‘ਜ਼ੀ ਇਨਸਾਈਡਰ ਟ੍ਰੇਡਿੰਗ ਮਾਮਲੇ ’ਚ ਅਧਿਕਾਰਤ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਐਡਲਵੇਈਸ ਬ੍ਰੋਕਿੰਗ’

Saturday, Aug 14, 2021 - 11:32 AM (IST)

ਨਵੀਂ ਦਿੱਲੀ (ਭਾਸ਼ਾ) – ਐਡਲਵੇਈਸ ਬ੍ਰੋਕਿੰਗ ਨੇ ਕਿਹਾ ਕਿ ਉਹ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ੇਜ਼ ਲਿਮਟਿਡ (ਜੀ. ਈ. ਈ. ਐੱਲ.) ਦੇ ਸ਼ੇਅਰਾਂ ’ਚ ਕਥਿਤ ਭੇਦ ਭਰੇ ਕਾਰੋਬਾਰ (ਇਨਸਾਈਡਰ ਟ੍ਰੇਡਿੰਗ) ਵਿਚ ਸ਼ਾਮਲ ਅਧਿਕਾਰਤ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਐਡਲਵੇਈਸ ਬ੍ਰੋਕਿੰਗ ਨੇ ਕਿਹਾ ਕਿ ਇਸ ਨਾਲ ਜੁੜੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੰਧਤ ਅਧਿਕਾਰਕ ਵਿਅਕਤੀਆਂ (ਏ. ਪੀ.) ਦੇ ਭੱਦੇ ਵਰਤਾਓ ਲਈ ਉਨ੍ਹਾਂ ਖਿਲਾਫ ਉਚਿੱਤ ਕਾਰਵਾਈ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਪੂੰਜੀ ਬਾਜ਼ਾਰ ਰੈਗੂਲੇਟਰ ਨੇ ਵੀਰਵਾਰ ਨੂੰ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ੇਜ਼ ਲਿਮਟਿਡ ਦੇ ਸ਼ੇਅਰਾਂ ’ਚ ਭੇਦ ਭਰੇ ਕਾਰੋਬਾਰ ’ਚ ਸ਼ਾਮਲ ਹੋਣ ਨੂੰ ਲੈ ਕੇ ਐਡਲਵੇਈਸ ਦੇ ਅਧਿਕਾਰਤ ਵਿਅਕਤੀਆਂ ਸਮੇਤ 15 ਇਕਾਈਆਂ ’ਤੇ ਪੂੰਜੀ ਬਾਜ਼ਾਰ ’ਚ ਕਾਰੋਬਾਰ ਕਰਨ ਦੀ ਪਾਬੰਦੀ ਲਗਾ ਦਿੱਤੀ।

ਭਾਰਤੀ ਸਕਿਓਰਿਟੀ ਅਤੇ ਰੈਗੂਲੇਟਰ ਬੋਰਡ (ਸੇਬੀ) ਨੇ ਨਾਲ ਹੀ ਕੁਝ ਇਕਾਈਆਂ ਤੋਂ ਗਲਤ ਤਰੀਕੇ ਨਾਲ ਕਮਾਈ ਗਈ 23.84 ਕਰੋੜ ਰੁਪਏ ਦੀ ਰਾਸ਼ੀ ਵੀ ਜ਼ਬਤ ਕਰ ਲਈ। ਰੈਗੂਲੇਟਰ ਨੇ ਦੇਖਿਆ ਕਿ ਆਪਸ ’ਚ ਜੁੜੀਆਂ ਜਾਂ ਸਬੰਧਤ ਇਕਾਈਆਂ ਨਕਦ ਅਤੇ ਡੇਰੀਵੇਟਿਵ ਸੈਗਮੈਂਟ ’ਚ ਜ਼ੀ ਐਂਟਰਟੇਨਮੈਂਟ ਲਿਮਟਿਡ ਦੇ ਸ਼ੇਅਰ ਖਰੀਦ ਰਹੀ ਸੀ। ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ ਦਾ ਨਤੀਜਾ ਆਉਣ ਤੋਂ ਬਾਅਦ ਉਨ੍ਹਾਂ ਨੇ ਸ਼ੇਅਰਾਂ ਦੀ ਖਰੀਦ-ਵਿਕਰੀ ਕਰ ਕੇ ਕਾਫੀ ਮੁਨਾਫਾ ਕਮਾਇਆ।

ਇਹ ਵੀ ਪੜ੍ਹੋ : ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਤਾਰੀਖ਼ ਕੀਤੀ ਜਾਰੀ

ਸੰਪਰਕ ਕੀਤੇ ਜਾਣ ’ਤੇ ਐਡਲਵੇਈਸ ਬ੍ਰੋਕਿੰਗ ਦੇ ਪ੍ਰਤੀਨਿਧੀ ਨੇ ਕਿਹਾ ਕਿ ਐਡਲਵੇਈਸ ਬ੍ਰੋਕਿੰਗ ਜ਼ੀ ਐਂਟਰਟੇਨਮੈਂਟ ਲਿਮਟਿਡ ਦੇ ਸ਼ੇਅਰਾਂ ’ਚ ਕਥਿਤ ਭੇਦ ਭਰੇ ਕਾਰੋਬਾਰ ’ਚ ਸ਼ਾਮਲ ਅਧਿਕਾਰਤ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਪ੍ਰਤੀਨਿਧੀ ਨੇ ਕਿਹਾ ਿਕ ਅਮਿਤ ਜਾਜੂ ਐਡਲਵੇਈਸ ਬ੍ਰੋਕਿੰਗ ਲਿਮਟਿਡ ਦੇ ਏ. ਪੀ. (ਅਧਿਕਾਰਤ ਵਿਅਕਤੀ) ਹਨ ਅਤੇ ਮੁੰਬਈ ਤੋਂ ਬਾਹਰ ਰਹਿੰਦੇ ਹਨ। ਮਨੀਸ਼ ਜਾਜੂ, ਰਿਤੇਸ਼ ਕੁਮਾਰ ਜਾਜੂ ਦੇ ਕਰਮਚਾਰੀ ਹਨ ਜੋ ਐਡਲਵੇਈਸ ਬ੍ਰੋਕਿੰਗ ਲਿਮਟਿਡ ਦੇ ਅਧਿਕਾਰਤ ਵਿਅਕਤੀ ਹਨ। ਦੋਹਾਂ ਦਾ ਐਡਲਵੇਈਸ ਸਕਿਓਰਿਟੀਜ਼ ਨਾਲ ਕੋਈ ਸਬੰਧ ਨਹੀਂ ਹੈ। ਸੇਬੀ ਦੇ ਆਦੇਸ਼ ਮੁਤਾਬਕ ਅਮਿਤ ਅਤੇ ਮਨੀਸ਼ ਨੇ ਗੈਰ-ਪ੍ਰਕਾਸ਼ਿਤ ਗੁਪਤ ਸੂਚਨਾ ਹਾਸਲ ਕਰਨ ਤੋਂ ਬਾਅਦ ਜ਼ੀ ਦੇ ਸ਼ੇਅਰ ’ਚ ਕਾਫੀ ਵੱਡੀ ਖਰੀਦਦਾਰੀ ਕੀਤੀ। ਉਨ੍ਹਾਂ ਨੇ ਇਸ ਲਈ ਆਪਣੇ ਪਰਿਵਾਰ ਦੇ ਕਈ ਮੈਂਬਰਾਂ ਦੇ ਖਾਤਿਆਂ ਦਾ ਇਸਤੇਮਾਲ ਕੀਤਾ।

ਇਹ ਵੀ ਪੜ੍ਹੋ : ਹਵਾਈ ਯਾਤਰਾ ਕਰਨ ਵਾਲਿਆਂ ਨੂੰ ਵੱਡਾ ਝਟਕਾ,  ਸਰਕਾਰ ਨੇ 12.5 ਫ਼ੀਸਦੀ ਤੱਕ ਵਧਾਏ ਕਿਰਾਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News