ਇਕਨੋਮੀ ਲਈ ਚੰਗੀ ਖ਼ਬਰ, ਬਿਜਲੀ ਦੀ ਖਪਤ ਅਪ੍ਰੈਲ ''ਚ 41 ਫ਼ੀਸਦੀ ਵੱਧ ਰਹੀ
Saturday, May 01, 2021 - 04:09 PM (IST)
ਨਵੀਂ ਦਿੱਲੀ- ਦੇਸ਼ ਵਿਚ ਬਿਜਲੀ ਦੀ ਖਪਤ ਅਪ੍ਰੈਲ 2021 ਵਿਚ ਇਕ ਸਾਲ ਪਹਿਲਾਂ ਨਾਲੋਂ 41 ਫ਼ੀਸਦੀ ਵੱਧ ਕੇ 119.27 ਅਰਬ ਯੂਨਿਟ ਰਹੀ।
ਬਿਜਲੀ ਮੰਤਰਾਲਾ ਦਾ ਇਹ ਅੰਕੜਾ ਉਦਯੋਗਿਕ ਅਤੇ ਵਪਾਰਕ ਕੰਮਾਂ ਵਿਚ ਚੰਗੇ ਸੁਧਾਰ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਪਿਛਲੇ ਸਾਲ ਅਪ੍ਰੈਲ ਵਿਚ ਕੋਵਿਡ-19 ਦੇ ਮੱਦੇਨਜ਼ਰ ਜਨਤਕ ਪਾਬੰਦੀਆਂ ਲਾਗੂ ਹੋਣ ਕਾਰਨ ਬਿਜਲੀ ਦੀ ਖਪਤ 84.55 ਅਰਬ ਯੂਨਿਟ ਰਹਿ ਗਈ ਸੀ, ਜੋ 2019 ਵਿਚ ਇਸੇ ਮਹੀਨੇ 110,000.11 ਅਰਬ ਯੂਨਿਟ ਰਹੀ ਸੀ।
ਇਸ ਸਾਲ ਅਪ੍ਰੈਲ ਵਿਚ ਬਿਜਲੀ ਦੀ ਸਭ ਤੋਂ ਵੱਧ ਮੰਗ ਪਹਿਲੇ ਪੰਦਰਵਾੜੇ ਵਿਚ ਰਹੀ, ਜੋ ਪਿਛਲੇ ਸਾਲ ਅਪ੍ਰੈਲ ਵਿਚ ਰਿਕਾਰਡ ਕੀਤੀ ਗਈ 132,000.20 ਮੈਗਾਵਾਟ ਤੋਂ ਉਪਰ ਰਹੀ।
ਇਸ ਸਾਲ ਅਪ੍ਰੈਲ ਵਿਚ ਸਪਲਾਈ ਇਕ ਦਿਨ ਵਿਚ 182,000.55 ਮੈਗਾਵਾਟ ਤੱਕ ਪਹੁੰਚ ਗਈ ਸੀ। ਇਹ ਪਿਛਲੇ ਸਾਲ ਅਪ੍ਰੈਲ ਵਿਚ ਸਭ ਤੋਂ ਵੱਧ ਸਪਲਾਈ ਨਾਲੋਂ ਲਗਭਗ 38 ਫ਼ੀਸਦੀ ਵੱਧ ਹੈ। ਪਿਛਲੇ ਸਾਲ ਦਾ ਰਿਕਾਰਡ 132000.73 ਮੈਗਾਵਾਟ ਸੀ। ਬਿਜਲੀ ਦੀ ਖਪਤ ਵਧਣ ਦਾ ਮਤਲਬ ਹੈ ਕਿ ਉਦਯੋਗਿਕ ਕੰਮ ਸੁਚਾਰੂ ਢੰਗ ਨਾਲ ਚੱਲ ਰਹੇ ਹਨ। ਗੌਰਤਲਬ ਹੈ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਕਾਰਨ ਰੋਜ਼ਾਨਾ ਰਿਕਾਰਡ ਗਿਣਤੀ ਵਿਚ ਸੰਕ੍ਰਮਿਤ ਸਾਹਮਣੇ ਆ ਰਹੇ ਹਨ ਅਤੇ ਰੋਜ਼ਾਨਾ ਕਈ ਮਰੀਜ਼ ਦਮ ਤੋੜ ਰਹੇ ਹਨ। ਇਸ ਵਜ੍ਹਾ ਨਾਲ ਸੂਬਾ ਪੱਧਰੀ ਸਖ਼ਤੀਆਂ ਵੀ ਵਧਾਈਆਂ ਜਾ ਰਹੀਆਂ ਹਨ, ਹਾਲਾਂਕਿ ਹੁਣ ਤੱਕ ਮਾਮਲੇ ਘੱਟ ਨਹੀਂ ਹੋਏ। ਉੱਥੇ ਹੀ, ਅਰਥਵਿਵਸਥਾ ਨੂੰ ਨੁਕਸਾਨ ਹੋਣ ਦੇ ਡਰੋਂ ਤਾਲਾਬੰਦੀ ਲਾਉਣ ਤੋਂ ਇਲਾਵਾ ਹੋਰ ਉਪਾਅ ਕੀਤੇ ਜਾ ਰਹੇ ਹਨ।