EPFO ਨੇ ਲਾਂਚ ਕੀਤੀ WhatsApp ਹੈਲਪਲਾਈਨ ਸੇਵਾ, ਤੁਰੰਤ ਮਿਲੇਗਾ ਫਾਇਦਾ

10/14/2020 4:05:16 PM

ਨਵੀਂ ਦਿੱਲੀ— ਹੁਣ ਈ. ਪੀ. ਐੱਫ. ਓ. ਨਾਲ ਸਬੰਧਤ ਸਭ ਸਮੱਸਿਆਵਾਂ ਦਾ ਹੱਲ ਤੁਹਾਨੂੰ ਵਟਸਐਪ 'ਤੇ ਮਿਲ ਜਾਵੇਗਾ। ਈ. ਪੀ. ਐੱਫ. ਓ. ਮੈਂਬਰਾਂ ਲਈ ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਵਟਸਐਪ ਸੇਵਾ ਸ਼ੁਰੂ ਕਰ ਦਿੱਤੀ ਹੈ।

ਕਿਰਤ ਮੰਤਰਾਲਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮੰਤਰਾਲਾ ਦਾ ਕਹਿਣਾ ਹੈ ਕਿ ਈ. ਪੀ. ਐੱਫ. ਓ. ਦੀ ਇਸ ਸੇਵਾ ਜ਼ਰੀਏ ਸ਼ਿਕਾਇਤਾਂ ਦਾ ਨਿਪਟਾਰਾ ਦੂਜੇ ਮੰਚਾਂ ਤੋਂ ਵੱਖ ਹੋਵੇਗਾ।

ਇਸ ਨਵੀਂ ਸੇਵਾ ਲਈ ਹਰੇਕ ਖੇਤਰੀ ਦਫ਼ਤਰ ਨੂੰ ਮਾਹਰਾਂ ਦੀ ਸਮਰਪਿਤ ਟੀਮ ਨਾਲ ਜੋੜਿਆ ਗਿਆ ਹੈ ਅਤੇ ਵੱਖ-ਵੱਖ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਪੰਜਾਬ ਦੇ ਅੰਮ੍ਰਿਤਸਰ ਲਈ ਇਹ ਨੰਬਰ 9530589771, ਜਲੰਧਰ ਲਈ 6280718364, ਲੁਧਿਆਣਾ ਲਈ 7719642517, ਬਠਿੰਡਾ ਲਈ 6284364807 ਅਤੇ ਚੰਡੀਗੜ੍ਹ ਲਈ 9463733422 ਹੈ, ਜਿਨ੍ਹਾਂ ਨਾਲ ਵਟਸਐਪ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਈ. ਪੀ. ਐੱਫ. ਓ. ਮੈਂਬਰ ਖੇਤਰੀ ਦਫ਼ਤਰਾਂ ਨਾਲ ਸਿੱਧੇ ਗੱਲਬਾਤ ਕਰ ਸਕਦੇ ਹਨ। ਈ. ਪੀ. ਐੱਫ. ਓ. ਨੇ ਸਾਰੇ 138 ਖੇਤਰੀ ਦਫ਼ਤਰਾਂ 'ਚ ਵਟਸਐਪ ਹੈਲਪਲਾਈਨ ਸੇਵਾ ਸ਼ੁਰੂ ਕਰ ਦਿੱਤੀ ਹੈ। ਕੋਈ ਵੀ ਸਬੰਧਕ ਪੱਖ ਜਿੱਥੇ ਉਨ੍ਹਾਂ ਦਾ ਈ. ਪੀ. ਐੱਫ. ਖਾਤਾ ਹੈ, ਉਸ ਸਬੰਧਤ ਖੇਤਰੀ ਦਫ਼ਤਰ ਦੇ ਹੈਲਪਲਾਈਨ ਨੰਬਰ 'ਤੇ ਵਸਟਐਪ ਜ਼ਰੀਏ ਈ. ਪੀ. ਐੱਫ. ਓ. ਨਾਲ ਜੁੜੀਆਂ ਸੇਵਾਵਾਂ ਨੂੰ ਲੈ ਕੇ ਸ਼ਿਕਾਇਤ ਦਰਜ ਕਰਾ ਸਕਦੇ ਹਨ।


Sanjeev

Content Editor

Related News