ਉਪਭੋਗ ਦਾ ਮਾਹੌਲ ਅਜੇ ਵੀ ਚੰਗਾ:HDFC ਬੈਂਕ
Sunday, Aug 25, 2019 - 05:04 PM (IST)

ਮੁੰਬਈ—ਕ੍ਰੈਡਿਟ ਕਾਰਡ ਜਾਰੀ ਕਰਨ ਦੇ ਮਾਮਲੇ 'ਚ ਮੋਹਰੀ ਐੱਚ.ਡੀ.ਐੱਫ.ਸੀ. ਬੈਂਕ ਦਾ ਮੰਨਣਾ ਹੈ ਕਿ ਕ੍ਰੈਡਿਟ ਕਾਰਡ ਸਮੇਤ ਅਸੁਰੱਖਿਅਤ ਸ਼੍ਰੇਣੀ ਦੇ ਕਰਜ਼ ਦਾ ਕਾਰੋਬਾਰ ਆਉਣ ਵਾਲੇ ਸਮੇਂ 'ਚ ਵੱਧਦਾ ਰਹੇਗਾ। ਬੈਂਕ ਨੇ ਕਿਹਾ ਕਿ ਆਰਥਿਕ ਸਥਿਤੀਆਂ 'ਚ ਨਰਮੀ ਦੇ ਬਾਅਦ ਵੀ ਉਸ ਦੇ ਕ੍ਰੈਡਿਟ ਕਾਰਡ ਪੋਰਟਫੋਲੀਓ ਦੀ ਗੁਣਵੱਤਾ ਅਪ੍ਰਭਾਵਿਤ ਹੈ।
ਬੈਂਕ ਨੇ ਕਿਹਾ ਕਿ ਉਸ ਦੀ ਸੰਕਟਗ੍ਰਸਤ ਸੰਪਤੀਆਂ ਦਾ ਔਸਤ ਉਦਯੋਗ ਜਗਤ ਦੇ ਔਸਤ ਦੀ ਤੁਲਨਾ 'ਚ ਕਰੀਬ ਅੱਧਾ ਹੈ। ਬੈਂਕ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਉਪਭੋਗ 'ਚ ਗਿਰਾਵਟ ਆ ਰਹੀ ਹੈ ਅਤੇ ਕ੍ਰੈਡਿਟ ਕਾਰਡ ਸ਼੍ਰੇਣੀ ਨੂੰ ਅਰਥਵਿਵਸਥਾ ਦੀ ਨਰਮੀ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਬੈਂਕ ਦੇ ਕੰਟਰੀ ਹੈੱਡ (ਭੁਗਤਾਨ ਉਤਪਾਦ) ਪਰਾਗ ਰਾਓ ਨੇ ਕਿਹਾ ਕਿ ਜਦੋਂ ਮੈਕਰੋ ਅਰਥਵਿਵਸਥਾ ਚੰਗੀ ਸਥਿਤੀ 'ਚ ਹੁੰਦੀ ਹੈ ਤਾਂ ਵੀ ਕੁੱਝ ਹਿੱਸਿਆਂ 'ਚ ਸਮੱਸਿਆਵਾਂ ਹੁੰਦੀਆਂ ਹਨ। ਉਪਭੋਗ ਅਜੇ ਠੀਕ ਹੈ। ਹਾਲਾਂਕਿ ਉਨ੍ਹਾਂ ਨੇ ਮੰਨਿਆ ਹੈ ਕਿ ਵਾਹਨਾਂ ਦੀ ਵਿਕਰੀ 'ਚ ਗਿਰਾਵਟ ਆਈ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਕੁੱਲ ਉਪਭੋਗ ਘਟ ਹੋ ਗਿਆ ਹੈ।