ED ਨੇ ਕੋਲਕਾਤਾ ਦੀ ਇਕ ਕੰਪਨੀ ਦੀ 107 ਕਰੋੜ ਰੁਪਏ ਦੀ ਸੰਪਤੀ ਕੀਤੀ ਕੁਰਕ

01/21/2020 5:02:09 PM

ਨਵੀਂ ਦਿੱਲੀ—ਡਾਇਰੈਕਟੋਰੇਟ ਆਫ ਇਨਫੋਰਸਮੈਂਟ (ਈ.ਡੀ.) ਨੇ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਇਕ ਮਾਮਲੇ 'ਚ ਕੋਲਕਾਤਾ ਦੀ ਇਕ ਕੰਪਨੀ ਦੀ 107 ਕਰੋੜ ਰੁਪਏ ਤੋਂ ਜ਼ਿਆਦਾ ਦੀ ਸੰਪਤੀ ਕੁਰਕ ਕੀਤੀ ਹੈ। ਈ.ਡੀ. ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਕੁਰਕੀ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੇ ਤਹਿਤ ਕੀਤੀ ਗਈ ਹੈ। ਈ.ਡੀ. ਨੇ ਦੱਸਿਆ ਕਿ ਇਹ ਕਾਰਵਾਈ ਕੋਲਕਾਤਾ ਦੀ ਫੇਅਰ ਡੀਲ ਸਪਲਾਇਰ ਦੇ ਨਿਰਦੇਸ਼ਕਾਂ ਦੇ ਖਿਲਾਫ ਕੀਤੀ ਗਈ। ਇਸ 'ਚ ਕੰਪਨੀ ਦੀ ਕੋਇੰਬਟੂਰ ਦੀ ਭੂਮੀ ਅਤੇ ਇਮਾਰਤ, ਅਹਿਮਦਾਬਾਦ 'ਚ ਇਕ ਦਫਤਰ ਇਮਾਰਤ, ਇਕ ਫਾਰਮ ਹਾਊਸ, ਬੰਗਲਾ ਅਤੇ ਸੱਤ ਪੀਰੀਅਡ ਜਮ੍ਹਾ ਖਾਤਿਆਂ ਨੂੰ ਕੁਰਕ ਕੀਤਾ ਗਿਆ ਹੈ। ਇਸ ਪੂਰੀ ਸੰਪਤੀ ਦਾ ਕੁੱਲ ਮੁੱਲ 107.73 ਕਰੋੜ ਰੁਪਏ ਹੈ। ਈ.ਡੀ. ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਅਤੇ ਉਸ ਦੇ ਨਿਰਦੇਸ਼ਕ ਰਾਮ ਪ੍ਰਸਾਦ ਅਗਰਵਾਲ, ਨਾਰਾਇਣ ਪ੍ਰਸਾਦ ਅਗਰਵਾਲ, ਪਵਨ ਕੁਮਾਰ ਅਗਰਵਾਲ, ਸੌਰਭ ਝੁਨਝੁਨਵਾਲਾ ਅਤੇ ਹੋਰ ਦੇ ਖਿਲਾਫ ਸੀ.ਬੀ.ਆਈ. ਨੇ ਦੋਸ਼ ਪੱਤਰ ਦਾਇਰ ਕੀਤਾ ਹੈ। ਸੀ.ਬੀ.ਆਈ. ਨੇ ਦੋਸ਼ ਪੱਤਰ ਦਾਇਰ ਕੀਤਾ ਹੈ। ਸੀ.ਬੀ.ਆਈ. ਦੇ ਦੋਸ਼ ਪੱਤਰ ਦਾ ਅਧਿਐਨ ਕਰਨ ਦੇ ਬਾਅਦ ਹੀ ਈ.ਡੀ. ਨੇ ਇਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਕੰਪਨੀ ਅਤੇ ਨਿਰਦੇਸ਼ਕਾਂ 'ਤੇ ਕੋਲਕਾਤਾ 'ਚ ਯੂਕੋ ਬੈਂਕ ਦੀ ਕਾਰਪੋਰੇਟ ਬ੍ਰਾਂਚ 'ਚ ਸ਼ੇਅਰ ਬਾਜ਼ਾਰਾਂ ਦੇ ਫਰਜ਼ੀ ਦਸਤਾਵੇਜ਼ਾਂ ਜਾਂ ਉਨ੍ਹਾਂ ਨੂੰ ਬਹੁਤ ਵਧਾ-ਚੜ੍ਹਾ ਕੇ ਦਿਖਾਉਂਦੇ ਹੋਏ ਵੱਖ-ਵੱਖ ਤਰ੍ਹਾਂ ਦੀਆਂ ਕਰਜ਼ ਸੁਵਿਧਾਵਾਂ ਲੈਣ ਅਤੇ ਵਿਦੇਸ਼ 'ਚ ਕਰਜ਼ ਲਈ ਗਾਰੰਟੀ ਪੱਤਰ ਲੈ ਕੇ ਕਥਿਤ ਧੋਖਾਧੜੀ ਦਾ ਦੋਸ਼ ਹੈ।


Aarti dhillon

Content Editor

Related News