Noel Tata ਦੀਆਂ ਧੀਆਂ ਦੀ ਟਾਟਾ ਟਰੱਸਟ ''ਚ ਅਚਾਨਕ ਹੋਈ ਐਂਟਰੀ, ਸਾਬਕਾ ਮੈਂਬਰ ਨੇ ਚੁੱਕੇ ਸਵਾਲ
Thursday, Jan 09, 2025 - 04:14 PM (IST)
ਨਵੀਂ ਦਿੱਲੀ - ਟਾਟਾ ਟਰੱਸਟ ਦੇ ਚੇਅਰਮੈਨ ਨੋਏਲ ਟਾਟਾ ਦੀਆਂ ਬੇਟੀਆਂ ਮਾਇਆ(Maya) ਅਤੇ ਲੀਹ(Leah) ਨੂੰ ਸਰ ਰਤਨ ਟਾਟਾ ਇੰਡਸਟਰੀਅਲ ਇੰਸਟੀਚਿਊਟ ਦੇ ਬੋਰਡ 'ਚ ਸ਼ਾਮਲ ਕੀਤਾ ਗਿਆ ਹੈ। ਮਾਇਆ ਅਤੇ ਲੀਹ ਟਾਟਾ ਨੂੰ ਸਰ ਰਤਨ ਟਾਟਾ ਇੰਡਸਟਰੀਅਲ ਇੰਸਟੀਚਿਊਟ ਦੇ ਬੋਰਡ ਆਫ਼ ਟਰੱਸਟੀਜ਼ ਵਿੱਚ ਅਰਨਾਜ਼ ਕੋਤਵਾਲ(Arnaz Kotwal) ਅਤੇ ਫਰੈਡੀ ਤਲਾਟੀ(Freddy Talati) ਦੀ ਥਾਂ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸੜਕ ਹਾਦਸਿਆਂ 'ਚ ਜ਼ਖਮੀਆਂ ਨੂੰ ਮਿਲੇਗਾ ਮੁਫ਼ਤ ਇਲਾਜ, ਕੇਂਦਰੀ ਨੇ ਕਰ 'ਤੀ ਨਵੀਂ ਸਕੀਮ ਸ਼ੁਰੂ
ਇਸ ਨਿਯੁਕਤੀ ਦੇ ਨਾਲ, ਨੋਏਲ ਟਾਟਾ ਦੇ ਬੱਚੇ ਟਾਟਾ ਟਰੱਸਟ ਦੇ ਛੋਟੇ ਬੋਰਡ ਵਿੱਚ ਦਾਖਲ ਹੋਏ ਹਨ। ਹਾਲਾਂਕਿ, ਦੋ ਮੁੱਖ ਟਰੱਸਟਾਂ, ਸਰ ਰਤਨ ਟਾਟਾ ਟਰੱਸਟ ਐਂਡ ਅਲਾਈਡ ਟਰੱਸਟ ਅਤੇ ਸਰ ਦੋਰਾਬਜੀ ਟਾਟਾ ਟਰੱਸਟ ਐਂਡ ਅਲਾਈਡ ਟਰੱਸਟ ਵਿੱਚ ਉਹਨਾਂ ਦੀ ਐਂਟਰੀ ਅਜੇ ਹੋਣੀ ਬਾਕੀ ਹੈ। ਅਕਤੂਬਰ 2024 ਵਿੱਚ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦੀ ਮੌਤ ਤੋਂ ਬਾਅਦ ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਸੀ।
ਨੋਏਲ ਟਾਟਾ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਦੋ ਬੇਟੀਆਂ ਮਾਇਆ ਅਤੇ ਲੀਹ ਅਤੇ ਇੱਕ ਬੇਟਾ (Neville) ਹੈ। ਮਾਇਆ ਅਤੇ ਲੀਹ ਨੂੰ ਸਰ ਰਤਨ ਟਾਟਾ ਇੰਡਸਟਰੀਅਲ ਇੰਸਟੀਚਿਊਟ ਦੇ ਉਸ਼ ਬੋਰਡ ਆਫ ਟਰੱਸਟੀਜ਼ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਕਿ ਔਰਤਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਲਈ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਆਮ ਆਦਮੀ ਲਈ ਵੱਡੀ ਖ਼ਬਰ!, ਹੁਣ ਇੰਨੇ ਲੱਖ ਦੀ ਕਮਾਈ 'ਤੇ ਨਹੀਂ ਦੇਣਾ ਪਵੇਗਾ ਟੈਕਸ
ਮਾਇਆ ਅਤੇ ਲੀਹ ਦੀ ਨਿਯੁਕਤੀ ਨੂੰ ਲੈ ਕੇ ਰੱਸਾਕਸ਼ੀ
ਇਕ ਰਿਪੋਰਟ ਮੁਤਾਬਕ ਮਾਇਆ ਅਤੇ ਲੀਹ ਨੂੰ ਟਰੱਸਟ ਵਿਚ ਸ਼ਾਮਲ ਕਰਨ ਦੇ ਫੈਸਲੇ ਨੂੰ ਲੈ ਕੇ ਅੰਦਰੂਨੀ ਕਲੇਸ਼ ਵੀ ਸ਼ੁਰੂ ਹੋ ਗਿਆ ਹੈ। ਅਰਨਾਜ਼ ਕੋਤਵਾਲ ਨੇ ਟਰੱਸਟ ਦੇ ਹੋਰ ਮੈਂਬਰਾਂ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਕਿ ਕਿਵੇਂ ਉਨ੍ਹਾਂ 'ਤੇ ਅਸਤੀਫਾ ਦੇਣ ਲਈ ਦਬਾਅ ਪਾਇਆ ਗਿਆ ਤਾਂ ਜੋ ਨਵੇਂ ਟਰੱਸਟੀ ਨਿਯੁਕਤ ਕੀਤੇ ਜਾ ਸਕਣ। ਅਰਨਾਜ਼ ਨੇ ਲਿਖਿਆ, ਮੈਂ ਹੁਣ ਦੁਬਈ 'ਚ ਹਾਂ ਅਤੇ ਕਾਫੀ ਸੋਚ-ਵਿਚਾਰ ਤੋਂ ਬਾਅਦ ਮੈਂ ਬੁਰਜਿਸ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ ਪਰ ਮੈਨੂੰ ਬਹੁਤ ਦੁੱਖ ਹੈ ਕਿ ਤੁਹਾਡੇ 'ਚੋਂ ਕਿਸੇ ਨੇ ਵੀ ਇਸ ਮਾਮਲੇ 'ਤੇ ਮੇਰੇ ਨਾਲ ਸਿੱਧੇ ਤੌਰ 'ਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਦੇ ਸੀਈਓ ਸਿਧਾਰਥ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਵਿੱਚ ਇੱਕ ਅਜਨਬੀ ਦੁਆਰਾ ਭੇਜੀ ਗਈ ਇਹ ਚਿੱਠੀ ਦੇਖ ਕੇ ਮੈਂ ਹੈਰਾਨ ਰਹਿ ਗਿਆ, ਹਾਲਾਂਕਿ ਉਨ੍ਹਾਂ ਵਿੱਚੋਂ ਕਿਸੇ ਦਾ ਵੀ ਰਤਨ ਟਾਟਾ ਇੰਡਸਟਰੀਅਲ ਇੰਸਟੀਚਿਊਟ ਨਾਲ ਕੋਈ ਸਬੰਧ ਨਹੀਂ ਹੈ।
ਇਹ ਵੀ ਪੜ੍ਹੋ : ਛੇ ਭਰਾਵਾਂ ਨੇ ਆਪਣੀਆਂ ਛੇ ਭੈਣਾਂ ਨਾਲ ਕਰਾਏ ਵਿਆਹ, ਪਹਿਲੀ ਵਾਰ ਅਜਿਹਾ ਮਾਮਲਾ ਆਇਆ ਸਾਹਮਣੇ
ਅਰਨਾਜ਼ ਕੋਤਵਾਲ ਨੇ ਈਮੇਲ ਵਿੱਚ ਲਿਖਿਆ, ਨੋਏਲ ਟਾਟਾ ਦੇ ਕਹਿਣ 'ਤੇ ਤਾਰਾਪੋਰੇਵਾਲਾ ਨੇ ਉਨ੍ਹਾਂ ਨੂੰ, ਜੋ ਟਾਟਾ ਟਰੱਸਟ ਵਿੱਚ ਕਾਰਜਕਾਰੀ ਹੈ, ਨੂੰ ਅਸਤੀਫਾ ਦੇਣ ਲਈ ਕਿਹਾ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਸਰ ਦੋਰਾਬਜੀ ਟਾਟਾ ਟਰੱਸਟ ਅਤੇ ਸਰ ਰਤਨ ਟਾਟਾ ਟਰੱਸਟ ਦੇ ਟਰੱਸਟੀ ਮੇਹਲੀ ਮਿਸਤਰੀ ਦਾ ਫੋਨ ਵੀ ਆਇਆ ਸੀ। ਮੇਹਲੀ ਮਿਸਤਰੀ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੇ ਚਚੇਰੇ ਭਰਾ ਹਨ।
ਇਹ ਵੀ ਪੜ੍ਹੋ : ਦੁਨੀਆ ਦੇ ਉਹ ਦੇਸ਼ ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਕੇ ਵੀ ਕਰ ਸਕਦੇ ਹੋ ਪੜ੍ਹਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8