ਦੀਵਾਲੀ ਤੋਂ ਬਾਅਦ ਵੀ ਖੁਸ਼ਖਬਰੀ ਦੇਵੇਗੀ ਮੋਦੀ ਸਰਕਾਰ, ਪੰਜ ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ
Wednesday, Oct 18, 2017 - 06:38 PM (IST)
ਨਵੀਂ ਦਿੱਲੀ—ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਖੁਸ਼ਖਬਰੀ ਦਿੱਤੀ ਸੀ। ਉਥੇ ਸੂਤਰਾਂ ਵੱਲੋਂ ਪਤਾ ਚੱਲਿਆ ਹੈ ਕਿ ਦੀਵਾਲੀ ਤੋਂ ਬਾਅਦ ਵੀ ਕੇਂਦਰ ਸਰਕਾਰ ਸਰਕਾਰੀ ਕਰਮਚਾਰੀਆਂ ਨੂੰ ਤੋਹਫਾ ਦੇਣ ਦੀ ਤਿਆਰੀ ਕਰ ਰਹੀ ਹੈ। ਅਗਲੇ ਮਹੀਨੇ ਹੋਣ ਵਾਲੀ ਬੈਠਕ 'ਚ ਇਸ ਗੱਲ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਰਮਚਾਰੀ ਭਵਿੱਖ ਫੰਡ ਸੰਗਠਨ (ਈ.ਪੀ.ਐੱਫ.ਓ.) ਅਗਲੇ ਮਹੀਨੇ ਹੋਣ ਵਾਲੀ ਬੈਠਕ 'ਚ ਚਾਲੂ ਵਿੱਤ ਸਾਲ ਦੇ ਲਈ ਜਮਾ ਰਾਸ਼ੀਆਂ (ਈ.ਪੀ.ਐੱਫ.ਓ.) 'ਤੇ ਵਿਆਜ ਦਰ ਤੈਅ ਕਰ ਸਕਦਾ ਹੈ। ਅਗਲੇ ਮਹੀਨੇ ਬੈਠਕ ਹੋਵੇਗੀ ਅਤੇ ਇਸ 'ਚ ਵਿਆਜ ਦਰ 'ਤੇ ਫੈਸਲਾ ਹੋਣ ਦੀ ਸੰਭਾਵਨਾ ਹੈ।
