ਐਮਰਜੈਂਸੀ ਕਰੈਡਿਟ ਸਹੂਲਤ ਗਰੰਟੀ ਸਕੀਮ ਦਾ ਦਾਇਰਾ ਵਧਿਆ, ਹੈਲਥਕੇਅਰ ਸੈਕਟਰ ਕੀਤਾ ਗਿਆ ਸ਼ਾਮਲ

04/17/2021 12:25:11 PM

ਨਵੀਂ ਦਿੱਲੀ - ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ 3 ਲੱਖ ਕਰੋੜ ਰੁਪਏ ਦੀ ਐਮਰਜੈਂਸੀ ਕਰੈਡਿਟ ਸਹੂਲਤ ਗਰੰਟੀ ਯੋਜਨਾ (ਈ.ਸੀ.ਐਲ.ਜੀ.ਐਸ.) ਦਾ ਦਾਇਰਾ ਵਧਾ ਦਿੱਤਾ ਹੈ ਅਤੇ ਇਸ ਵਿਚ ਸਿਹਤ ਸੰਭਾਲ ਖੇਤਰ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਯੋਜਨਾ ਵਿਚ ਕਾਮਤ ਕਮੇਟੀ ਦੁਆਰਾ ਪਛਾਣੇ ਗਏ 26 ਖੇਤਰ ਵੀ ਸ਼ਾਮਲ ਹਨ। ਸਰਕਾਰ ਨੇ ਇਸ ਯੋਜਨਾ ਦੀ ਆਖਰੀ ਤਾਰੀਖ਼ ਤਿੰਨ ਮਹੀਨਿਆਂ ਲਈ ਵਧਾਉਂਦੇ ਹੋਏ 30 ਜੂਨ ਤੱਕ ਕਰ ਦਿੱਤਾ ਹੈ। ਇਸਦੇ ਨਾਲ ਇਸ ਦਾ ਦਾਇਰ ਵਧਾਉਂਦੇ ਹੋਏ ਪਰਾਹੁਣਚਾਰੀ, ਯਾਤਰਾ ਅਤੇ ਸੈਰ-ਸਪਾਟਾ, ਮਨੋਰੰਜਨ ਅਤੇ ਖੇਡ ਖੇਤਰ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਸੀ, ਭਾਵ ਇਨ੍ਹਾਂ ਖੇਤਰਾਂ ਨੂੰ ਵੀ ਈਸੀਐਲਜੀਐਸ ਸਕੀਮ ਦਾ ਲਾਭ ਲੈਣ ਦੀ ਆਗਿਆ ਦਿੱਤੀ ਜਾਏਗੀ।

ਇਹ ਵੀ ਪੜ੍ਹੋ: ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਵਿੱਤ ਮੰਤਰਾਲੇ ਨੇ ਆਪਣੇ ਤਾਜ਼ਾ ਟਵੀਟ ਵਿੱਚ ਕਿਹਾ, 'ਸਿਹਤ ਸੰਭਾਲ ਖੇਤਰ ਵਿਚ ਐਸ.ਐਮ.ਏ. -1 ਕਰਜ਼ਾ ਲੈਣ ਵਾਲੇ ਅਤੇ 26 ਹੋਰ ਹਾਈ-ਪ੍ਰੈਸ਼ਰ ਦਾ ਸਾਹਮਣਾ ਕਰ ਰਹੇ ਸੈਕਟਰ (ਕਾਮਤ ਕਮੇਟੀ ਦੁਆਰਾ ਪਛਾਣੇ ਗਏ) ਹੁਣ ਈ.ਸੀ.ਐਲ.ਜੀ.ਐਸ. 2.0 ਦੇ ਤਹਿਤ ਲਾਭ ਲੈਣ ਦੇ ਯੋਗ ਹੋਣਗੇ।” ਐਸ.ਐਮ.ਏ. ਭਾਵ ਵਿਸ਼ੇਸ਼ ਜ਼ਿਕਰ ਕੀਤੇ ਖਾਤੇ ਉਹਨਾਂ ਕਰਜ਼ੇ ਦੇ ਖ਼ਾਤਿਆਂ ਨੂੰ ਕਿਹਾ ਜਾਂਦਾ ਹੈ ਜੋ ਬਹੁਤ ਦਬਾਅ ਹੇਠ ਹਨ ਅਤੇ ਜੋ ਐਨ.ਪੀ.ਏ. ਬਣਨ ਦੇ ਖ਼ਦਸ਼ੇ ਹੇਠ ਹਨ ਜਾਂ ਨੇੜਲੇ ਭਵਿੱਖ ਵਿੱਚ ਤਣਾਅ ਵਾਲੀਆਂ ਜਾਇਦਾਦਾਂ ਵਾਲੇ ਖਾਤੇ ਤਹਿਤ ਆਉਂਦੇ ਹਨ। ਈ.ਸੀ.ਐਲ.ਜੀ.ਐਸ. 3.0 ਦੇ ਅਧੀਨ ਦਬਾਅ ਅਧੀਨ ਰਹਿਣ ਵਾਲੀਆਂ ਕੰਪਨੀਆਂ ਕੋਲ 29 ਫਰਵਰੀ 2020 ਤੱਕ ਉਨ੍ਹਾਂ ਦੇ ਸਾਰੇ ਅਦਾਰਿਆਂ ਦੇ ਬਕਾਏ ਲੋਨ ਦੇ 40 ਪ੍ਰਤੀਸ਼ਤ ਤੱਕ ਦੇ ਕਰਜ਼ੇ ਪ੍ਰਦਾਨ ਕਰਨ ਦੀ ਸਹੂਲਤ ਹੋਵੇਗੀ।

ਇਹ ਵੀ ਪੜ੍ਹੋ: ਘਰ ਤੋਂ ਹਵਾਈ ਅੱਡੇ ਤੱਕ ਸਮਾਨ ਲੈ ਜਾਣ ਦੀ ਟੈਂਸ਼ਨ ਖ਼ਤਮ, ਯਾਤਰੀਆਂ ਲਈ Indigo ਨੇ ਸ਼ੁਰੂ ਕੀਤੀ ਸਰਵਿਸ

ਸਕੀਮ ਤਹਿਤ ਦਿੱਤੇ ਗਏ ਕਰਜ਼ੇ ਦੀ ਮਿਆਦ ਛੇ ਸਾਲ ਹੋਵੇਗੀ, ਜਿਸ ਵਿਚ ਦੋ ਸਾਲ ਦਾ ਮੋਹਲਤ ਵੀ ਸ਼ਾਮਲ ਹੋਵੇਗਾ ਭਾਵ ਲੋਨ ਲੈਣ ਦੇ ਪਹਿਲੇ ਦੋ ਸਾਲਾਂ ਵਿਚ ਕਿਸੇ ਵੀ ਕਿਸ਼ਤ ਦੀ ਅਦਾਇਗੀ ਨਹੀਂ ਕੀਤੀ ਜਾਏਗੀ ਅਤੇ ਉਸ ਤੋਂ ਬਾਅਦ ਲੋਨ ਦੀ ਮੁੜ ਅਦਾਇਗੀ ਚਾਰ ਸਾਲਾਂ ਵਿਚ ਕਰਨੀ ਪਏਗੀ।  ਇਸ ਯੋਜਨਾ ਤਹਿਤ ਫਰਵਰੀ 2021 ਦੇ ਅੰਤ ਤੱਕ, ਵਪਾਰਕ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਨੇ 3 ਲੱਖ ਕਰੋੜ ਰੁਪਏ ਵਿਚੋਂ 2.46 ਲੱਖ ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਹਨ। ਸ਼ੁਰੂ ਵਿਚ ਇਹ ਸਕੀਮ ਅਕਤੂਬਰ 2020 ਤਕ ਵੈਧ ਸੀ, ਜੋ ਬਾਅਦ ਵਿਚ ਨਵੰਬਰ ਦੇ ਅੰਤ ਤੱਕ ਵਧਾ ਦਿੱਤੀ ਗਈ ਸੀ। ਫਿਰ ਇਸਨੂੰ ਸਵੈ-ਨਿਰਭਰ ਭਾਰਤ 3.0 ਪੈਕੇਜ ਅਧੀਨ 31 ਮਾਰਚ 2021 ਤੱਕ ਵਧਾ ਦਿੱਤਾ ਗਿਆ ਅਤੇ ਇਸ ਵਿਚ ਕਾਮਤ ਕਮੇਟੀ ਦੁਆਰਾ ਸੁਝਾਏ ਗਏ 26 ਦਬਾਅ ਜ਼ੋਨ ਸ਼ਾਮਲ ਕੀਤੇ ਗਏ। ਕੇਵੀ ਕਾਮਤ ਕਮੇਟੀ ਦਾ ਗਠਨ ਰਿਜ਼ਰਵ ਬੈਂਕ ਨੇ ਕੀਤਾ ਸੀ।

ਇਹ ਵੀ ਪੜ੍ਹੋ: ਇਥੇ ਮਿਲ ਰਿਹੈ ਸਭ ਤੋਂ ਸਸਤਾ ਸੋਨੇ 'ਤੇ ਕਰਜ਼ਾ, ਜਾਣੋ ਟਾਪ-10 ਬੈਂਕਾਂ ਦੀ EMI ਅਤੇ ਹੋਰ ਜਾਣਕਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News