕ ਕਰਨ ਪਿੱਛੋਂ 31 ਜੁਲਾਈ, 2023 ਤੱਕ ਇਹ ਗਿਣਤੀ ਘੱਟ ਕੇ ਸਿਰਫ 8.56 ਲੱਖ ਰਹਿ ਗਈ। ਇਹ ਲਾਭਪਾਤਰੀਆਂ ਦਾ 50 ਫੀਸਦੀ ਤੋਂ ਵੀ ਘੱਟ ਹੈ। ਇਹ ਦਰਸਾਉਂਦਾ ਹੈ ਕਿ ਹਰ ਦੂਜਾ ਕਿਸਾਨ ਜੋ ਲਾਭ ਲੈ ਰਿਹਾ ਸੀ, ਉਹ ਜਾਅਲੀ ਸੀ।

ਇਹ ਵੀ ਪੜ੍ਹੋ :  ਗਿਨੀਜ਼ ਬੁੱਕ-2024 ’ਚ ਭਾਰਤ ਦੇ ਕਰੀਬ 60 ਰਿਕਾਰਡ

ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ ਦਾ ਸ਼ਾਇਦ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਅਜਿਹੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਹੋਈ ਹੈ। ਪੰਜਾਬ ’ਚ ਹਰ ਦੂਜਾ ਕਿਸਾਨ ਪੀ. ਐੱਮ-ਕਿਸਾਨ ਯੋਜਨਾ ਲਈ ਇਕ ਤਰ੍ਹਾਂ ਨਾਲ ਅਯੋਗ ਹੈ। ਯੋਜਨਾ ਅਧੀਨ 6000 ਰੁਪਏ ਦੀ ਰਕਮ 2-2 ਹਜ਼ਾਰ ਰੁਪਏ ਦੀਆਂ 3 ਬਰਾਬਰ ਕਿਸ਼ਤਾਂ ਵਿੱਚ ਕਿਸਾਨਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ 'ਤੇ ਸਾਲਾਨਾ ਟ੍ਰਾਂਸਫਰ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ :   Dabur ਨੂੰ ਝਟਕਾ , GST ਵਿਭਾਗ ਨੇ ਜਾਰੀ ਕੀਤਾ 321 ਕਰੋੜ ਰੁਪਏ ਨੋਟਿਸ

ਦੱਸਿਆ ਗਿਆ ਹੈ ਕਿ ਜ਼ਮੀਨ ਦੀ ਸੀਲਿੰਗ, ਬੈਂਕ ਖਾਤਿਆਂ ਨਾਲ ਆਧਾਰ ਲਿੰਕ ਕਰਨ ਅਤੇ ਹੋਰ ਪੈਮਾਨਿਆਂ ਦੀ ਜਾਂਚ ਤੋਂ ਬਾਅਦ ਇਹ ਗਿਣਤੀ ਹੇਠਾਂ ਆਈ ਹੈ। ਅਦਾਇਗੀ ਉਨ੍ਹਾਂ ਕਿਸਾਨਾਂ ਨੂੰ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਲਾਜ਼ਮੀ ਰਸਮਾਂ ਪੂਰੀਆਂ ਕਰ ਲਈਆਂ ਹਨ।

31 ਜੁਲਾਈ, 2023 ਤੱਕ ਇਹ ਗਿਣਤੀ ਪੂਰੇ ਭਾਰਤ ਵਿੱਚ 10. 27 ਕਰੋੜ ਤੋਂ ਘਟ ਕੇ 8. 56 ਕਰੋੜ ਰਹਿ ਗਈ । ਜਦੋਂ ਸੂਚੀ ’ਚ ਕਟੌਤੀ ਕੀਤੀ ਗਈ ਤਾਂ ਪੰਜਾਬ ਨੇ ਨਵਾਂ ਰਿਕਾਰਡ ਬਣਾਇਆ। ਇਸੇ ਤਰ੍ਹਾਂ ਦਾ ਅਭਿਆਸ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਕੀਤਾ ਗਿਆ। ਹਰਿਆਣਾ ਵਿੱਚ 2020-21 ਵਿੱਚ ਲਾਭਪਾਤਰੀਆਂ ਦੀ ਗਿਣਤੀ 18.77 ਲੱਖ ਸੀ ਜੋ ਘਟ ਕੇ 15.36 ਲੱਖ ਰਹਿ ਗਈ। ਹਿਮਾਚਲ ਪ੍ਰਦੇਸ਼ ਵਿੱਚ ਵੀ ਲਾਭਪਾਤਰੀਆਂ ਦੀ ਗਿਣਤੀ 9.18 ਲੱਖ ਕਿਸਾਨਾਂ ਤੋਂ ਘਟ ਕੇ 7.38 ਲੱਖ ਰਹਿ ਗਈ ਹੈ।

ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਲਾਭਪਾਤਰੀਆਂ ਦੀ ਪੂਰੀ ਤਰ੍ਹਾਂ ਤਸਦੀਕ ਕਰਨ ਤੋਂ ਬਾਅਦ ਹੀ ਸਬੰਧਤ ਸੂਬਾਈ ਸਰਕਾਰਾਂ ਵਲੋਂ ਅੰਤਿਮ ਅੰਕੜੇ ਕਲੀਅਰ ਕੀਤੇ ਜਾਂਦੇ ਹਨ। ਸੂਤਰਾਂ ਨੇ ਇਹ ਵੀ ਕਿਹਾ ਕਿ ਡੂੰਘਾਈ ਨਾਲ ਜਾਂਚ ਤੋਂ ਬਾਅਦ ਗਿਣਤੀ ਘਟਣੀ ਸ਼ੁਰੂ ਹੋਈ ਹੈ।

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harinder Kaur

Content Editor

Related News