ਐਲਨ ਮਸਕ ਬੋਲੇ-ਮਾਰਕ ਜ਼ੁਕਰਬਰਗ ਨਾਲ ‘ਅਖਾੜੇ’ ਵਿਚ ਉੱਤਰਨ ਤੋਂ ਪਹਿਲਾਂ ਹੋ ਸਕਦੀ ਹੈ ਮੇਰੀ ਸਰਜਰੀ
Tuesday, Aug 08, 2023 - 03:40 AM (IST)
ਬਿਜ਼ਨੈੱਸ ਡੈਸਕ : ਟੈੱਕ ਦਿੱਗਜ ਐਲਨ ਮਸਕ ਨੇ ਸੋਮਵਾਰ ਖ਼ੁਲਾਸਾ ਕੀਤਾ ਕਿ ਉਹ ਆਪਣੀ ਧੌਣ ਅਤੇ ਪਿੱਠ ਦੇ ਉੱਪਰੀ ਹਿੱਸੇ ਦਾ ਐੱਮ.ਆਰ.ਆਈ. ਕਰਵਾਉਣ ਵਾਲੇ ਹਨ, ਜੋ ਸਰਜਰੀ ਦੀ ਸੰਭਾਵਿਤ ਲੋੜ ਦਾ ਸੰਕੇਤ ਦਿੰਦਾ ਹੈ। ਐਕਸ ਪਲੇਟਫਾਰਮ (ਪਹਿਲਾਂ ਟਵਿੱਟਰ) ’ਤੇ ਇਕ ਐਲਾਨ ਵਿਚ 52 ਸਾਲਾ ਐਲਨ ਨੇ ਆਪਣੀ ਸਿਹਤ ਦੀ ਸਥਿਤੀ ਸਾਂਝੀ ਕੀਤੀ। ਪਿਛਲੇ ਸਾਲ ਮਸਕ ਨੇ ਸੂਮੋ ਮੈਚ ਵਿਚ ਆਪਣੀ ਪਿੱਠ ਦੀ ਸੱਟ ਦਾ ਹਵਾਲਾ ਦਿੰਦਿਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ ਮੁੱਦੇ ’ਤੇ ‘ਸਿੰਗਲ ਮੈਚ’ ਦੀ ਚੁਣੌਤੀ ਦੇ ਕੇ ਸੁਰਖੀਆਂ ਖੱਟੀਆਂ ਸਨ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਮੇਟਾ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਸੋਮਵਾਰ ਨੂੰ ਐਕਸ (ਪਹਿਲਾਂ ਟਵਿੱਟਰ) ਦੇ ਮਾਲਕ ਐਲਨ ਮਸਕ ਨਾਲ ਆਪਣੀ ਪ੍ਰਸਤਾਵਿਤ 'ਕੇਜ-ਫਾਈਟਿੰਗ' ਬਾਰੇ ਦੱਸਣ ਲਈ ਸੋਮਵਾਰ ਨੂੰ 'ਥ੍ਰੈਡਸ' ਦਾ ਸਹਾਰਾ ਲਿਆ। ਥ੍ਰੈਡਸ ਇਕ ਸੋਸ਼ਲ ਨੈੱਟਵਰਕਿੰਗ ਮੰਚ ਹੈ, ਜਿਸ ਦੀ ਪੇਸ਼ਕਸ਼ ਮੇਟਾ ਨੇ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਟਵਿੱਟਰ ਦੇ ਮੁਕਾਬਲੇ ਲਿਆਂਦਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਨਹਿਰ ’ਚ ਡੁੱਬਣ ਨਾਲ 11 ਸਾਲਾ ਬੱਚੇ ਦੀ ਮੌਤ, 1 ਦਿਨ ਪਹਿਲਾਂ ਹੋਇਆ ਸੀ ਲਾਪਤਾ
ਜ਼ੁਕਰਬਰਗ ਨੇ ਥ੍ਰੈੱਡਸ ’ਤੇ ਮਸਕ ਦੀ ਪੋਸਟ ਦਾ ਸਕ੍ਰੀਨਸ਼ਾਟ ਕੀਤਾ ਸਾਂਝਾ ਇਸ ਤੋਂ ਪਹਿਲਾਂ ਐਤਵਾਰ ਨੂੰ ਮਸਕ ਨੇ ਕਿਹਾ ਸੀ ਕਿ ਜ਼ੁਕਰਬਰਗ ਨਾਲ ਉਨ੍ਹਾਂ ਦੀ ਸੰਭਾਵਿਤ ਸਿੱਧੀ ਲੜਾਈ ਨੂੰ ਉਨ੍ਹਾਂ ਦੀ ਸੋਸ਼ਲ ਮੀਡੀਆ ਸਾਈਟ ਐਕਸ ’ਤੇ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਜ਼ੁਕਰਬਰਗ ਨੇ ਥ੍ਰੈੱਡਸ ’ਤੇ ਮਸਕ ਦੀ ਪੋਸਟ ਦਾ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ। ਉਨ੍ਹਾਂ ਨੇ ਨਾਲ ਹੀ ਲਿਖਿਆ, ‘‘ਕੀ ਸਾਨੂੰ ਇਕ ਵਧੇਰੇ ਭਰੋਸੇਯੋਗ ਪਲੇਟਫਾਰਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਜੋ ਅਸਲ ਵਿਚ ਚੈਰਿਟੀ ਲਈ ਪੈਸਾ ਇਕੱਠਾ ਕਰ ਸਕੇ?"
ਟੈਕਨਾਲੋਜੀ ਖੇਤਰ ਦੇ ਦੋਵਾਂ ਕਾਰੋਬਾਰੀ ਦਿੱਗਜਾਂ ਵਿਚਕਾਰ ਲੜਾਈ ਦੀ ਤਿਆਰੀ ਦੇ ਸਬੰਧ ਵਿਚ ਜ਼ੁਕਰਬਰਗ ਨੇ ਥ੍ਰੈੱਡਸ ’ਤੇ ਲਿਖਿਆ, ‘‘ਮੈਂ ਅੱਜ ਤਿਆਰ ਹਾਂ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਅਣਪਛਾਤੇ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀ ਗੋਲ਼ੀ
ਜਦੋਂ ਉਨ੍ਹਾਂ ਨੇ ਪਹਿਲੀ ਵਾਰ ਚੁਣੌਤੀ ਦਿੱਤੀ ਸੀ ਤਾਂ ਮੈਂ 26 ਅਗਸਤ ਦਾ ਸੁਝਾਅ ਦਿੱਤਾ ਸੀ ਪਰ ਉਨ੍ਹਾਂ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।’’ ਉਨ੍ਹਾਂ ਨੇ ਅੱਗੇ ਲਿਖਿਆ, ‘‘ਮੇਰੇ ਕੋਲੋਂ ਹੁਣ ਉਡੀਕ ਨਹੀਂ ਹੋ ਰਹੀ ਹੈ। ’’ ਕਥਿਤ ਤੌਰ ’ਤੇ ਦੋਵੇਂ ਜੂਨ ਦੇ ਅੰਤ ਵਿਚ 'ਕੇਜ ਫਾਈਟ' ਲਈ ਤਿਆਰ ਹੋਏ ਸਨ।
ਜ਼ਿਕਰਯੋਗ ਹੈ ਕਿ ਜ਼ੁਕਰਬਰਗ ਨੇ ਮਾਰਸ਼ਲ ਆਰਟਸ ’ਚ ਸਿਖਲਾਈ ਲਈ ਹੋਈ ਹੈ ਅਤੇ ਉਨ੍ਹਾਂ ਨੂੰ ਹਾਲ ਹੀ ਵਿਚ ਬ੍ਰਾਜ਼ੀਲੀਅਨ ਸੈਲਫ ਮਾਰਸ਼ਲ ਆਰਟ ਅਤੇ ਲੜਾਕੂ ਖੇਡ ਜਿਉ-ਜਿਤਸੂ ਵਿਚ ਬਲਿਊ ਬੈਲਟ ਦਿੱਤਾ ਗਿਆ ਸੀ। ਮਸਕ ਨੇ ਸੋਮਵਾਰ ਸਵੇਰੇ ਐਕਸ ’ਤੇ ਪੋਸਟ ਕਰ ਕਿਹਾ ਸੀ ਕਿ ਉਹ ਲੜਾਈ ਲਈ ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਯੂ.ਡਬਲਯੂ.ਈ.) ਫਾਰਮੈੱਟ ਦੀ ਚੋਣ ਕਰਨਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8