ਹੀਰੋ ਮੋਟੋਕਾਰਪ ਦੇ ਚੇਅਰਮੈਨ ਪਵਨ ਮੁੰਜਾਲ ਦੇ ਘਰ ED ਨੇ ਮਾਰਿਆ ਛਾਪਾ, ਜਾਣੋ ਪੂਰਾ ਮਾਮਲਾ
Tuesday, Aug 01, 2023 - 03:42 PM (IST)
ਬਿਜ਼ਨੈੱਸ ਡੈਸਕ : ਈਡੀ ਵਲੋਂ ਹੀਰੋ ਮੋਟੋਕਾਰਪ ਦੇ ਸੀਈਓ ਅਤੇ ਚੇਅਰਮੈਨ ਪਵਨ ਮੁੰਜਾਲ ਦੇ ਘਰ ਵਿੱਚ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਮਨੀ ਲਾਂਡਰਿੰਗ ਐਕਟ ਤਹਿਤ ਮੰਗਲਵਾਰ ਦੀ ਸਵੇਰੇ ਕੀਤੀ ਗਈ ਹੈ। ਇਹ ਛਾਪੇ ਦਿੱਲੀ ਅਤੇ ਗੁਰੂਗ੍ਰਾਮ ਵਿੱਚ ਮਾਰੇ ਗਏ ਹਨ। ਪਵਨ ਮੁੰਜਾਲ ਦੇ ਖ਼ਿਲਾਫ਼ ਮਨੀ ਲਾਂਡਰਿੰਗ ਰੋਕੂ ਐਕਟ (PMLA) ਦੇ ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ : ਦੁਬਈ ਦੇ ਪ੍ਰਾਪਰਟੀ ਬਾਜ਼ਾਰ 'ਤੇ ਰਾਜ ਕਰਨ ਦੀ ਤਿਆਰੀ ਕਰ ਰਹੇ ਨੇ ਲੁਧਿਆਣਵੀ, ਜਾਣੋ ਕਿਵੇਂ
ਈਡੀ ਨੇ ਇਹ ਕਦਮ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਵੱਲੋਂ ਦਾਇਰ ਕੀਤੇ ਗਏ ਕੇਸ ਤੋਂ ਬਾਅਦ ਚੁੱਕਿਆ ਹੈ। ਡੀਆਰਆਈ ਨੇ ਪਵਨ ਮੁੰਜਾਲ ਦੇ ਕਰੀਬੀ ਸਹਿਯੋਗੀ ਨੂੰ ਹਵਾਈ ਅੱਡੇ ਤੋਂ ਫੜ ਲਿਆ ਹੈ। ਤਲਾਸ਼ੀ ਲੈਣ 'ਤੇ ਉਸ ਵਿਅਕਤੀ ਕੋਲੋਂ ਭਾਰੀ ਮਾਤਰਾ ਵਿੱਚ ਅਣਐਲਾਨੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਪਵਨ ਮੁੰਜਾਲ ਦੇ ਘਰ ਈਡੀ ਵਲੋਂ ਮਾਰੇ ਗਏ ਛਾਪੇ ਦੀ ਖ਼ਬਰ ਮੀਡੀਆ 'ਚ ਆਉਂਦੇ ਸਾਰ ਹੀ ਕੰਪਨੀ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੰਪਨੀ ਦੇ ਸ਼ੇਅਰ ਇਕ ਵਾਰ 'ਚ 4 ਫ਼ੀਸਦੀ ਤੋਂ ਜ਼ਿਆਦਾ ਡਿੱਗ ਗਏ ਹਨ। ਦੁਪਹਿਰ 12.24 ਵਜੇ ਦੇ ਕਰੀਬ ਕੰਪਨੀ ਦਾ ਸ਼ੇਅਰ ਕਰੀਬ 3230 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ ਪਰ ਅੱਧੇ ਘੰਟੇ ਦੇ ਅੰਦਰ ਹੀ ਕੰਪਨੀ ਦਾ ਸਟਾਕ 12.50 ਦੇ ਹਿਸਾਬ ਨਾਲ 3035 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਹੀਰੋ ਮੋਟੋਕਾਰਪ ਸਾਲ 2001 ਵਿੱਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਬਣ ਗਈ। ਉਦੋਂ ਤੋਂ ਬਾਅਦ ਵਿੱਚ ਕੰਪਨੀ ਨੇ ਅਗਲੇ 20 ਸਾਲਾਂ ਤੱਕ ਇਸ ਰਿਕਾਰਡ ਨੂੰ ਬਰਕਰਾਰ ਰੱਖਿਆ। ਵਰਤਮਾਨ ਵਿੱਚ ਕੰਪਨੀ ਦਾ ਕਾਰੋਬਾਰ ਏਸ਼ੀਆ, ਅਫਰੀਕਾ ਅਤੇ ਦੱਖਣੀ ਅਫਰੀਕਾ ਸਮੇਤ ਦੁਨੀਆ ਦੇ 40 ਦੇਸ਼ਾਂ ਵਿੱਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8