ED ਨੇ ਕ੍ਰਿਪਟੋਕਰੰਸੀ ਐਕਸਚੇਂਜ ਤੋਂ 370 ਕਰੋੜ ਰੁਪਏ ਕੀਤੇ ਫ਼੍ਰੀਜ਼, ਹੁਣ ਤੱਕ ਦੀ ਸਭ ਤੋਂ ਵੱਡੀ ਜਾਇਦਾਦ ਜ਼ਬਤ

08/11/2022 8:12:59 PM

ਬਿਜ਼ਨੈੱਸ ਡੈਸਕ : ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕ੍ਰਿਪਟੋਕਰੰਸੀ ਐਕਸਚੇਂਜ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਕ੍ਰਿਪਟੋਕਰੰਸੀ ਐਕਸਚੇਂਜ ਵਾਲਡ ਦੀ 370 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਇਹ ਹੁਣ ਤੱਕ ਜ਼ਬਤ ਕੀਤੀ ਗਈ ਸਭ ਤੋਂ ਵੱਡੀ ਡਿਜੀਟਲ ਸੰਪਤੀ ਹੈ। ਇਹ ਵਿੱਤੀ ਜਾਂਚ ਏਜੰਸੀ ਵੱਲੋਂ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ’ਚ ਕ੍ਰਿਪਟੋਕਰੰਸੀ ਐਕਸਚੇਂਜ ਵਜ਼ੀਰਐਕਸ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਸਸਤੀ ਮਿਲੇਗੀ ਰੇਤ-ਬੱਜਰੀ ! ਪੰਜਾਬ ਕੈਬਨਿਟ ਨੇ ਮਾਈਨਿੰਗ ਨੀਤੀ ’ਚ ਕੀਤੀ ਸੋਧ

ਇਸ ਦੌਰਾਨ ਗਲੋਬਲ ਕ੍ਰਿਪਟੋ ਐਕਸਚੇਂਜ ਬਾਇਨੈਂਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਵਜ਼ੀਰਐਕਸ ਦੇ ਨਾਲ ਆਫ-ਚੇਨ ਫੰਡ ਟ੍ਰਾਂਸਫਰ ਬੰਦ ਕਰ ਰਿਹਾ ਹੈ, ਜੋ  ਅਣਪਛਾਤੇ ਵਾਲੇਟ ’ਚ 2790 ਕਰੋੜ ਰੁਪਏ ਦੀਆਂ ਕ੍ਰਿਪਟੋ ਸੰਪਤੀਆਂ ਦੇ ਬਾਹਰ ਭੇਜਣ ਦੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਈ.ਡੀ. ਕਈ ਭਾਰਤੀ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨ.ਬੀ.ਐੱਫ.ਸੀ.) ਕੰਪਨੀਆਂ ਅਤੇ ਉਨ੍ਹਾਂ ਦੇ ਫਿਨਟੇਕ ਭਾਈਵਾਲਾਂ ਵਿਰੁੱਧ ਆਰ. ਬੀ. ਆਈ. ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ’ਚ ਅਤੇ ਨਿੱਜੀ ਡਾਟਾ ਦੀ ਦੁਰਵਰਤੋਂ ਕਰਨ ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਵਾਲੇ ਟੈਲੀਕਾਲਰਾਂ ਦੀ ਵਰਤੋਂ ਕਰਨ ਲਈ ਇਕ ਮਨੀ ਲਾਂਡਰਿੰਗ ਜਾਂਚ ਕਰ ਰਹੀ ਹੈ। ਕਰਜ਼ ਲੈਣ ਵਾਲਿਆਂ ਤੋਂ ਉੱਚੀਆਂ ਵਿਆਜ ਦਰਾਂ ਵਸੂਲਣ ਲਈ।


Manoj

Content Editor

Related News