ਇਤਿਹਾਸ ਬਣ ਜਾਣਗੀਆਂ ਏਅਰਪੋਰਟ ਦੀਆਂ ਲਾਈਨਾਂ!

Saturday, Aug 05, 2017 - 12:11 PM (IST)

ਇਤਿਹਾਸ ਬਣ ਜਾਣਗੀਆਂ ਏਅਰਪੋਰਟ ਦੀਆਂ ਲਾਈਨਾਂ!

ਨਵੀਂਦਿੱਲੀ—ਏਅਰਪੋਰਟ 'ਤੇ ਵੇਟਿੰਗ ਟਾਈਮ ਘੱਟ ਕਰਨ ਅਤੇ ਲਾਈਨਾਂ 'ਚ ਖੜ੍ਹੇ ਹੋਣ ਦੇ ਝੰਜਟ ਨੂੰ ਖਤਮ ਕਰਨ ਦੇ ਵੱਲ ਇਕ ਹੋਰ ਕਦਮ ਵਧਾਇਆ ਗਿਆ ਹੈ। ਸੀ.ਆਈ.ਐੱਸ.ਐੱਫ. ਨੇ ਸ਼ੁੱਕਰਵਾਰ ਨੂੰ ਭਾਰਤ ਦੇ ਪਹਿਲੇ ਐਕਸਪ੍ਰੈੱਸ ਸਕਿਉਰਟੀ ਚੈੱਕ' ਦੀ ਸ਼ੁਰੂਆਤ ਕੀਤੀ। ਹੈਦਰਾਬਾਦ ਏਅਰਪੋਰਟ 'ਤੇ ਹੋਈ ਇਹ ਸ਼ੁਰੂਆਤ ਸਿਰਫ ਡੋਮੇਸਿਟਕ ਪੈਸੇਂਜਰਸ ਦੇ ਲਈ ਸੀ।
-ਲਾਈਨਾਂ ਹੋਣਗੀਆਂ ਖਤਮ
ਚੈੱਕ ਇਨ ਕਾਉਂਟਰਸ 'ਤੇ ਲਾਈਨਾਂ ਘੱਟ ਹੋਣ ਨਾਲ ਇਸਦਾ ਫਾਇਦਾ ਏਅਰਲਾਈਨਸ ਨੂੰ ਵੀ ਹੋਵੇਗਾ। ਇਸਦੇ ਇਲਾਵਾ ਆਨ ਟਾਈਮ ਪਰਫਾਰਮਸ 'ਚ ਵੀ ਸੁਧਾਰ ਕਰਨਾ ਹੋਵੇਗਾ। ਇਸਦੇ ਇਲਾਵਾ ਚੈੱਕ-ਇਨ ਏਰੀਆ 'ਚ ਭੀੜ 'ਚ ਘੱਟ ਆਵੇਗੀ।
-100 ਫੀਸਦੀ ਈ-ਬੋਡਿੰਗ ਸੁਵਿਧਾ
ਹੁਣ ਤੱਕ ਟਰਮੀਨਲ ਦੇ ਐਂਟੀ ਗੇਟ 'ਤੇ ਸਿਰਫ ਡਾਕੂਮੇਂਟਸ ਚੈੱਕ ਕਰਨ ਦੇ ਲਈ ਲੰਬੀਆਂ ਲਾਈਨਾਂ 'ਚ ਖੜ੍ਹੇ ਹੋਣਾ ਪੈਂਦਾ ਸੀ। ਹੁਣ ਹੈਦਰਾਬਾਦ ਏਅਰਪੋਰਟਸ 'ਤੇ 100 ਫੀਸਦੀ ਈ-ਬੋਡਿੰਗ ਸੁਵਿਧਾ ਰਹੇਗੀ। ਦੇਸ਼ ਦੇ ਕਈ ਏਅਰਪੋਰਟਸ 'ਤੇ ਇਹ ਸੁਵਿਧਾ ਸ਼ੁਰੂ ਹੋਣੀ ਬਾਰੀ ਹੈ। ਕਈ ਲੋਕਾਂ ਨੂੰ ਸਿਰਫ ਇਸ ਲਈ ਲਾਈਨ 'ਚ ਖੜ੍ਹੇ ਹੋਣਾ ਪੈਂਦਾ ਹੈ ਕਿਉਂਕਿ ਉੱਥੇ ਸੇਲਫ ਸਰਵਿਸ ਦੀ ਆਸਕ ਦੀ ਸੁਵਿਧਾ ਨਹੀਂ ਹੈ।
-ਸੁਵਿਧਾਜਨਕ ਰਵਾਨਗੀ
ਹੈਦਰਾਬਾਦ 'ਚ ਹੁਣ ਡੋਮੇਸਿਟਕ ਪੈਸੇਂਜਰਸ ਟਰਮੀਨਲ ਬਿਲਡਿੰਗ ਦੇ ਬਾਹਰ ਲੱਗੇ ਸੁਵਿਧਾਜਨਕ ਕਿ ਆਸਕ 'ਤੇ ਆਪਣੇ ਬੋਡਿੰਗ ਪਾਸ ਪ੍ਰਿੰਟ ਕਰਾਉਣ ਦੇ ਬਾਅਦ ਚੈੱਕ-ਇਨ ਏਰੀਆ 'ਚ ਜਾਣ ਦੀ ਬਜਾਏ ਸਿੱਧੇ ਐਕਸਪ੍ਰੈੱਸ ਸਕਿਉਰਿਟੀ ਚੈੱਕ-ਇਨ ਲੈਨ ਦੇ ਜਰੀਏ ਬੋਡਿੰਗ ਏਰੀਆ 'ਚ ਜਾ ਸਕਦੇ ਹਨ। ਸੀ.ਆਈ.ਐੱਸ.ਐੱਫ. ਹੁਣ ਇਸ ਤਰ੍ਹਾਂ ਦੀ ਵਿਵਸਥਾ ਦਿੱਲੀ ਅਤੇ ਮੁੰਬਈ ਏਅਰਪੋਰਟ 'ਤੇ ਵੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
-ਜ਼ਿਆਦਾ ਸਕਿਉਰਿਟੀ ਲਾਈਨ
ਪੈਸੇਂਜਰਸ ਦੀ ਸੰਖਿਆ ਵਧਣ ਦੇ ਬਾਅਦ, ਡੋਮੇਸਿਟਕ ਪੈਸੇਂਜਰਸ ਦੇ ਲਈ ਕਰੀਬ 40 ਫੀਸਦੀ ਸਕਿਉਰਿਟੀ ਲੇਨ ਵੱਧਾ ਦਿੱਤੀ ਗਈ ਹੈ। ਇਸ ਨਾਲ ਡੋਮੇਸਿਟਕ ਪੈਸੇਂਜਰਸ ਨੂੰ ਜ਼ਿਆਦਾ ਦੇਰ ਤੱਕ ਲਾਈਨ 'ਚ ਖੜ੍ਹੇ ਹੋਣ ਦੇ ਝੰਜਟ ਤੋਂ ਛੁਟਕਾਰਾ ਮਿਲੇਗਾ।


Related News