ਅਮਰੀਕਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਫਲਾਈਟ ਦੀ ਸਵੀਡਨ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ

Wednesday, Feb 22, 2023 - 11:17 AM (IST)

ਅਮਰੀਕਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਫਲਾਈਟ ਦੀ ਸਵੀਡਨ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ

ਨਵੀਂ ਦਿੱਲੀ- ਤਕਨੀਕੀ ਖਰਾਬੀ ਕਾਰਨ ਅਮਰੀਕਾ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਸਟਾਕਹੋਮ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਲੈਂਡਿੰਗ ਦੇ ਸਮੇਂ ਫਲਾਈਟ 'ਚ 300 ਯਾਤਰੀ ਸਵਾਰ ਸਨ। ਸਾਰੇ ਸੁਰੱਖਿਅਤ ਦੱਸੇ ਜਾ ਰਹੇ ਹਨ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਪਹਿਲਾਂ ਹੀ ਏਅਰਪੋਰਟ 'ਤੇ ਤਾਇਨਾਤ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਅਕਤੂਬਰ ਤੱਕ ਦੁੱਧ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤੇਲ ਲੀਕ ਹੋਣ ਤੋਂ ਬਾਅਦ ਇੰਜਣ ਬੰਦ ਕਰ ਦਿੱਤਾ ਗਿਆ ਅਤੇ ਬਾਅਦ 'ਚ ਫਲਾਈਟ ਸਟਾਕਹੋਮ 'ਚ ਸੁਰੱਖਿਅਤ ਲੈਂਡ ਕਰਵਾਈ ਗਈ। ਅਧਿਕਾਰੀ ਨੇ ਦੱਸਿਆ ਕਿ ਜ਼ਮੀਨੀ ਨਿਰੀਖਣ ਦੌਰਾਨ ਦੂਜੇ ਇੰਜਣ ਦੇ ਡਰੇਨ ਮਾਸਟ 'ਚੋਂ ਤੇਲ ਨਿਕਲਦਾ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਸੋਮਵਾਰ (20 ਫਰਵਰੀ) ਨੂੰ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇਕ ਫਲਾਈਟ ਨੂੰ ਮੈਡੀਕਲ ਐਮਰਜੈਂਸੀ ਕਾਰਨ ਲੰਡਨ ਡਾਇਵਰਟ ਕਰ ਦਿੱਤਾ ਗਿਆ ਸੀ।

PunjabKesari

ਇਹ ਵੀ ਪੜ੍ਹੋ- ਸਿੰਗਾਪੁਰ ’ਚ ਭਾਰਤ ਦੇ ਪੇਮੈਂਟ ਇਕੋਸਿਸਟਮ ਦਾ ਡੰਕਾ, ਹੁਣ ਵਿਦੇਸ਼ਾਂ ’ਚ ਵੀ ਕੰਮ ਕਰੇਗਾ UPI
ਏਅਰ ਇੰਡੀਆ ਦੀ ਫਲਾਈਟ ਲੇਟ
ਇਸ ਦੇ ਨਾਲ ਹੀ ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਇਕ ਫਲਾਈਟ ਦੇ ਯਾਤਰੀਆਂ ਅਤੇ ਏਅਰਲਾਈਨ ਸਟਾਫ ਦੇ ਵਿਚਾਲੇ ਮੰਗਲਵਾਰ (21 ਫਰਵਰੀ) ਦੇਰ ਰਾਤ ਦਿੱਲੀ ਏਅਰਪੋਰਟ 'ਚ ਫਲਾਈਟ ਦੇ ਚਾਰ ਘੰਟੇ ਤੋਂ ਜ਼ਿਆਦਾ ਲੇਟ ਹੋਣ 'ਤੇ ਤਿੱਖੀ ਬਹਿਸ ਹੋਈ ਸੀ। ਦਿੱਲੀ-ਮੁੰਬਈ ਫਲਾਈਟ 'ਚ ਸਵਾਰ ਇੱਕ ਯਾਤਰੀ ਨੇ ਏ.ਐੱਨ.ਆਈ ਨੂੰ ਦੱਸਿਆ ਕਿ ਫਲਾਈਟ AI-805 ਦਾ ਸਮਾਂ ਰਾਤ 8 ਵਜੇ ਦਾ ਸੀ ਪਰ ਇਸ ਨੂੰ ਤਿੰਨ ਵਾਰ ਬਦਲਿਆ ਗਿਆ। ਰਾਤ ਕਰੀਬ 12.30 ਵਜੇ ਫਲਾਈਟ ਨੇ ਉਡਾਣ ਭਰੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News