ਚੋਣ ਕਮਿਸ਼ਨ ਨੇ ਲਾਂਚ ਕੀਤੀ ''ਵੋਟਰ ਟਰਨਆਊਟ'' ਐਪ

Friday, Apr 19, 2019 - 12:14 AM (IST)

ਚੋਣ ਕਮਿਸ਼ਨ ਨੇ ਲਾਂਚ ਕੀਤੀ ''ਵੋਟਰ ਟਰਨਆਊਟ'' ਐਪ

ਨਵੀਂ ਦਿੱਲੀ—ਚੋਣ ਕਮਿਸ਼ਨ ਨੇ ਵੀਰਵਾਰ ਨੂੰ ਇਕ ਨਵੀਂ ਮੋਬਾਇਲ ਐਪਲੀਕੇਸ਼ਨ ਲਾਂਚ ਕੀਤੀ ਹੈ, ਜੋ ਦੇਸ਼ਭਰ 'ਚ ਵੋਟਰਾਂ ਦੀ ਗੈਰ-ਹਾਜ਼ਰੀ ਦੀ ਰੀਅਲਟਾਈਮ 'ਚ ਜਾਣਕਾਰੀ ਮੁਹੱਈਆ ਕਰਵਾਵੇਗੀ। 'ਵੋਟਰ ਟਰਨਆਊਟ' ਐਪ ਦਾ ਬੀਟਾ ਵਰਜ਼ਨ ਐਂਡ੍ਰਾਇਡ ਪਲੇਅਸਟੋਰ 'ਤੇ ਉਪਲੱਬਧ ਹੈ। ਦੇਸ਼ਭਰ 'ਚ ਚੱਲ ਰਹੀਆਂ ਲੋਕਸਭਾ ਚੋਣਾਂ ਦੌਰਾਨ ਇਹ ਸੂਬੇਵਾਰ ਅਤੇ ਸੰਸਦੀ ਖੇਤਰਵਾਰ ਤਰੀਕੇ ਨਾਲ ਵੋਟਰਾਂ ਦੀ ਉਪਸਥਿਤੀ ਨੂੰ ਦਿਖਾਉਂਦਾ ਹੈ। ਚੋਣ ਕਮਿਸ਼ਨਰ ਸੰਦੀਪ ਸਕਸੈਨ ਨੇ ਕਿਹਾ ਕਿ ਇਹ ਐਪ ਜਨਤਾ 'ਚ ਵੋਟਰ ਉਪਸਥਿਤੀ ਨੂੰ ਲੈ ਕੇ ਪਾਰਦਰਸ਼ਿਤਾ ਵਧਾਵੇਗਾ, ਜਦਕਿ ਮੀਡੀਆ ਲਈ ਇਸ ਨੂੰ ਆਸਾਨੀ ਨਾਲ ਉਪਲੱਬਧ ਕਰਵਾਵੇਗਾ। ਉਨ੍ਹਾਂ ਨੇ ਕਿਹਾ ਕਿ ਸੰਸਦੀ ਖੇਤਰ ਪੱਧਰ 'ਤੇ ਡਾਟਾ ਨੂੰ ਇਕ ਹੋਰ ਐਪ ਰਾਹੀਂ ਲਗਾਤਾਰ ਅਪਡੇਟ ਕੀਤਾ ਜਾਵੇਗਾ, ਤਾਂ ਕਿ ਇਹ ਐਪ ਰੀਅਲਟਾਈਮ 'ਚ ਜਾਣਕਾਰੀ ਦੇ ਸਕੇ। ਸਕਸੈਨ ਨੇ ਕਿਹਾ ਕਿ 'ਵੋਟਾਂ ਖਤਮ ਹੋਣ ਅਤੇ ਵੋਟ ਦਲ ਖਤਮ ਹੋਣ ਤੋਂ ਬਾਅਦ ਡਾਟਾ ਨੂੰ ਤਸਦੀਕ ਕੀਤਾ ਜਾਵੇਗਾ ਅਤੇ ਆਖਿਰੀ ਅੰਕੜਿਆਂ ਨੂੰ ਐਪ 'ਤੇ ਮੁਹੱਈਆ ਕਰਵਾਇਆ ਜਾਵੇਗਾ, ਨਾਲ ਹੀ ਇਸ 'ਤੇ ਪੁਰਸ਼ ਅਤੇ ਮਹਿਲਾ ਵੋਟਰਾਂ ਦੀ ਗਿਣਤੀ ਵੀ ਵੱਖ-ਵੱਕ ਦਿਖਾਈ ਜਾਵੇਗੀ।


author

Karan Kumar

Content Editor

Related News