ਚੀਨੀ ਐਪ ਟਿੱਕਟਾਕ ਅਤੇ ਮਾਈਕ੍ਰੋਸਾਫਟ ਡੀਲ 'ਤੇ ਲੱਗਾ ਗ੍ਰਹਿਣ

Sunday, Aug 02, 2020 - 06:40 PM (IST)

ਚੀਨੀ ਐਪ ਟਿੱਕਟਾਕ ਅਤੇ ਮਾਈਕ੍ਰੋਸਾਫਟ ਡੀਲ 'ਤੇ ਲੱਗਾ ਗ੍ਰਹਿਣ

ਨਵੀਂ ਦਿੱਲੀ — ਮਾਈਕ੍ਰੋਸਾਫਟ ਵਲੋਂ ਚੀਨੀ ਵੀਡੀਓ ਸ਼ੇਅਰਿੰਗ ਐਪ ਟਿੱਕਟਾਕ ਦੇ ਯੂਐਸ ਓਪਰੇਸ਼ਨਜ਼ ਦੀ ਖਰੀਦ ਨੂੰ ਲੈ ਕੇ ਗੱਲਬਾਤ ਰੋਕ ਦਿੱਤੀ ਗਈ ਹੈ। ਡੋਨਾਲਡ ਟਰੰਪ ਲਗਾਤਾਰ ਇਸ ਐਪ 'ਤੇ ਪਾਬੰਦੀ ਲਗਾਉਣ ਦੀ ਧਮਕੀ ਦੇ ਰਹੇ ਹਨ। ਵਾਲ ਸਟ੍ਰੀਟ ਜਰਨਲ ਅਨੁਸਾਰ, ਟਰੰਪ ਇਸ ਸੌਦੇ ਦੇ ਵਿਰੁੱਧ ਹਨ ਅਤੇ ਅਜੇ ਵੀ ਇਸ 'ਤੇ ਪਾਬੰਦੀ ਲਗਾਉਣ ਦੀ ਚਿਤਾਵਨੀ ਦੇ ਰਹੇ ਹਨ। ਫਿਲਹਾਲ ਇਸ ਐਪ 'ਤੇ ਪਾਬੰਦੀ ਲਗਾਉਣ ਵੱਲ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ। ਅਜਿਹੀ ਸਥਿਤੀ ਵਿਚ ਦੋਵੇਂ ਕੰਪਨੀਆਂ ਟਰੰਪ ਦੇ ਅੰਤਮ ਫੈਸਲੇ ਦਾ ਇੰਤਜ਼ਾਰ ਕਰ ਰਹੀਆਂ ਹਨ।

ਅਮਰੀਕੀ ਆਪ੍ਰੇਸ਼ਨ ਖਰੀਦਣ ਦੀ ਸੀ ਯੋਜਨਾ

ਦੱਸ ਦੇਈਏ ਕਿ ਭਾਰਤ 'ਚ ਪਾਬੰਦੀ ਲੱਗਣ ਤੋਂ ਬਾਅਦ ਡੋਨਾਲਡ ਟਰੰਪ ਅਮਰੀਕਾ ਵਿਚ ਵਿਵਾਦਪੂਰਨ ਚੀਨੀ ਵੀਡੀਓ ਸ਼ੇਅਰਿੰਗ ਐਪ ਟਿਕਟਾਕ 'ਤੇ ਵੀ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਦੌਰਾਨ ਖ਼ਬਰਾਂ ਆਈਆਂ ਸਨ ਕਿ ਮਾਈਕ੍ਰੋਸਾਫਟ ਨੇ ਕੰਪਨੀ ਦੇ ਯੂ.ਐੱਸ. ਆਪਰੇਸ਼ਨ ਨੂੰ ਖਰੀਦਣ ਦਾ ਫੈਸਲਾ ਲਿਆ ਸੀ। ਟਿਕਟਾਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਨੇ ਵੀ 100% ਵਿਨਿਵੇਸ਼ ਨੂੰ ਮਨਜ਼ੂਰੀ ਦਿੱਤੀ ਹੈ।

ਇਹ ਵੀ ਦੇਖੋ: ਕੋਰੋਨਾ ਆਫ਼ਤ : ਪੁਣੇ ਦੀ ਸੀਰਮ ਇੰਸਟੀਚਿਊਟ ਨੇ ਕੀਤਾ ਸਭ ਤੋਂ ਪਹਿਲਾਂ ਤੇ ਵੱਡੀ ਮਾਤਰਾ 'ਚ ਵੈਕਸੀਨ ਬਣਾਉਣ ਦਾ ਦਾਅਵਾ

ਵ੍ਹਾਈਟ ਹਾਊਸ ਨੇ ਅੰਸ਼ਕ ਹਿੱਸੇਦਾਰੀ ਦੇ ਪ੍ਰਸਤਾਵ ਨੂੰ ਰੱਦ ਕੀਤਾ

ਬਾਈਟਡਾਂਸ ਪਹਿਲਾਂ ਇਹ ਚਾਹੁੰਦਾ ਸੀ ਕਿ ਉਹ ਟਿਕਟਾਕ ਦੇ ਯੂਐਸ ਆਪਰੇਸ਼ਨਸ ਵਿਚ ਅੰਸ਼ਕ ਹਿੱਸੇਦਾਰੀ ਬਣਾਈ ਰੱਖੇ। ਪਰ ਵ੍ਹਾਈਟ ਹਾਊਸ ਨੇ ਉਸ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਜਿਸ ਤੋਂ ਬਾਅਦ ਕੰਪਨੀ ਨੇ ਮਾਈਕਰੋਸਾਫਟ ਨੂੰ ਅਮਰੀਕੀ ਆਪਰੇਸ਼ਨਸ ਦਾ 100 ਪ੍ਰਤੀਸ਼ਤ ਵੇਚਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਵੀ ਦੇਖੋ: ਐਪਲ ਨੇ ਚੀਨ ਦੀ ਗੇਮਿੰਗ ਇੰਡਸਟਰੀ 'ਤੇ ਕੀਤੀ ਵੱਡੀ ਕਾਰਵਾਈ, 30 ਹਜ਼ਾਰ ਐਪਸ ਹਟਾਏ

ਡਾਟਾ ਸੁਰੱਖਿਆ ਲਈ ਜ਼ਿੰਮੇਵਾਰ ਮਾਈਕਰੋਸਾਫਟ ਹੋਵੇਗਾ

ਇਸ ਸੌਦੇ ਦੇ ਅੰਤਿਮ ਰੂਪ ਤੋਂ ਬਾਅਦ ਟਿਕਟਾਕ ਦੇ ਅਮਰੀਕੀ ਉਪਭੋਗਤਾਵਾਂ ਦੇ ਡੇਟਾ ਦੀ ਸੁਰੱਖਿਆ ਲਈ ਜ਼ਿੰਮੇਵਾਰੀ ਮਾਈਕਰੋਸਾਫਟ ਦੀ ਹੋਵੇਗੀ। ਇਹ ਵੀ ਦੱਸਿਆ ਗਿਆ ਹੈ ਕਿ ਮਾਈਕ੍ਰੋਸਾੱਫਟ ਤੋਂ ਇਲਾਵਾ ਹੋਰ ਕੰਪਨੀਆਂ ਵੀ ਟਿਕਟਾਲਕ ਖਰੀਦਣ ਲਈ ਸੁਤੰਤਰ ਹਨ। 

ਇਹ ਵੀ ਦੇਖੋ: ਹੈਲਮੇਟ ਪਾਉਣ ਤੋਂ ਬਾਅਦ ਵੀ ਕੱਟਿਆ ਜਾ ਸਕਦਾ ਹੈ ਚਾਲਾਨ, ਜਲਦ ਬਦਲਣ ਵਾਲਾ ਹੈ ਇਹ ਨਿਯਮ


author

Harinder Kaur

Content Editor

Related News