EPFO ਨੇ ਸ਼ੁਰੂ ਕੀਤੀ UNA ਨੂੰ ਆਧਾਰ ਨਾਲ ਲਿੰਕ ਕਰਨ ਦੀ ਸਰਵਿਸ
Friday, Oct 20, 2017 - 11:42 AM (IST)

ਨਵੀਂ ਦਿੱਲੀ—ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) ਨੇ 12 ਅੰਕਾਂ ਵਾਲੀ ਆਧਾਰ ਗਿਣਤੀ ਨੂੰ ਯੂਨੀਵਰਸਲ ਖਾਤਾ ਗਿਣਤੀ (ਯੂ. ਏ. ਐੱਨ.) ਨਾਲ ਜੋੜਣ ਦੀ ਆਨਲਾਈਨ ਸੁਵਿਧਾ ਸ਼ੁਰੂ ਕੀਤ ਹੈ। ਯੂ. ਏ. ਐੱਨ. ਨਾਲ ਅੰਸ਼ਧਾਰਕਾਂ ਨੂੰ ਨੌਕਰੀ ਬਦਲਣ 'ਤੇ ਭਵਿੱਖ ਨਿਧੀ ਖਾਤਾ ਗਿਣਤੀ ਬਦਲਣ ਦੀ ਲੋੜ ਨਹੀਂ ਹੁੰਦੀ ਹੈ।
ਈ. ਪੀ. ਐੱਫ. ਓ. ਦੇ ਬਿਆਨ ਮੁਤਾਬਕ ਦੀਵਾਲੀ ਦੇ ਮੌਕੇ 'ਤੇ ਈ. ਪੀ. ਐੱਫ. ਓ. ਨੇ ਯੂਨੀਵਰਸਲ ਖਾਤਾ ਗਿਣਤੀ ਵਾਲੇ ਮੈਂਬਰਾਂ ਨੂੰ ਆਨਲਾਈਨ ਯੂ.ਏ.ਐੱਨ ਨੂੰ ਆਧਾਰ ਨਾਲ ਜੋੜਣ ਦੀ ਸੁਵਿਧਾ ਸ਼ੁਰੂ ਕੀਤੀ। ਇਸ ਨਾਲ ਮੈਂਬਰਾਂ ਨੂੰ ਵਧੀਆ ਅਤੇ ਤੇਜ਼ ਈ. ਪੀ. ਐੱਫ. ਓ. ਸੇਵਾਵਾਂ ਮਿਲਣਗੀਆਂ।
ਇਹ ਸੁਵਿਧਾ ਈ. ਪੀ. ਐੱਫ. ਓ. ਦੀ ਵੈੱਬਸਾਈਟ www.epfindia.gov.in >> Online Services >> e-KY3 Portal>> L9NK ”1N 114811R’ 'ਤੇ ਉਪਲੱਬਧ ਕਰਵਾਈ ਗਈ ਹੈ।
ਬਿਆਨ 'ਚ ਕਿਹਾ ਗਿਆ ਕਿ ਇਸ ਸੁਵਿਧਾ ਦੀ ਵਰਤੋਂ ਕਰਦੇ ਹੋਏ ਈ. ਪੀ. ਐੱਫ. ਓ. ਮੈਂਬਰ ਆਪਣੇ ਯੂ. ਏ. ਐੱਨ ਨੂੰ ਆਧਾਰ ਨਾਲ ਆਨਲਾਈਨ ਜੋੜ ਸਕਦੇ ਹਨ। ਇਸ ਲਈ ਮੈਂਬਰ ਨੂੰ ਆਪਣਾ ਯੂ. ਏ. ਐੱਨ. ਪ੍ਰਦਾਨ ਕਰਨਾ ਹੋਵੇਗਾ। ਯੂ. ਏ. ਐੱਨ. ਦੇ ਨਾਲ ਜੁੜੇ ਮੈਂਬਰ ਦੇ ਮੋਬਾਇਲ 'ਤੇ ਓ. ਟੀ. ਪੀ. ਭੇਜਿਆ ਜਾਵੇਗਾ। ਇਸ 'ਚ ਕਿਹਾ ਗਿਆ ਹੈ ਕਿ ਓ. ਟੀ. ਪੀ. ਤਸਦੀਕ ਤੋਂ ਬਾਅਦ ਮੈਂਬਰ ਨੂੰ ਆਪਣਾ ਆਧਾਰ ਨੰਬਰ ਦੇਣਾ ਹੋਵੇਗਾ।
ਇਸ ਤੋਂ ਬਾਅਦ ਇਕ ਹੋਰ ਓ. ਟੀ. ਪੀ. ਆਧਾਰ ਨਾਲ ਜੁੜੇ ਮੋਬਾਇਲ/ਈਮੇਲ 'ਤੇ ਭੇਜਿਆ ਜਾਵੇਗਾ। ਆਧਾਰ ਨਾਲ ਜੁੜ ਜਾਣ ਤੋਂ ਬਾਅਦ ਮੈਂਬਰ ਆਧਾਰ ਨਾਲ ਜੁੜੀ ਆਨਲਾਈਨ ਈ. ਪੀ. ਐੱਫ. ਓ. ਸੇਵਾਵਾਂ ਦਾ ਲਾਭ ਚੁੱਕ ਸਕਦੇ ਹਨ।