ਘਰੇਲੂ ਉਦਯੋਗ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ, ਚੀਨ ਤੋਂ ਵਧਿਆ ਇਲੈਕਟ੍ਰਾਨਿਕਸ ਆਯਾਤ

Friday, Jul 02, 2021 - 11:14 AM (IST)

ਘਰੇਲੂ ਉਦਯੋਗ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ, ਚੀਨ ਤੋਂ ਵਧਿਆ ਇਲੈਕਟ੍ਰਾਨਿਕਸ ਆਯਾਤ

ਨਵੀਂ ਦਿੱਲੀ (ਵਿਸ਼ੇਸ਼) – ਚੀਨ ਤੋਂ ਹੋਣ ਵਾਲੀ ਇਲੈਕਟ੍ਰਾਨਿਕਸ ਦੀ ਦਰਾਮਦ ’ਚ ਦੋ ਸਾਲ ਬਾਅਦ ਇਕ ਵਾਰ ਮੁੜ ਵਾਧਾ ਦਰਜ ਕੀਤਾ ਗਿਆ ਹੈ। ਕੇਂਦਰ ਸਰਕਾਰ ਵਲੋਂ ਘਰੇਲੂ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਦਿੱਤੀ ਗਈ ਪ੍ਰਫਾਰਮੈਂਸ ਲਿੰਕ ਇੰਸੈਂਟਿਵ ਦੀ ਸਕੀਮ ਅਤੇ ਕੋਰੋਨਾ ਮਹਾਮਾਰੀ ਦੇ ਬਾਵਜੂਦ ਵਿੱਤੀ ਸਾਲ 2020-21 ’ਚ ਇਲੈਕਟ੍ਰਾਨਿਕਸ ਦੀ ਦਰਾਮਦ 19.1 ਬਿਲੀਅਨ ਡਾਲਰ ਤੋਂ ਵਧ ਕੇ 20.3 ਬਿਲੀਅਨ ਡਾਲਰ ਹੋ ਗਿਆ ਹੈ। ਦਰਾਮਦ ’ਚ ਇਹ ਤੇਜ਼ੀ ਮੋਬਾਇਲ ਅਤੇ ਉਸ ਦੇ ਸਪੇਅਰ ਪਾਰਟਸ ’ਚ ਹੋਈ ਜ਼ਿਆਦਾ ਦਰਾਮਦ ਕਾਰਨ ਆਈ ਹੈ।

ਭਾਰਤ ਵਲੋਂ ਚੀਨ ਤੋਂ ਕੀਤੀ ਜਾਣ ਵਾਲੀ ਕੁੱਲ ਦਰਾਮਦ ’ਚ ਇਲੈਕਟ੍ਰਾਨਿਕਸ ਦੀ ਹਿੱਸੇਦਾਰੀ ਸਭ ਤੋਂ ਵੱਡੀ ਹੈ ਜਦ ਕਿ ਹੈਵੀ ਮਸ਼ੀਨਰੀ ਦੀ ਦਰਾਮਦ ਦੂਜੇ ਨੰਬਰ ’ਤੇ ਹੈ ਅਤੇ ਪਿਛਲੇ ਸਾਲ ਚੀਨ ਤੋਂ 13 ਬਿਲੀਅਨ ਡਾਲਰ ਦੀ ਹੈਵੀ ਮਸ਼ੀਨਰੀ ਦਰਾਮਦ ਕੀਤੀ ਗਈ ਹੈ। ਕੇਂਦਰ ਸਰਕਾਰ ਵਲੋਂ ਚੀਨ ਤੋਂ ਹੋਣ ਵਾਲੀ ਦਰਾਮਦ ’ਤੇ ਕੰਟਰੋਲ ਲਈ 2018-19 ’ਚ ਸਖਤ ਨੀਤੀ ਅਪਣਾਈ ਗਈ ਸੀ ਅਤੇ ਇਸ ਨੀਤੀ ਤੋਂ ਬਾਅਦ ਚੀਨ ਤੋਂ ਹੋਣ ਵਾਲੀ ਦਰਾਮਦ ’ਚ ਕਮੀ ਆਈ ਸੀ ਪਰ ਪਿਛਲੇ ਵਿੱਤੀ ਸਾਲ ’ਚ ਇਸ ’ਚ ਇਕ ਵਾਰ ਮੁੜ ਤੇਜ਼ੀ ਦਰਜ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਹੁਣ ਭਾਰਤੀ ਕਰ ਸਕਣਗੇ ਯੂਰਪੀਅਨ ਦੇਸ਼ਾਂ ਦੀ ਯਾਤਰਾ, 'ਕੋਵਿਸ਼ੀਲਡ' ਨੂੰ ਮਿਲੀ ਮਨਜ਼ੂਰੀ

ਹਾਲਾਂਕਿ ਪਿਛਲੇ ਸਾਲ ਹੋਈ ਕੁੱਲ ਦਰਾਮਦ 2018-19 ਤੋਂ ਪਹਿਲਾਂ ਕੀਤੀ ਗਈ ਦਰਾਮਦ ਤੋਂ ਹਾਲੇ ਘੱਟ ਹੈ। 2017-18 ’ਚ ਭਾਰਤ ਨੇ ਚੀਨ ਤੋਂ 28.7 ਬਿਲੀਅਨ ਡਾਲਰ ਦੇ ਇਲੈਕਟ੍ਰਾਨਿਕਸ ਦੀ ਦਰਾਮਦ ਕੀਤੀ ਸੀ ਪਰ ਇਸ ਤੋਂ ਬਾਅਦ ਭਾਰਤ ਵਲੋਂ ਚੀਨ ਤੋਂ ਕੀਤੀ ਜਾਣ ਵਾਲੀ ਦਰਾਮਦ ’ਚ ਕਮੀ ਆਈ ਹੈ। ਦਰਅਸਲ ਭਾਰਤ ਇਲੈਕਟ੍ਰਾਨਿਕਸ ਦੀ ਦਰਾਮਦ ਲਈ ਪਿਛਲੇ 10 ਸਾਲ ਤੋਂ ਚੀਨ ’ਤੇ ਨਿਰਭਰ ਰਿਹਾ ਹੈ ਅਤੇ ਚੀਨ ਤੋਂ ਭਾਰੀ ਮਾਤਰਾ ’ਚ ਇਲੈਕਟ੍ਰਾਨਿਕਸ ਅਤੇ ਉਸ ਦੇ ਪੁਰਜ਼ਿਆਂ ਦੀ ਦਰਾਮਦ ਹੁੰਦੀ ਰਹੀ ਹੈ ਪਰ ਕੇਂਦਰ ਸਰਕਾਰ ਦੀ ਨੀਤੀ ਤੋਂ ਬਾਅਦ ਪਿਛਲੇ ਪੰਜ ਸਾਲਾਂ ਤੋਂ ਇਸ ’ਤੇ ਕੰਟਰੋਲ ਹੋਣਾ ਸ਼ੁਰੂ ਹੋਇਆ ਸੀ।

ਇਹ ਵੀ ਪੜ੍ਹੋ : ਪੈਟਰੋਲ, ਗੈਸ ਸਿਲੰਡਰ ਤੋਂ ਬਾਅਦ ਹੁਣ ਇਨ੍ਹਾਂ ਘਰੇਲੂ ਚੀਜ਼ਾਂ ਦੀਆਂ ਕੀਮਤਾਂ ਪਾਉਣਗੀਆਂ ਜੇਬ 'ਤੇ ਡਾਕਾ

ਪਿਛਲੇ ਸਾਲ ਸਰਕਾਰ ਨੇ ਸਥਾਨਕ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਫਾਰਮੈਂਸ ਲਿੰਕਡ ਇੰਸੈਂਟਿਵ ਵੀ ਸ਼ੁਰੂ ਕੀਤਾ ਸੀ ਪਰ ਇਸ ਸਕੀਮ ਦੇ ਬਾਵਜੂਦ ਚੀਨ ਤੋਂ ਇਲੈਕਟ੍ਰਾਨਿਕਸ ਦੀ ਦਰਾਮਦ ਵਧ ਗਈ ਹੈ।
ਦਰਅਸਲ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਿਕ ਦੇਸ਼ ’ਚ ਨਵੀਆਂ ਫੈਕਟਰੀਆਂ ਦੀ ਗਿਣਤੀ ਅਤੇ ਉਤਪਾਦਨ ਸਮੱਰਥਾ ਵਧਣ ਦੇ ਬਾਵਜੂਦ ਦੇਸ਼ ਦੀ ਖਪਤ ਨੂੰ ਪੂਰਾ ਕਰਨ ਲਈ ਚੀਨ ਤੋਂ ਦਰਾਮਦ ਕੀਤੇ ਜਾਣ ਦੀ ਲੋੜ ਪੈਂਦੀ ਰਹੇਗੀ।

ਚੀਨ ਤੋਂ ਵਧੀ ਇਲੈਕਟ੍ਰਾਨਿਕ ਦੀ ਦਰਾਮਦ

2016-17 -2.9 ਬਿਲੀਅਨ ਡਾਲਰ
2017-18 -28.7 ਬਿਲੀਅਨ ਡਾਲਰ
2018-19 -20.6 ਬਿਲੀਅਨ ਡਾਲਰ
2019-20 -19.1 ਬਿਲੀਅਨ ਡਾਲਰ
2020-21 -20.3 ਬਿਲੀਅਨ ਡਾਲਰ

ਇਹ ਵੀ ਪੜ੍ਹੋ : ਆਮ ਲੋਕਾਂ ਨੂੰ ਇਕ ਹੋਰ ਝਟਕਾ, ਵਧੀਆਂ ਗੈਸ ਸਿਲੰਡਰ ਦੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News