ਐੱਸਾਰ ਆਇਲ ਦੇ ਘੱਟ ਗਿਣਤੀ ਸ਼ੇਅਰਧਾਰਕਾਂ ਨੂੰ ਮਿਲਣਗੇ 880 ਕਰੋੜ

Wednesday, Aug 23, 2017 - 01:47 AM (IST)

ਐੱਸਾਰ ਆਇਲ ਦੇ ਘੱਟ ਗਿਣਤੀ ਸ਼ੇਅਰਧਾਰਕਾਂ ਨੂੰ ਮਿਲਣਗੇ 880 ਕਰੋੜ

ਮਾਰੀਸ਼ਸ-ਐੱਸਾਰ ਆਇਲ ਲਿਮਟਿਡ ਦੇ ਪ੍ਰਮੋਟਰਾਂ ਐੱਸਾਰ ਐਨਰਜੀ ਹੋਲਡਿੰਗਸ ਲਿਮਟਿਡ (ਈ. ਈ. ਐੱਚ. ਐੱਲ.) ਅਤੇ ਆਇਲ ਬਿਡਕੋ (ਮਾਰੀਸ਼ਸ) ਲਿਮਟਿਡ ਨੇ ਸਾਲ 2015 'ਚ ਅਸੂਚੀਬੱਧਤਾ ਦੌਰਾਨ ਮੁੜਖਰੀਦ ਦੀ ਪੇਸ਼ਕਸ਼ 'ਚ ਭਾਗ ਲੈਣ ਵਾਲੇ ਪਹਿਲੇ ਘੱਟ ਗਿਣਤੀ ਸ਼ੇਅਰਧਾਰਕਾਂ ਨੂੰ ਪ੍ਰਤੀ ਸ਼ੇਅਰ 75.48 ਰੁਪਏ ਦਾ ਵਾਧੂ ਭੁਗਤਾਨ ਕਰਨ ਦਾ ਐਲਾਨ ਕੀਤਾ ਹੈ। ਵਾਧੂ ਭੁਗਤਾਨ ਦਾ ਇਹ ਫੈਸਲਾ ਐੱਸਾਰ ਆਇਲ ਨੂੰ ਰੂਸ ਦੀ ਤੇਲ ਕੰਪਨੀ ਰੋਜਨੇਫਟ ਦੀ ਅਗਵਾਈ ਵਾਲੇ ਕੰਸਰਟੀਅਮ ਨੂੰ ਵੇਚੇ ਜਾਣ ਤੋਂ ਬਾਅਦ ਕੀਤਾ ਗਿਆ ਹੈ।
ਕੰਪਨੀ ਆਪਣੇ ਪਹਿਲੇ ਘੱਟ ਗਿਣਤੀ ਸ਼ੇਅਰਧਾਰਕਾਂ ਨੂੰ 880 ਕਰੋੜ ਰੁਪਏ ਦਾ ਵਾਧੂ ਭੁਗਤਾਨ ਕਰੇਗੀ ਜੋ ਸਾਲ 2015 'ਚ ਅਸੂਚੀਬੱਧਤਾ ਦੇ ਸਮੇਂ ਉਨ੍ਹਾਂ ਨੂੰ ਕੀਤੇ ਗਏ 3064 ਕਰੋੜ ਰੁਪਏ ਦੇ ਭੁਗਤਾਨ ਤੋਂ ਵੱਖ ਹੈ। ਐੱਸਾਰ ਦੇ ਸੰਸਥਾਪਕ ਸ਼ਸ਼ੀ ਰੂਈਆ ਨੇ ਕਿਹਾ, ''ਅਸੀਂ ਹਮੇਸ਼ਾ ਆਪਣੇ ਸਾਰੇ ਸ਼ੇਅਰਧਾਰਕਾਂ ਲਈ ਕੀਮਤ ਵਧਾਉਣ 'ਚ ਵਿਸ਼ਵਾਸ ਕੀਤਾ ਹੈ ਅਤੇ ਹੁਣ ਮੈਂ ਇਸ ਨਤੀਜੇ ਨਾਲ ਬੇਹੱਦ ਖੁਸ਼ ਹਾਂ। ਜਿੱਥੇ ਅਸੀਂ ਆਪਣੇ ਉਨ੍ਹਾਂ ਸ਼ੇਅਰਧਾਰਕਾਂ, ਜਿਨ੍ਹਾਂ ਨੇ ਸਾਡੇ ਨਾਲ ਨਿਵੇਸ਼ ਕੀਤਾ ਅਤੇ ਸਾਡੇ 'ਤੇ ਵਿਸ਼ਵਾਸ ਕੀਤਾ, ਨੂੰ ਭਰਪੂਰ ਲਾਭ ਪਹੁੰਚਾ ਸਕਦੇ ਹਾਂ।''
ਈ. ਓ. ਐੱਲ. ਦਾ ਮੁੱਲ ਸਾਲ 1995 'ਚ ਇਸ ਦੇ ਸੂਚੀਬੱਧ ਹੋਣ ਵੇਲੇ 2000 ਕਰੋੜ ਰੁਪਏ ਸੀ ਅਤੇ ਹੁਣ ਇਸ ਦੀ ਕੀਮਤ 50,400 ਕਰੋੜ ਰੁਪਏ ਹੈ, ਜੋ 2420 ਫ਼ੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਸਾਲ 2008 'ਚ ਵਾਡਿਨੇਰ ਰਿਫਾਇਨਰੀ 'ਚ ਵਪਾਰਕ ਸੰਚਾਲਨ ਸ਼ੁਰੂ ਹੋਣ ਮਗਰੋਂ ਵਪਾਰ 'ਚ ਲਗਾਤਾਰ ਰਣਨੀਤਿਕ ਨਿਵੇਸ਼ ਦੇ ਮਾਧਿਅਮ ਨਾਲ ਇਹ ਕੀਮਤ ਬਣਨੀ ਸੰਭਵ ਹੋਈ ਹੈ।


Related News