ਆਰਥਿਕ ਆਜ਼ਾਦੀ ਦੇ ਮਾਮਲੇ ’ਚ ਭਾਰਤ ਦੀ ਸਥਿਤੀ ਨਿਰਾਸ਼ਾਜਨਕ, ਪਹਿਲੇ 100 ਦੇਸ਼ਾਂ ਦੀ ਸੂਚੀ 'ਚ ਨਹੀਂ ਮਿਲੀ ਜਗ੍ਹਾ

09/12/2020 1:46:25 PM

ਨਵੀਂ ਦਿੱਲੀ (ਭਾਸ਼ਾ) – ਸੰਸਾਰਕ ਆਰਥਿਕ ਆਜ਼ਾਦੀ ਸੂਚਕ ਅੰਕ 2020 ’ਚ ਭਾਰਤ 26 ਸਥਾਨ ਹੇਠਾਂ ਖਿਸਕ ਕੇ 105ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਭਾਰਤ ’ਚ ਆਰਥਿਕ-ਕਾਰੋਬਾਰੀ ਸਰਗਰਮੀਆਂ ਦੇ ਮਾਮਲੇ ’ਚ ਆਜ਼ਾਦੀ ਪਹਿਲਾਂ ਨਾਲੋਂ ਘੱਟ ਹੋ ਗਈ ਹੈ। ਸਾਲ 2019 ਦੀ ਰਿਪੋਰਟ ’ਚ ਭਾਰਤ 79ਵੇਂ ਸਥਾਨ ’ਤੇ ਸੀ ਪਰ ਹੁਣ ਇਹ ਖਿਸਕ ਕੇ 105ਵੇਂ ਸਥਾਨ ’ਤੇ ਆ ਗਿਆ ਹੈ। ਰਿਪੋਰਟ ਮੁਤਾਬਕ ਭਾਰਤ ’ਚ ਸੰਸਾਰਕ ਪੱਧਰ ’ਤੇ ਵਪਾਰ ਦੀ ਆਜ਼ਾਦੀ, ਫਾਇਨਾਂਸ, ਲੇਬਰ ਅਤੇ ਕਾਰੋਬਾਰ ਦੇ ਰੈਗੁਲੇਸ਼ਨ ਵਰਗੀਆਂ ਕਸੌਟੀਆਂ ’ਤੇ ਭਾਰਤ ਦੀ ਸਥਿਤੀ ਬਹੁਤ ਚੰਗੀ ਨਹੀਂ ਰਹੀ, ਜਿਸ ਨਾਲ ਰੈਂਕਿੰਗ ਡਿਗੀ ਹੈ।

ਇਹ ਵੀ ਦੇਖੋ: ਕੋਰੋਨਾ ਆਫ਼ਤ ਦਰਮਿਆਨ ਇਹ ਬੈਂਕ ਕਰੇਗਾ ਭਰਤੀ, ਵਧਾਏਗਾ ਆਪਣੇ ਇਨ੍ਹਾਂ ਕਾਮਿਆਂ ਦੀ ਗਿਣਤੀ

ਇਨ੍ਹਾਂ ਦੇਸ਼ਾਂ ਨੇ ਬਣਾਈ ਟੌਪ 10 ’ਚ ਥਾਂ

ਇਸ ਸੂਚੀ ’ਚ ਹਾਂਗਕਾਂਗ ਅਤੇ ਸਿੰਗਾਪੁਰ ਲੜੀਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੇ ਅਤੇ ਚੀਨ 124ਵੇਂ ਸਥਾਨ ’ਤੇ ਰਿਹਾ। ਕਾਰੋਬਾਰੀ ਆਜ਼ਾਦੀ ਦੇ ਮਾਮਲੇ ’ਚ ਭਾਰਤ ਚੀਨ ਤੋਂ ਅੱਗੇ ਹੈ। ਟੌਪ 10 ਦੀ ਲਿਸਟ ’ਚ ਹਾਂਗਕਾਂਗ ਅਤੇ ਸਿੰਗਾਪੁਰ ਤੋਂ ਬਾਅਦ ਨਿਊਜ਼ੀਲੈਂਡ, ਸਵਿਟਜ਼ਰਲੈਂਡ, ਅਮਰੀਕਾ, ਆਸਟ੍ਰੇਲੀਆ, ਮਾਰੀਸ਼ਸ, ਜਾਰਜੀਆ, ਕੈਨੇਡਾ ਅਤੇ ਆਇਰਲੈਂਡ ਦੇਸ਼ ਸ਼ਾਮਲ ਹਨ। ਜਾਪਾਨ ਨੂੰ ਸੂਚੀ ’ਚ 20ਵਾਂ, ਜਰਮਨੀ ਨੂੰ 21ਵਾਂ, ਇਟਲੀ ਨੂੰ 51ਵਾਂ, ਫਰਾਂਸ ਨੂੰ 58ਵਾਂ ਅਤੇ ਰੂਸ ਨੂੰ 89ਵਾਂ ਸਥਾਨ ਮਿਲਿਆ ਹੈ।

ਇਹ ਵੀ ਦੇਖੋ: ਪੈਨਸ਼ਨ ਲੈਣ ਵਾਲਿਆਂ ਲਈ ਰਾਹਤਭਰੀ ਖ਼ਬਰ, ਸਰਕਾਰ ਨੇ ਇਨ੍ਹਾਂ ਨਿਯਮਾਂ 'ਚ ਦਿੱਤੀ ਢਿੱਲ

ਇਹ ਦੇਸ਼ ਰਹੇ ਸਭ ਤੋਂ ਹੇਠਾਂ

ਅਫਰੀਕੀ ਦੇਸ਼ ਲਿਸਟ ’ਚ ਸਭ ਤੋਂ ਹੇਠਾਂ ਰਹੇ। ਇਨ੍ਹਾਂ ’ਚ ਕਾਂਗੋ, ਜਿੰਬਾਵੇ, ਅਲਜੀਰੀਆ, ਇਰਾਨ, ਸੂਡਾਨ, ਵੇਨੇਜੁਏਲਾ ਆਦਿ ਸ਼ਾਮਲ ਹਨ। ਇਹ ਸਰਵੇ ਕੁਲ 162 ਦੇਸ਼ਾਂ ’ਤੇ ਕੀਤਾ ਗਿਆ।

ਇਹ ਵੀ ਦੇਖੋ: RTI ਤਹਿਤ ਹੋਇਆ ਖੁਲਾਸਾ, ਸਰਕਾਰ ਕਰ ਰਹੀ ਹੈ ਇਨ੍ਹਾਂ ਕੰਪਨੀਆਂ ਨੂੰ ਨਿਲਾਮ ਕਰਨ ਦੀ ਤਿਆਰੀ


Harinder Kaur

Content Editor

Related News