ਇਲੈਕਟ੍ਰਿਕ ਗੱਡੀ ਲਈ ਨਹੀਂ ਲੱਗੀ ਰਜਿਸਟ੍ਰੇਸ਼ਨ ਫੀਸ, ਹੁਣ ਇੰਨੀ ਹੋਵੇਗੀ ਬਚਤ

Wednesday, Aug 04, 2021 - 12:38 PM (IST)

ਇਲੈਕਟ੍ਰਿਕ ਗੱਡੀ ਲਈ ਨਹੀਂ ਲੱਗੀ ਰਜਿਸਟ੍ਰੇਸ਼ਨ ਫੀਸ, ਹੁਣ ਇੰਨੀ ਹੋਵੇਗੀ ਬਚਤ

ਨਵੀਂ ਦਿੱਲੀ- ਸਰਕਾਰ ਨੇ ਇਲੈਕਟ੍ਰਿਕ ਵਾਹਨਾਂ (ਈ. ਵੀ.) ਦਾ ਇਸਤੇਮਾਲ ਵਧਾਉਣ ਲਈ ਇਕ ਵੱਡਾ ਕਦਮ ਚੁੱਕਿਆ ਹੈ। ਸੜਕ ਆਵਜਾਈ ਤੇ ਰਾਜਮਾਰਗ ਮੰਤਰਾਲਾ ਨੇ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਨ ਜਾਂ ਰੀਨਿਊ ਕਰਾਉਣ ਦੀ ਕੋਈ ਫ਼ੀਸ ਨਾ ਚਾਰਜ ਕਰਨ ਦੀ ਘੋਸ਼ਣਾ ਕੀਤੀ ਹੈ। 

ਮੰਤਰਾਲਾ ਨੇ ਕਿਹਾ ਕਿ ਇਲੈਕਟ੍ਰਿਕ ਗੱਡੀਆਂ ਦੇ ਨਵੇਂ ਰਜਿਸਟ੍ਰੇਸ਼ਨ ਮਾਰਕ ਜਾਰੀ ਕਰਨ ਲਈ ਵੀ ਕੋਈ ਫ਼ੀਸ ਨਹੀਂ ਲਾਈ ਜਾਵੇਗੀ।

ਇਹ ਵੀ ਪੜ੍ਹੋ- ਕਿਸਾਨਾਂ ਲਈ ਖ਼ੁਸ਼ਖ਼ਬਰੀ, ਇਸ ਤਾਰੀਖ਼ ਨੂੰ ਖਾਤੇ 'ਚ ਪੈਣ ਜਾ ਰਹੇ ਨੇ 2,000 ਰੁ:

ਆਟੋਮੋਬਾਈਲ ਡੀਲਰਾਂ ਦੀ ਐਸੋਸੀਏਸ਼ਨ ਫਾਡਾ ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਈ-ਸਕੂਟਰ ਜਾਂ ਸਾਈਕਲ ਖ਼ਰੀਦਣ ਦੀ ਕੀਮਤ ਘੱਟੋ-ਘੱਟ 1,000 ਰੁਪਏ ਘੱਟ ਜਾਵੇਗੀ। ਇਲੈਕਟ੍ਰਿਕ ਕਾਰਾਂ ਖ਼ਰੀਦਣ ਵਾਲੇ ਗਾਹਕਾਂ ਨੂੰ 4,000 ਰੁਪਏ ਦਾ ਫਾਇਦਾ ਮਿਲੇਗਾ। ਕੇਂਦਰ ਸਰਕਾਰ ਤੋਂ ਬਾਅਦ ਹੁਣ ਰਾਜਾਂ ਨੇ ਵੀ ਈ. ਵੀ. ਨੂੰ ਉਤਸ਼ਾਹਤ ਕਰਨ ਲਈ ਪ੍ਰੋਤਸਾਹਨ ਦੇਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਇਕ ਮਹੀਨੇ ਵਿੱਚ ਤਿੰਨ ਵੱਡੇ ਰਾਜਾਂ ਨੇ ਇਸ ਦਾ ਐਲਾਨ ਕੀਤਾ ਹੈ, ਜਦੋਂ ਕਿ 20 ਰਾਜ ਨੀਤੀ ਤਿਆਰ ਕਰ ਰਹੇ ਹਨ। ਜਿਨ੍ਹਾਂ ਰਾਜਾਂ ਨੇ ਪ੍ਰੋਤਸਾਹਨ ਦੇਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਈ. ਵੀ. ਦੀਆਂ ਕੀਮਤਾਂ ਵਿਚ 40 ਫ਼ੀਸਦੀ ਤੱਕ ਦੀ ਵਡੀ ਕਮੀ ਹੈ।

ਇਹ ਵੀ ਪੜ੍ਹੋ- ਵਿਦੇਸ਼ ਦਾ ਸਫ਼ਰ ਹੋਰ ਹੋਵੇਗਾ ਮਹਿੰਗਾ, ਇੰਨਾ ਚੜ੍ਹ ਸਕਦਾ ਹੈ ਡਾਲਰ ਦਾ ਮੁੱਲ


author

Sanjeev

Content Editor

Related News