ਰੁਜ਼ਗਾਰ ਵਧਿਆ ਪਰ ਮਹਿੰਗਾਈ ਦੇ ਹਿਸਾਬ ਨਾਲ ਰੈਗੂਲਰ ਕਰਮਚਾਰੀਆਂ ਦੀ ਤਨਖ਼ਾਹ ਨਹੀਂ

Monday, Mar 03, 2025 - 11:40 AM (IST)

ਰੁਜ਼ਗਾਰ ਵਧਿਆ ਪਰ ਮਹਿੰਗਾਈ ਦੇ ਹਿਸਾਬ ਨਾਲ ਰੈਗੂਲਰ ਕਰਮਚਾਰੀਆਂ ਦੀ ਤਨਖ਼ਾਹ ਨਹੀਂ

ਨਵੀਂ ਦਿੱਲੀ (ਭਾਸ਼ਾ) - ਨੀਤੀ ਆਯੋਗ ਦੇ ਮੈਂਬਰ ਡਾ. ਅਰਵਿੰਦ ਵਿਰਮਾਨੀ ਨੇ ਕਿਹਾ ਹੈ ਕਿ ਦੇਸ਼ ’ਚ ਰੋਜ਼ਗਾਰ ਤਾਂ ਵਧ ਰਿਹਾ ਹੈ ਪਰ ਰੈਗੂਲਰ ਨੌਕਰੀਆਂ ਦੇ ਮਾਮਲੇ ’ਚ 7 ਸਾਲ ’ਚ ਅਸਲ ਮਿਹਨਤਾਨਾ ਮਹਿੰਗਾਈ ਦੇ ਹਿਸਾਬ ਨਾਲ ਨਹੀਂ ਵਧਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੌਕਰੀ ਅਤੇ ਹੁਨਰ ਇਕ ਹੀ ਸਿੱਕੇ ਦੇ 2 ਪਹਿਲੂ ਹਨ, ਤੁਹਾਡੇ ’ਚ ਹੁਨਰ ਹੈ ਤਾਂ ਉਸ ਨਾਲ ਨੌਕਰੀ ਮਿਲਣਾ ਆਸਾਨ ਹੋ ਜਾਂਦਾ ਹੈ।

ਇਹ ਵੀ ਪੜ੍ਹੋ :     ਜਾਣੋ 15 ਸਾਲ ਪੁਰਾਣੇ ਵਾਹਨਾਂ ਲਈ ਕੀ ਹੈ ਪਾਲਸੀ ਤੇ ਕੀ ਕਰਨਾ ਚਾਹੀਦੈ ਵਾਹਨਾਂ ਦੇ ਮਾਲਕਾਂ ਨੂੰ

ਵਿਰਮਾਨੀ ਅਨੁਸਾਰ, ਕੌਮਾਂਤਰੀ ਜਨਸੰਖਿਆ ਦੇ ਮਾਮਲੇ ’ਚ ਸਾਡੇ ਕੋਲ ਮੌਕੇ ਹਨ, ਉਸ ਦਾ ਲਾਭ ਚੁੱਕਣ ਦੀ ਲੋੜ ਹੈ ਅਤੇ ਇਸ ਲਈ ਸਿੱਖਿਆ ਅਤੇ ਸਿੱਖਲਾਈ ਦੀ ਗੁਣਵੱਤਾ ’ਚ ਸੁਧਾਰ ਮਹੱਤਵਪੂਰਨ ਹੈ।

ਉਨ੍ਹਾਂ ਕਿਹਾ,‘‘ਪੀ. ਐੱਲ. ਐੱਫ. ਐੱਸ. (ਮਿਆਦੀ ਕਿਰਤ ਬਲ ਸਰਵੇ) ਅੰਕੜਿਆਂ ਅਨੁਸਾਰ, ਪਿਛਲੇ 7 ਸਾਲਾਂ ’ਚ ਕੰਮ ਕਰਨ ਵਾਲੀ ਆਬਾਦੀ ਦਾ ਅਨੁਪਾਤ ਸਾਫ ਤੌਰ ’ਤੇ ਵਧ ਰਿਹਾ ਹੈ। ਇਸ ਦਾ ਮਤਲੱਬ ਹੈ ਕਿ ਨੌਕਰੀਆਂ ਦੀ ਗਿਣਤੀ ਆਬਾਦੀ ਵਾਧੇ ਦੇ ਮੁਕਾਬਲੇ ਜ਼ਿਆਦਾ ਵਧ ਰਹੀ ਹੈ। ਇਸ ’ਚ ਉਤਰਾਅ-ਚੜ੍ਹਾਅ ਵੀ ਹੈ ਪਰ ਜੋ ਰੁਖ ਹੈ, ਉਹ ਦੱਸਦਾ ਹੈ ਕਿ ਨੌਕਰੀਆਂ ਵਧ ਰਹੀਆਂ ਹਨ। ਆਖਿਰ ਇਹ ਕਹਿਣਾ ਗਲਤ ਹੈ ਕਿ ਨੌਕਰੀਆਂ ਨਹੀਂ ਵਧ ਰਹੀਆਂ ਹਨ।’’ ਗਲੋਬਲ ਡੈਮੋਗ੍ਰਾਫਿਕ (ਕੌਮਾਂਤਰੀ ਆਬਾਦੀ) ਦੇ ਪੱਧਰ ’ਤੇ ਜੋ ਸਾਡੇ ਕੋਲ ਮੌਕੇ ਹਨ, ਉਨ੍ਹਾਂ ਦਾ ਲਾਭ ਚੁੱਕਣ ਦੀ ਲੋੜ ਹੈ। ਇਸ ਲਈ ਸਿੱਖਿਆ ਦੇ ਨਾਲ ਸਿੱਖਿਆ ਅਤੇ ਸਿਖਲਾਈ ਦੀ ਗੁਣਵੱਤਾ ’ਚ ਸੁਧਾਰ ਮਹੱਤਵਪੂਰਨ ਹੈ। ਇੱਥੇ ਧਿਆਨ ਦੇਣ ਦੀ ਲੋੜ ਹੈ, ਜਿਸ ਨਾਲ ਅਸੀਂ ਉੱਚ ਕਮਾਈ ਦੇ ਪੱਧਰ ’ਤੇ ਪੁੱਜੀਏ। ਇਸ ਤਰ੍ਹਾਂ ਸਪਲਾਈ ਲੜੀ ਹੈ, ਜਿਸ ’ਤੇ ਕੰਮ ਕਰਨ ਦੀ ਲੋੜ ਹੈ।”

ਇਹ ਵੀ ਪੜ੍ਹੋ :     ਕਿਤੇ ਤੁਸੀਂ ਤਾਂ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਐਕਸਪਾਇਰੀ ਉਤਪਾਦ? ਜਾਣੋ ਕੀ ਕਹਿੰਦੇ ਹਨ ਨਿਯਮ

ਭਾਰਤੀਆਂ ਨੂੰ 30,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ : ਕਾਂਤ

ਨੀਤੀ ਆਯੋਗ ਦੇ ਸਾਬਕਾ ਸੀ. ਈ. ਓ. ਅਮਿਤਾਭ ਕਾਂਤ ਨੇ ਕਿਹਾ ਕਿ ਭਾਰਤੀਆਂ ਨੂੰ 2047 ਤੱਕ 30,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੇ ਮਹੱਤਵਪੂਰਨ ਟੀਚੇ ਨੂੰ ਹਾਸਲ ਕਰਨ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ । ਕੰਮ ਦੇ ਘੰਟਿਆਂ ’ਤੇ ਚੱਲ ਰਹੀ ਬਹਿਸ ’ਚ ਸ਼ਾਮਲ ਹੁੰਦੇ ਹੋਏ ਭਾਰਤ ਦੇ ਜੀ-20 ਸ਼ੇਰਪਾ ਨੇ ਕਿਹਾ ਕਿ ਜਾਪਾਨ, ਦੱਖਣ ਕੋਰੀਆ ਅਤੇ ਚੀਨ ਨੇ ਮਜ਼ਬੂਤ ਕਾਰਜ ਨੀਤੀ ਜ਼ਰੀਏ ਆਰਥਿਕ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਭਾਰਤ ਨੂੰ ਵਿਸ਼ਵ ਪੱਧਰੀ ਅਰਥਵਿਵਸਥਾ ਬਣਾਉਣ ਲਈ ਇਸੇ ਤਰ੍ਹਾਂ ਦੀ ਮਾਨਸਿਕਤਾ ਵਿਕਸਿਤ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ :     EPFO ਮੁਲਾਜ਼ਮਾਂ ਲਈ ਵੱਡੀ ਰਾਹਤ, ਨੌਕਰੀ 'ਚ 2 ਮਹੀਨਿਆਂ ਦਾ ਗੈਪ ਸਮੇਤ ਮਿਲਣਗੇ ਕਈ ਹੋਰ ਲਾਭ

ਕੰਮ ਕਰਨ ਵਾਲੀ ਆਬਾਦੀ ਦਾ ਅਨੁਪਾਤ 2023-24 ’ਚ 43.7 ਫੀਸਦੀ ਵਧਿਆ

ਪੀ. ਐੱਲ. ਐੱਫ. ਐੱਸ. ਦੀ ਸਾਲਾਨਾ ਰਿਪੋਰਟ 2023-24 (ਜੁਲਾਈ-ਜੂਨ) ਅਨੁਸਾਰ, ਕੰਮ ਕਰਨ ਵਾਲੀ ਆਬਾਦੀ ਦਾ ਅਨੁਪਾਤ ਸਾਰੀ ਉਮਰ ਦੇ ਵਿਅਕਤੀਆਂ ਦੇ ਮਾਮਲੇ ’ਚ 2023-24 ’ਚ ਵਧ ਕੇ 43.7 ਫੀਸਦੀ ਹੋ ਗਿਆ, ਜੋ 2017-18 ’ਚ 34.7 ਫੀਸਦੀ ਸੀ ।

ਉਨ੍ਹਾਂ ਕਿਹਾ,‘‘ਜੇਕਰ ਪੀ. ਐੱਲ. ਐੱਫ. ਐੱਸ. ’ਚ ਮਿਹਨਤਾਨੇ ਦੇ ਅੰਕੜਿਆਂ ਨੂੰ ਵੇਖੀਏ, ਜੋ ਕੈਜ਼ੂਅਲ ਵਰਕਰ (ਠੇਕੇ ’ਤੇ ਕੰਮ ਕਰਨ ਵਾਲੇ) ਹਨ, ਦੀ ਅਸਲ ਤਨਖਾਹ 7 ਸਾਲਾਂ ਦੌਰਾਨ ਵਧੀ ਹੈ ਅਤੇ ਇਸ ਦੌਰਾਨ ਉਨ੍ਹਾਂ ਦੀ ਸਥਿਤੀ ਸੁਧਰੀ ਹੈ। ਅੰਕੜੇ ਇਸ ਦੀ ਪੁਸ਼ਟੀ ਕਰਦੇ ਹਨ।

ਉਥੇ ਹੀ, ਅਰਥਸ਼ਾਸਤਰੀ ਵਿਰਮਾਨੀ ਨੇ ਕਿਹਾ,‘‘ਪਰ ਇਕ ਵੱਡਾ ਮੁੱਦਾ ਰੈਗੂਲਰ ਤਨਖਾਹ ਵਾਲੀਆਂ ਨੌਕਰੀਆਂ ਦੇ ਮਾਮਲੇ ’ਚ ਹੈ। ਇਸ ਸ਼੍ਰੇਣੀ ’ਚ 7 ਸਾਲਾਂ ’ਚ ਅਸਲ ਮਿਹਨਤਾਨਾ ਮਹਿੰਗਾਈ ਦੇ ਹਿਸਾਬ ਨਾਲ ਨਹੀਂ ਵਧਿਆ ਹੈ।

ਇਹ ਵੀ ਪੜ੍ਹੋ :     ਸੋਨਾ ਫਿਰ ਹੋਇਆ ਸਸਤਾ  , ਜਾਣੋ ਕਿੰਨੀਆਂ ਡਿੱਗੀਆਂ ਕੀਮਤਾਂ... 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Harinder Kaur

Content Editor

Related News