ਯੂਰਪੀ ਸੈਂਟਰਲ ਬੈਂਕ ਨੇ ਇਕ ਵਾਰ ਫਿਰ ਵਧਾਈਆਂ ਵਿਆਜ ਦਰਾਂ

Friday, Jun 16, 2023 - 11:23 AM (IST)

ਯੂਰਪੀ ਸੈਂਟਰਲ ਬੈਂਕ ਨੇ ਇਕ ਵਾਰ ਫਿਰ ਵਧਾਈਆਂ ਵਿਆਜ ਦਰਾਂ

ਫਰੈਂਕਫਰਟ- ਯੂਰਪੀਅਨ ਯੂਨੀਅਨ ਦੇ ਕੇਂਦਰੀ ਬੈਂਕ, ਈਸੀਬੀ ਨੇ ਉੱਚ ਮੁਦਰਾਸਫੀਤੀ ਨੂੰ ਕਾਬੂ ਕਰਨ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਵੀਰਵਾਰ ਨੂੰ ਨੀਤੀਗਤ ਵਿਆਜ ਦਰਾਂ 'ਚ 0.25 ਫ਼ੀਸਦੀ ਦਾ ਫਿਰ ਵਾਧਾ ਕੀਤਾ ਹੈ। ਯੂਰਪੀਅਨ ਸੈਂਟਰਲ ਬੈਂਕ (ਈਸੀਬੀ) ਦੇ ਇਸ ਫ਼ੈਸਲੇ ਨਾਲ ਨੀਤੀਗਤ ਵਿਆਜ ਦਰ 3.5 ਫ਼ੀਸਦੀ ਹੋ ਗਈ ਹੈ। ਯੂਰੋ ਦੀ ਮੁਦਰਾ ਨੂੰ ਅਪਣਾਉਣ ਵਾਲੇ 20 ਦੇਸ਼ਾਂ ਦੇ ਸਮੂਹ ਯੂਰਪੀਅਨ ਯੂਨੀਅਨ 'ਚ ਜੁਲਾਈ 2022 ਤੋਂ ਲਗਾਤਾਰ ਅੱਠਵੀਂ ਵਾਰ ਵਿਆਜ ਦਰ 'ਚ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਈਸੀਬੀ ਦੀ ਮੁਖੀ ਕ੍ਰਿਸਟੀਨ ਲਗਾਰਡੇ ਨੇ ਇੱਕ ਪ੍ਰੈਸ ਕਾਨਫਰੰਸ 'ਚ ਦਰਾਂ 'ਚ ਵਾਧੇ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਨੀਤੀਗਤ ਦਰਾਂ ਨੂੰ ਹੋਰ ਵਧਾਉਣ ਦਾ ਵੀ ਸੰਕੇਤ ਦਿੱਤਾ ਹੈ। ਲਗਾਰਡੇ ਨੇ ਕਿਹਾ, "ਅਜੇ ਵੀ ਅਸੀਂ ਮੰਜ਼ਿਲ 'ਤੇ ਨਹੀਂ ਪਹੁੰਚ ਪਾਏ ਹਾਂ। ਕੀ ਸਾਡੇ ਕੋਲ ਅਜੇ ਵੀ ਜਾਣ ਦਾ ਰਸਤਾ ਹੈ? ਹਾਂ ਹੁਣ ਸਾਨੂੰ ਅੱਗੇ ਵਧਣਾ ਪਵੇਗਾ।

ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਆਰ.ਕੇ. ਰੰਜਨ ਦੇ ਘਰ ਹਿੰਸਕ ਭੀੜ ਨੇ ਲਗਾਈ ਅੱਗ, ਪੈਟਰੋਲ ਬੰਬ ਨਾਲ ਕੀਤਾ ਹਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News