ਅਪ੍ਰੈਲ-ਮਈ ''ਚ 52.62 ਲੱਖ EPFO ਮੈਂਬਰਾਂ ਦੇ KYC ਹੋਏ ਅਪਡੇਟ

06/04/2020 12:19:29 PM

ਨਵੀਂ ਦਿੱਲੀ (ਭਾਸ਼ਾ) : ਈ. ਪੀ. ਐੱਫ. ਓ. ਨੇ ਅਪ੍ਰੈਲ-ਮਈ ਦੀ ਮਿਆਦ ਦੌਰਾਨ ਆਪਣੇ 52.62 ਲੱਖ ਗਾਹਕਾਂ ਦੇ ਕੇ. ਵਾਈ. ਸੀ. ਬਿਊਰੇ ਅਪਡੇਟ ਕੀਤੇ। ਇਸ ਅਪਡੇਸ਼ਨ 'ਚ 39.97 ਲੱਖ ਗਾਹਕਾਂ ਖਾਤਿਆਂ ਨੂੰ ਆਧਾਰ ਨਾਲ,  9.87 ਲੱਖ ਗਾਹਕਾਂ ਦੇ ਖਾਤਿਆਂ ਨੂੰ ਮੋਬਾਈਲ ਨਾਲ (ਯੂ . ਏ. ਐੱਨ. ਐਕਟੀਵੇਸ਼ਨ) ਅਤੇ 11.11 ਲੱਖ ਗਾਹਕਾਂ ਨੂੰ ਬੈਂਕ ਖਾਤਿਆਂ ਨਾਲ ਜੋੜਨਾ ਸ਼ਾਮਲ ਹੈ। ਕੇ.ਵਾਈ.ਸੀ. ਇਕ ਵਾਰ ਦੀ ਪ੍ਰਕਿਰਿਆ ਹੈ। ਇਸ ਨਾਲ ਯੂਨੀਵਰਸਲ ਖਾਤਾ ਨੰਬਰ (ਯੂ.ਐੱਨ.ਏ.) ਨੂੰ ਕੇ.ਵਾਈ.ਸੀ. ਦੇ ਵੇਰਵਿਆਂ ਨਾਲ ਜੋੜਨ ਨਾਲ ਗਾਹਕਾਂ ਨੂੰ ਤਸਦੀਕ ਕਰਨ ਵਿਚ ਸਹਾਇਤਾ ਮਿਲਦੀ ਹੈ। ਇਹ ਜਾਣਕਾਰੀ ਕਿਰਤ ਮੰਤਰਾਲਾ ਨੇ ਦਿੱਤੀ ਹੈ।

ਆਨਲਾਈਨ ਸੇਵਾਵਾਂ ਦੀ ਉਪਲੱਬਧਤਾ ਅਤੇ ਪਹੁੰਚ ਨੂੰ ਵਧਾਉਣ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਅਪ੍ਰੈਲ ਅਤੇ ਮਈ 2020 ਦੇ ਮਹੀਨੇ 'ਚ ਆਪਣੇ 52.62 ਲੱਖ ਗਾਹਕਾਂ ਲਈ ਕੇ. ਵਾਈ. ਸੀ. ਡਾਟਾ ਅਪਡੇਟ ਕੀਤਾ ਹੈ। ਈ. ਪੀ. ਐੱਫ. ਓ. ਨੇ ਲਾਕਡਾਊਨ ਦੌਰਾਨ ਵੀ ਗਾਹਕਾਂ ਦੇ ਬਿਊਰੇ ਨੂੰ ਵੱਡੇ ਪੈਮਾਨੇ 'ਤੇ ਸੁਧਾਰਿਆ ਹੈ। ਪਿਛਲੇ 2 ਮਹੀਨਿਆਂ 'ਚ 4.81 ਲੱਖ ਨਾਮ, 2.01 ਲੱਖ ਜਨਮ ਮਿਤੀ ਅਤੇ 3.70 ਲੱਖ ਆਧਾਰ ਗਿਣਤੀ ਦੇ ਸੁਧਾਰ ਹੋਏ। ਈ. ਪੀ. ਐੱਫ. ਓ. ਨੇ ਇਹ ਸਾਰੇ ਕੰਮ ਸਮਾਜਿਕ ਦੂਰੀ ਬਣਾਈ ਰੱਖਦੇ ਹੋਏ ਕੀਤੇ। ਇਹ ਕੰਮ ਕਾਮਿਆਂ ਨੇ 'ਤਾਲਾਬੰਦੀ' ਦੌਰਾਨ ਘਰੋਂ ਕੰਮ ਕਰਦੇ ਹੋਏ ਕੀਤੇ। ਕੇ.ਵਾਈ.ਸੀ. ਅਪਡੇਟ ਹੋਣ ਨਾਲ ਗਾਹਕ ਆਨਲਾਈਨ ਸੇਵਾ ਲੈ ਸਕਦੇ ਹਨ।


cherry

Content Editor

Related News