ਹਰ ਸਾਲ ਕਾਰੋਬਾਰ ਦੁਗਣਾ ਕਰੇਗੀ ਇਲੈਕਟਰਾ

Friday, Dec 24, 2021 - 02:30 PM (IST)

ਹਰ ਸਾਲ ਕਾਰੋਬਾਰ ਦੁਗਣਾ ਕਰੇਗੀ ਇਲੈਕਟਰਾ

ਮੁੰਬਈ– ਰਤਨ ਟਾਟਾ ਦੁਆਰਾ ਸਥਾਪਿਤ ਕੰਪਨੀ ਇਲੈਕਟਰਾ ਈ.ਵੀ. ਨੇ ਦਮਦਾਰ ਆਰਡਰ ਬੁੱਕ ਦੇ ਦਮ ’ਤੇ ਹਰੇਕ ਵਿੱਤੀ ਸਾਲ ’ਚ ਆਪਣੇ ਕੁੱਲ ਕਾਰੋਬਾਰ ਨੂੰ ਦੁਗਣਾ ਕਰਨ ਦੀ ਕਪਲਨਾ ਕੀਤੀ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਾਕਰੀ ਦਿੱਤੀ। ਇਲੈਕਟਰਾ ਈ.ਵੀ. ਟਾਟਾ ਮੋਟਰਸ ਸਮੇਤ ਵੱਖ-ਵੱਖ ਵਾਹਨ ਨਿਰਮਾਤਾਵਾਂ ਨੂੰ ਈ.ਵੀ. ਪਾਵਰਟੇਨ ਹੱਲ ਪ੍ਰਦਾਨ ਕਰਦੀ ਹੈ। ਇਲੈਕਟਰਾ ਈ.ਵੀ. ਦੇ ਕਾਰਜਕਾਰੀ ਨਿਰਦੇਸ਼ਕ ਸਮੀਰ ਯਾਗਨਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਜੁਲਾਈ 2021 ਤੋਂ ਬਾਅਦ ਲਗਾਤਾਰ ਦਿਸ ਰਹੀ ਭਾਰੀ ਮੰਗ ਦੇ ਮੱਦੇਨਜ਼ਰ ਇਲੈਕਟਰਾ ਈ.ਵੀ. ਅਗਲੇ 2-3 ਸਾਲਾਂ ਤਕ ਹਰੇਕ ਵਿੱਤੀ ਸਾਲ ’ਚ ਆਪਣੇ ਕੁੱਲ ਕਾਰੋਬਾਰ ਨੂੰ ਵਿੱਤੀ ਸਾਲ 2020 ਦੇ ਪੱਧਰ ਤੋਂਦੁਗਣਾ ਕਰਨਾ ਚਾਹੁੰਦੀ ਹੈ।’ ਮਾਰਚ 2020 ’ਚ ਸਮਾਪਤ ਸਾਲ ਦੌਰਾਨ ਕੰਪਨੀ ਨੇ 115 ਕਰੋੜ ਰੁਪਏ ਦਾ ਰੈਵੇਨਿਊ ਦਰਜ ਕੀਤਾ। 

ਕੰਪਨੀ ਨੇ ਮੰਗ ’ਚ 10 ਗੁਣਾ ਵਾਧਾ ਦਰਜ ਕੀਤਾ ਹੈ। ਅਗਸਤ ਤਕ ਇਲੈਕਟਰਾ ਹਰ ਮਹੀਨੇ 100 ਤੋਂ 150 ਈ.ਵੀ. ਕਿੱਟ ਦਾ ਉਤਪਾਦਨ ਕਰ ਰਹੀ ਸੀ ਜੋ ਹੁਣ ਪ੍ਰਤੀ ਮਹੀਨਾ 1,000 ਕਿੱਟ ਤਕ ਵਧ ਚੁੱਕਾ ਹੈ। ਯਾਗਨਿਕ ਨੇ ਕਿਹਾ, ‘ਬਾਜ਼ਾਰ ’ਚ ਅਚਾਨਕ ਜ਼ਬਰਦਸਤ ਉਛਾਲ ਦਿਸ ਰਿਹਾ ਹੈ। ਨਿੱਜੀ, ਦੋਪਹੀਆ, ਤਿੰਨ-ਪਹੀਆ ਆਦਿ ਵਾਹਨ ਬਾਜ਼ਾਰ ਦੀ ਹਰੇਕ ਸ਼੍ਰੇਣੀ ਤੋਂ ਮੰਗ ਦਿਸ ਰਹੀ ਹੈ।’ ਹਾਲਾਂਕਿ, ਇਲੈਕਟ੍ਰਿਕ ਪੁਰਜ਼ਿਆਂ ਦੀ ਉਪਲੱਬਧਤਾ ਅਤੇ ਚੀਨ ਤੋਂ ਸਪਲਾਈ ਸੰਬੰਧੀ ਰੁਕਾਵਟ ਹੋਣ ਦੀ ਸਥਿਤੀ ਕਾਫੀ ਚੁਣੌਤੀਪੂਰਨ ਹੋ ਗਈ ਹੈ। ਸਪਲਾਈ ਅਤੇ ਮੰਗ ’ਚ ਫਰਕ ਨਾਲ ਨਜਿੱਠਣ ਲਈ ਇਲੈਕਟਰਾ ਨੇ ਬੈਟਰੀ ਸੈੱਲ ਵਰਗੇ ਪੁਰਜ਼ਿਆਂ ਲਈ 12 ਮਹੀਨੇ ਪਹਿਲਾਂ ਅਰਡਰ ਬੁੱਕ ਕੀਤੇ ਹਨ, ਜਿਨ੍ਹਾਂ ਦਾ ਉਹ ਆਯਾਤ ਕਰਦੀ ਹੈ। ਉਹ ਪੁਰਜ਼ਿਆਂ ਦਾ ਸਥਾਨੀਕਰਨ ਵੀ ਤੇਜ਼ੀ ਨਾਲ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਬਦਲਵੇਂ ਹੱਲ ਲੱਭਣ ਲਈ ਵੀ ਕੰਮ ਕਰ ਰਹੀ ਹੈ।


author

Rakesh

Content Editor

Related News