ਮਹਿੰਗਾਈ ਦੀ ਮਾਰ, ਖਾਣ ਵਾਲੇ ਤੇਲ ਸਾਲ ਭਰ ''ਚ 30 ਫ਼ੀਸਦੀ ਹੋਏ ਮਹਿੰਗੇ

11/20/2020 7:52:50 PM

ਨਵੀਂ ਦਿੱਲੀ— ਗੰਢਿਆਂ ਦੀਆਂ ਕੀਮਤਾਂ ਘਟਣ ਅਤੇ ਆਲੂ ਦੀਆਂ ਕੀਮਤਾਂ ਸਥਿਰ ਹੋਣ ਵਿਚਕਾਰ ਹੁਣ ਸਰਕਾਰ ਲਈ ਖਾਣ ਵਾਲੇ ਤੇਲ ਦੀਆਂ ਵਧੀਆਂ ਕੀਮਤਾਂ ਚਿੰਤਾ ਦਾ ਕਾਰਨ ਬਣ ਗਈਆਂ ਹਨ। ਪਿਛਲੇ ਇਕ ਸਾਲ 'ਚ ਮੂੰਗਫ਼ਲੀ, ਸਰ੍ਹੋਂ, ਬਨਸਪਤੀ, ਪਾਮ, ਸੋਇਆਬੀਨ ਅਤੇ ਸੂਰਜਮੁਖੀ ਸਮੇਤ ਸਾਰੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ 20 ਤੋਂ 30 ਫ਼ੀਸਦੀ ਤੱਕ ਦਾ ਵੱਡਾ ਵਾਧਾ ਹੋ ਚੁੱਕਾ ਹੈ।


ਸੂਤਰਾਂ ਨੇ ਕਿਹਾ ਕਿ 30,000 ਟਨ ਗੰਢਿਆਂ ਦੀ ਦਰਾਮਦ ਕਾਰਨ ਇਸ ਦੀਆਂ ਕੀਮਤਾਂ ਘਟੀਆਂ ਹਨ। ਉੱਥੇ ਹੀ, ਆਲੂ ਦੀਆਂ ਕੀਮਤਾਂ ਲਗਭਗ ਸਥਿਰ ਹੋ ਗਈਆਂ ਹਨ, ਜਦੋਂ ਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨੂੰ ਲੈ ਕੇ ਸਰਕਾਰ ਚਿੰਤਤ ਹੈ ਅਤੇ ਇਸ ਹਫ਼ਤੇ ਦੇ ਸ਼ੁਰੂ 'ਚ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀਆਂ ਦੇ ਸਮੂਹ 'ਚ ਇਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ।

ਇਹ ਵੀ ਪੜ੍ਹੋ- ਭਾਰਤ ਦੇ ਲੋਕਾਂ ਨੂੰ ਅਪ੍ਰੈਲ ਤੋਂ ਮਿਲ ਸਕਦੀ ਹੈ ਕੋਵਿਡ-19 ਵੈਕਸੀਨ : ਪੂਨਾਵਾਲਾ

ਖ਼ਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਕੀਮਤ ਨਿਗਰਾਨੀ ਸੈੱਲ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ, ਸਰ੍ਹੋਂ ਦੇ ਤੇਲ ਦੀ ਔਸਤ ਕੀਮਤ 120 ਪ੍ਰਤੀ ਲੀਟਰ ਹੋ ਗਈ ਹੈ, ਜੋ ਇਕ ਸਾਲ ਪਹਿਲਾਂ 100 ਰੁਪਏ ਪ੍ਰਤੀ ਲਿਟਰ ਸੀ। ਇਸੇ ਤਰ੍ਹਾਂ ਬਨਸਪਤੀ ਤੇਲ ਦੀਆਂ ਕੀਮਤਾਂ ਇਕ ਸਾਲ ਪਹਿਲਾਂ ਦੀ 75.25 ਦੇ ਮੁਕਾਬਲੇ 102.5 ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ। ਸੋਇਆਬੀਨ ਤੇਲ ਲਗਭਗ 110 ਰੁਪਏ ਪ੍ਰਤੀ ਲਿਟਰ 'ਚ ਵਿਕ ਰਿਹਾ ਹੈ, ਜਿਸ ਦੀ ਕੀਮਤ 18 ਅਕਤੂਬਰ 2019 ਨੂੰ 90 ਰੁਪਏ ਪ੍ਰਤੀ ਲਿਟਰ ਸੀ। ਸੂਰਜਮੁਖੀ ਅਤੇ ਪਾਮ ਤੇਲ ਦੇ ਮਾਮਲੇ 'ਚ ਵੀ ਇਸੇ ਤਰ੍ਹਾਂ ਦਾ ਰੁਝਾਨ ਰਿਹਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਵਿਸਤਾਰਾ ਵੱਲੋਂ ਭਾਰਤ ਤੋਂ ਕਤਰ ਲਈ ਉਡਾਣਾਂ ਸ਼ੁਰੂ

ਪਾਮ ਤੇਲ ਕੀਮਤਾਂ ਵਧਣ ਨਾਲ ਹੋਰ ਤੇਲ ਹੋਏ ਮਹਿੰਗੇ-
ਸੂਤਰਾਂ ਨੇ ਕਿਹਾ ਕਿ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 'ਚ ਵਾਧੇ ਦਾ ਇਕ ਕਾਰਨ ਮਲੇਸ਼ੀਆ 'ਚ ਪਿਛਲੇ ਛੇ ਮਹੀਨਿਆਂ 'ਚ ਪਾਮ ਤੇਲ ਦੇ ਉਤਪਾਦਨ 'ਚ ਆਈ ਕਮੀ ਵੀ ਹੈ। ਦੇਸ਼ 'ਚ ਲਗਭਗ 70 ਫ਼ੀਸਦੀ ਪਾਮ ਤੇਲ ਦੀ ਵਰਤੋਂ ਪ੍ਰੋਸੈਸਡ ਫੂਡ ਇੰਡਸਟਰੀ ਵੱਲੋਂ ਕੀਤੀ ਜਾਂਦੀ ਹੈ, ਜੋ ਕਿ ਸਭ ਤੋਂ ਵੱਡਾ ਥੋਕ ਖ਼ਪਤਕਾਰ ਹੈ। ਉਦਯੋਗ ਦੇ ਸੂਤਰਾਂ ਨੇ ਕਿਹਾ ਕਿ ਪਾਮ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਸਿੱਧਾ ਅਸਰ ਹੋਰ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 'ਤੇ ਪੈਣ ਦੇ ਮੱਦੇਨਜ਼ਰ ਹੁਣ ਇਹ ਸਰਕਾਰ ਤੇ ਨਿਰਭਰ ਹੈ ਕਿ ਉਹ ਪਾਮ ਤੇਲ ਦੀ ਦਰਾਮਦ ਡਿਊਟੀ ਨੂੰ ਘਟਾਉਣ ਦਾ ਵਿਚਾਰ ਕਰੇ।


Sanjeev

Content Editor

Related News