ਹਾਜ਼ਿਰ ਬਾਜ਼ਾਰ ''ਚ ਬਿਜਲੀ ਦੀ ਕੀਮਤ 8 ਸਾਲ ਦੇ ਹਾਈ ''ਤੇ ਪਹੁੰਚੀ
Tuesday, Sep 18, 2018 - 10:14 AM (IST)
ਨਵੀਂ ਦਿੱਲੀ—ਹਾਜ਼ਿਰ ਬਾਜ਼ਾਰ 'ਚ ਬਿਜਲੀ ਕੀਮਤ ਸੋਮਵਾਰ ਨੂੰ ਅੱਠ ਸਾਲ ਦੇ ਹਾਈ 'ਤੇ ਚਲੀ ਗਈ। ਇੰਡੀਅਨ ਐਨਰਜੀ ਐਕਸਚੇਂਜ 'ਤੇ ਡੇ ਅਹੈੱਡ ਮਾਰਟ (ਡੀ.ਏ.ਐੱਮ.) 'ਚ ਸਪਾਟ ਪਾਵਰ ਪ੍ਰਾਈਸ 14.08 ਰੁਪਏ ਪ੍ਰਤੀ ਯੂਨਿਟ 'ਤੇ ਚੱਲਿਆ ਗਿਆ। ਡਿਮਾਂਡ ਵਧਣ ਦੇ ਕਾਰਨ ਅਜਿਹਾ ਹੋਇਆ। ਇਕ ਸੂਤਰ ਨੇ ਦੱਸਿਆ ਕਿ ਇੰਡੀਅਨ ਐਨਰਜੀ ਐਕਸਚੇਂਜ (ਆਈ.ਈ.ਐਕਸ.) 'ਤੇ ਟ੍ਰੇਡਿੰਗ ਦੌਰਾਨ ਮੰਗਲਵਾਰ ਨੂੰ ਸਪਲਾਈ ਦੇ ਲਈ ਸਪਾਟ ਪ੍ਰਾਈਸ 14.08 ਰੁਪਏ ਪ੍ਰਤੀ ਯੂਨਿਟ ਦੇ ਅੱਠ ਸਾਲ ਦੇ ਹਾਈ ਲੈਵਲ 'ਤੇ ਚਲੀ ਗਈ। ਇਸ ਤੋਂ ਪਹਿਲਾਂ ਹੀ ਇਸ ਦਾ ਹਾਈ ਲੈਵਲ ਅਪ੍ਰੈਲ 2010 ਦਾ ਸੀ, ਜਦੋਂ ਇਹ 13.90 ਰੁਪਏ 'ਤੇ ਚਲੀ ਗਈ ਸੀ।
ਸੂਤਰ ਨੇ ਦੱਸਿਆ ਕਿ ਆਈ.ਈ.ਐਕਸ 'ਤੇ ਡੀ.ਏ.ਐੱਮ. 'ਚ ਬਿਜਲੀ ਦੀ ਕੀਮਤ ਜ਼ਿਆਦਾ ਮੰਗ ਅਤੇ ਘੱਟ ਸਪਲਾਈ ਦੇ ਚੱਲਦੇ ਉਛਲੀ। ਆਈ.ਈ.ਐਕਸ. 'ਤੇ ਸੋਮਵਾਰ ਨੂੰ ਟ੍ਰੇਡਿੰਗ 'ਚ 200 ਮਿਲੀਅਨ ਯੂਨੀਟਸ ਦੀ ਸੇਲ ਬਿਡਸ ਦੇ ਮੁਕਾਬਲੇ 265 ਮਿਲੀਅਨ ਦੀ ਬਾਇੰਗ ਬਿਡਸ ਸੀ। ਸੂਤਰ ਨੇ ਦੱਸਿਆ ਕਿ ਵਿੰਡ ਅਤੇ ਹਾਈਡਰੋ ਪਾਵਰ ਜੇਨਰੇਸ਼ਨ ਘੱਟ ਹੋਣ ਅਤੇ ਪਾਵਰ ਪਲਾਂਟਸ 'ਚ ਕੋਲੇ ਦੀ ਤੰਗੀ ਲਗਾਤਾਰ ਬਣੀ ਰਹਿਣ ਦੌਰਾਨ ਡਿਮਾਂਡ 'ਚ ਉਛਾਲ ਆਇਆ।
ਉਨ੍ਹਾਂ ਨੇ ਦੱਸਿਆ ਕਿ ਇੰਡੀਪੈਂਡੇਂਟ ਪਾਵਰ ਪਲਾਂਟਸ ਅਤੇ ਕੈਪਟਿਵ ਪਾਵਰ ਪਲਾਂਟਸ 'ਤੇ ਕੋਲੇ ਦੀ ਕਮੀ ਦੇ ਕਾਰਨ ਯੂਜ਼ਰਸ ਨੇ ਆਪਣੀਆਂ ਲੋੜਾਂ ਪੂਰੀ ਕਰਨ ਲਈ ਡੀ.ਏ.ਐੱਮ. 'ਚ ਕਤਾਰ ਲਗਾਈ ਲਈ। ਆਈ.ਈ.ਐਕਸ. 'ਤੇ ਸੋਮਵਾਰ ਦੀ ਸਪਲਾਈ ਲਈ ਬਿਜਲੀ ਦੀ ਹਾਜ਼ਿਰ ਕੀਮਤ 12.95 ਰੁਪਏ ਪ੍ਰਤੀ ਯੂਨਿਟ ਦੇ ਹਾਈ 'ਤੇ ਚਲੀ ਗਈ ਸੀ। ਇਸ ਦੇ ਪਿੱਛੇ ਵੀ ਕਾਰਨ ਡਿਮਾਂਡ 'ਚ ਵਾਧੇ ਦੀ ਸੀ। ਐਤਵਾਰ ਨੂੰ ਡਿਮਾਂਡ 298 ਮਿਲੀਅਨ ਯੂਨੀਟਸ ਦੀ ਸੀ, ਜਦੋਂ ਕਿ ਸਪਲਾਈ 192 ਮਿਲੀਅਨ ਯੂਨੀਟਸ ਦੀ ਸੀ।
ਇਸ ਤੋਂ ਪਹਿਲਾਂ ਇਸ ਸਾਲ ਮਈ 'ਚ ਸਪਾਟ ਪਾਵਰ ਪ੍ਰਾਈਜਜ਼ 11.41 ਰੁਪਏ ਪ੍ਰਤੀ ਯੂਨਿਟ ਦੀ ਕੀਮਤ ਦੇ ਨਾਲ ਕਰੀਬ ਪੰਜ ਸਾਲ ਦੇ ਹਾਈ 'ਤੇ ਚਲੀ ਗਈ ਸੀ। ਤਾਂ ਪਰੇਸ਼ਾਨ ਕੈਪਟਿਵ ਪਾਵਰ ਪ੍ਰੋਡਿਊਸਰਸ ਨੇ ਐਕਸਚੇਂਜ਼ਾਂ 'ਤੇ ਬਿਜਲੀ ਖਰੀਦਣਾ ਸ਼ੁਰੂ ਕਰ ਦਿੱਤੀ ਸੀ।
