ਰੋਬੋਟ ਦੇ ਖੇਤਰ 'ਚ ਦਾਅ ਖੇਡਣ ਲਈ ਤਿਆਰ ਏਲਨ ਮਸਕ, ਭਵਿੱਖ ਦੀਆਂ ਯੋਜਨਾਵਾਂ ਬਾਰੇ ਕੀਤਾ ਜ਼ਿਕਰ
Saturday, Jan 29, 2022 - 07:57 PM (IST)
ਨਵੀਂ ਦਿੱਲੀ - ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ 'ਚ ਸ਼ਾਮਲ ਅਤੇ ਟੈਸਲਾ ਕੰਪਨੀ ਦੇ ਸੀਈਓ ਏਲਨ ਮਸਕ ਦਾ ਕਾਰੋਬਾਰ ਨੂੰ ਲੈ ਕੇ ਨਜ਼ਰੀਆ ਬਦਲਿਆ ਹੈ। ਉਨ੍ਹਾਂ ਨੇ ਭਵਿੱਖ 'ਚ ਆਰਟੀਫਿਸ਼ਿਅਲ ਇੰਟੈਲੀਜੈਂਸੀ ਦੀਆਂ ਵਧਦੀਆਂ ਸੰਭਾਵਨਾਵਾਂ ਨੂੰ ਲੈ ਕੇ ਆਪਣਾ ਪੱਖ ਰੱਖਿਆ ਹੈ। ਏਲਨ ਮਸਕ ਨੇ ਕਿਹਾ ਕਿ ਉਹ ਕਾਰਾਂ ਦੇ ਨਾਲ-ਨਾਲ ਰੋਬੋਟ ਦੇ ਕਾਰੋਬਾਰ 'ਤੇ ਆਪਣਾ ਫੋਕਸ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਟੈਸਲਾ ਭਵਿੱਖ 'ਚ ਰੋਬੋਟ ਦੇ ਕਾਰੋਬਾਰ ਵਿਚ ਬੇਅੰਤ ਸੰਭਾਵਨਾਵਾਂ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਰਾਂ ਦੇ ਕਾਰੋਬਾਰ ਦੇ ਮੁਕਾਬਲੇ ਰੋਬੋਟ ਦਾ ਕਾਰੋਬਾਰ ਮੁਨਾਫ਼ੇ ਵਾਲਾ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : Sebi ਨੇ ਨਿਯਮਾਂ ’ਚ ਕੀਤਾ ਬਦਲਾਅ, ‘ਤੁਰੰਤ ਸੰਦੇਸ਼ ਸੇਵਾ’ ਰਾਹੀਂ ਭੇਜੇਗਾ ਨੋਟਿਸ ਅਤੇ ਸੰਮਨ
ਏਲਨ ਮਸਕ ਨੇ ਆਪਣੀ ਯੋਜਨਾ ਦਾ ਕੀਤਾ ਜ਼ਿਕਰ
ਏਲਨ ਮਸਕ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਰੋਬੋਟ ਦੇ ਖ਼ੇਤਰ ਵਿਚ ਨਵੀਂਆਂ ਸੰਭਾਵਨਾਵਾਂ ਦੀ ਭਾਲ ਕਰਨਾ ਅਤੇ ਵਿਸਥਾਰ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਉਹ ਰੋਬੋਟ ਦੇ ਖ਼ੇਤਰ ਵਿਚ ਜ਼ਿਆਦਾ ਸੰਭਾਵਨਾਵਾਂ ਦੇਖ ਰਹੇ ਹਨ। ਇਸ ਖ਼ੇਤਰ ਵਿਚ ਅੱਗੇ ਵਧਦੇ ਹੋਏ ਉਨ੍ਹਾਂ ਦੀ ਟੀਮ ਨੇ 'ਰੋਬੋਟ ਆਪਟੀਮਸ' ਤਹਿਤ ਆਪਣੇ ਪ੍ਰੋਜੈਕਟ ਦਾ ਡਰਾਫਟ ਵੀ ਤਿਆਰ ਕੀਤਾ ਹੈ। ਇਸ ਵਿਚ ਰੋਬੋਟ ਨੂੰ ਇਨਸਾਨ ਤਰ੍ਹਾਂ ਵਿਵਹਾਰ ਕਰਦੇ ਹੋਏ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ : 2014 ਤੋਂ ਬਾਅਦ ਕੱਚਾ ਤੇਲ ਹੋਇਆ ਸਭ ਤੋਂ ਮਹਿੰਗਾ ਪਰ ਪੈਟਰੋਲ-ਡੀਜ਼ਲ ਦੇ ਭਾਅ ਸਥਿਰ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।