Elon Musk ਨੇ ਆਪਣੇ ਕੁੱਤੇ ਨੂੰ ਬਣਾ ਦਿੱਤਾ ਟਵਿਟਰ ਦਾ CEO! ਕਿਹਾ ''ਇਹ ਹੋਰਾਂ ਨਾਲ ਬਿਹਤਰ ਹੈ''
Thursday, Feb 16, 2023 - 10:46 AM (IST)
ਨਵੀਂ ਦਿੱਲੀ- ਦੁਨੀਆ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਏਲਨ ਮਸਕ ਟਵਿਟਰ ਦੇ ਨਵੇਂ ਸੀ.ਈ.ਓ. ਦੀ ਤਲਾਸ਼ ਕਰ ਰਹੇ ਹਨ। ਏਲਨ ਮਸਕ ਨੇ ਟਵਿਟਰ ਦੇ ਰਾਹੀਂ ਪੋਲ ਕਰਵਾ ਕੇ ਲੋਕਾਂ ਨੂੰ ਇਸ ਕੇ ਬਾਰੇ 'ਚ ਪੁੱਛਿਆ ਵੀ ਸੀ ਕਿ ਕੀ ਉਨ੍ਹਾਂ ਨੂੰ ਸੀ.ਈ.ਓ. ਦੀ ਪੋਸਟ ਛੱਡ ਦੇਣੀ ਚਾਹੀਦੀ ਹੈ। ਸਭ ਤੋਂ ਜ਼ਿਆਦਾ ਵੋਟ ਹਾਂ 'ਚ ਮਿਲਣ ਤੋਂ ਬਾਅਦ ਹੁਣ ਟੇਸਲਾ ਕਿੰਗ ਏਲਨ ਮਸਕ ਨੇ ਟਵਿਟਰ ਦੇ ਨਵੇਂ ਸੀ.ਈ.ਓ ਦੀ ਚੋਣ ਕਰ ਲਈ ਹੈ। ਏਲਨ ਮਸਕ ਨੇ ਨਵੇਂ ਸੀ.ਈ.ਓ ਦੀ ਤਸਵੀਰ ਆਪਣੇ ਟਵਿਟਰ ਹੈਂਡਲ 'ਤੇ ਪੋਸਟ ਕੀਤੀ ਹੈ।
ਇਹ ਵੀ ਪੜ੍ਹੋ-SBI ਦੇ ਗਾਹਕਾਂ ਲਈ ਬੁਰੀ ਖ਼ਬਰ, ਲੋਨ ਲੈ ਕੇ ਗੱਡੀ-ਮਕਾਨ ਦਾ ਸੁਫ਼ਨਾ ਪੂਰਾ ਕਰਨਾ ਹੋਇਆ ਮਹਿੰਗਾ
ਟਵਿਟਰ ਦਾ ਨਵਾਂ ਸੀ.ਈ.ਓ.
ਏਲਨ ਮਸਕ ਨੇ ਟਵਿਟਰ ਦੇ ਨਵੇਂ ਸੀ.ਈ.ਓ. ਦੀ ਤਸਵੀਰ ਪੋਸਟ ਕੀਤੀ ਹੈ। ਕੰਪਨੀ ਦਾ ਨਵਾਂ ਸੀ.ਈ.ਓ. ਕੋਈ ਇਨਸਾਨ ਨਹੀਂ ਸਗੋਂ ਕੁੱਤਾ ਹੈ। ਏਲਨ ਮਸਕ ਨੇ ਇਕ ਕੁੱਤੇ ਨੂੰ ਟਵਿਟਰ ਦਾ ਸੀ.ਈ.ਓ. ਬਣਾ ਦਿੱਤਾ ਹੈ ਇਹ ਕੁੱਤਾ ਕੋਈ ਆਮ ਨਹੀਂ ਸਗੋਂ ਏਲਨ ਮਸਕ ਦਾ ਪਾਲਤੂ ਕੁੱਤਾ ਫਲੋਕੀ ਹੈ। ਸ਼ੀਬਾ ਇਨੁ ਨਸਲ ਦਾ ਕੁੱਤਾ ਫਲੋਕੀ ਨੂੰ ਏਲਨ ਮਸਕ ਨੇ ਟਵਿਟਰ ਦਾ ਨਵਾਂ ਸੀ.ਈ.ਓ. ਬਣਾ ਦਿੱਤਾ ਹੈ। ਏਲਨ ਮਸਕ ਨੇ ਕਿਹਾ ਕਿ ਉਹ ਦੂਜੇ ਸੀ.ਈ.ਓ. ਤੋਂ ਬਿਹਤਰ ਹੈ। ਤੁਹਾਨੂੰ ਦੱਸ ਦੇਈਏ ਕਿ ਪਰਾਗ ਅਗਰਵਾਲ ਟਵਿਟਰ ਦੇ ਸੀ.ਈ.ਓ. ਸਨ। ਮਸਕ ਨੇ ਟਵਿਟਰ ਖਰੀਦਿਆ, ਉਨ੍ਹਾਂ ਨੇ ਪਰਾਗ ਨੂੰ ਬਾਹਰ ਕਰ ਦਿੱਤਾ। ਏਲਨ ਮਸਕ ਇਸ ਤੋਂ ਬਾਅਦ ਤੋਂ ਕੰਪਨੀ ਦੇ ਨਵੇਂ ਸੀ.ਈ.ਓ. ਦੀ ਤਲਾਸ਼ ਕਰ ਰਹੇ ਹਨ। ਹੁਣ ਉਨ੍ਹਾਂ ਨੇ ਕੰਪਨੀ ਦੇ ਨਵੇਂ ਸੀ.ਈ.ਓ ਦੀ ਕੁਰਸੀ ਆਪਣੇ ਪਾਲਤੂ ਕੁੱਤੇ ਨੂੰ ਦੇ ਦਿੱਤੀ ਹੈ।
ਇਹ ਵੀ ਪੜ੍ਹੋ-HDFC ਬਾਂਡ ਨਾਲ ਜੁਟਾਏਗੀ 25,000 ਕਰੋੜ ਰੁਪਏ
ਫਲੋਕੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਮਸਕ ਨੇ ਲਿਖਿਆ ਕਿ ਇਹ ਦੂਜੇ ਸੀ.ਈ.ਓ. ਦੀ ਤੁਲਨਾ 'ਚ ਕਾਫ਼ੀ ਬਿਹਤਰ ਹੈ। ਉਨ੍ਹਾਂ ਦਾ ਇਸ਼ਾਰਾ ਪਰਾਗ ਅਗਰਵਾਲ ਵੱਲ ਸੀ। ਉਨ੍ਹਾਂ ਨੇ ਆਪਣੇ ਕੁੱਤੇ ਨੂੰ ਬ੍ਰਾਂਡੇਡ ਬਲੈਕ ਟੀ-ਸ਼ਰਟ, ਚਸ਼ਮਾ ਪਹਿਣਾ ਕੇ ਸੀ.ਈ.ਓ ਦੀ ਕੁਰਸੀ 'ਤੇ ਬਿਠਾ ਦਿੱਤਾ। ਉਨ੍ਹਾਂ ਨੇ ਅੱਗੇ ਟੇਬਲ 'ਤੇ ਟਵਿਟਰ ਦੀਆਂ ਕੁਝ ਫਾਈਲਾਂ ਵੀ ਰੱਖੀਆਂ ਹੋਈਆਂ ਹਨ। ਕੁੱਤੇ ਦੀਆਂ ਤਿੰਨ ਵੱਖ-ਵੱਖ ਤਸਵੀਰਾਂ ਸ਼ੇਅਰ ਕਰਕੇ ਤਰੀਫ਼ਾਂ ਕੀਤੀਆਂ।
ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ
ਹਾਲਾਂਕਿ ਲੋਕਾਂ ਨੂੰ ਮਸਕ ਦਾ ਇਹ ਮਜਾਕ ਪਸੰਦ ਨਹੀਂ ਆਇਆ। ਲੋਕਾਂ ਨੇ ਉਨ੍ਹਾਂ ਨੂੰ ਟਰੋਲ ਵੀ ਕੀਤਾ। ਅਜਿਹਾ ਪਹਿਲੀ ਵਾਰ ਨਹੀਂ ਹੈ। ਮਸਕ ਪਹਿਲੇ ਵੀ ਇਸ ਤਰ੍ਹਾਂ ਦੇ ਮਜ਼ਾਕ ਕਰਦੇ ਹਨ। ਗੌਰਤਲੱਬ ਹੈ ਕਿ ਏਲਨ ਮਸਕ ਨੇ ਟਵਿਟਰ ਨੂੰ 44 ਅਰਬ ਡਾਲਰ 'ਚ ਖਰੀਦਿਆ ਹੈ। ਮਸਕ ਦੇ ਮਾਲਕ ਬਣਨ ਤੋਂ ਬਾਅਦ ਟਵਿਟਰ 'ਚ ਕਈ ਬਦਲਾਅ ਆ ਰਹੇ ਹਨ। ਮਸਕ ਟਵਿਟਰ ਤੋਂ ਕਮਾਈ ਦੇ ਵੱਖ-ਵੱਖ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।