ਸ਼ੇਅਰ ਬਾਜ਼ਾਰਾਂ ਦੇ ਚੌਥੇ ਦਿਨ ਸ਼ੁਰੂਆਤੀ ਕਾਰੋਬਾਰ ''ਚ ਲਗਾਤਾਰ ਵੇਖਣ ਨੂੰ ਮਿਲੀ ਤੇਜ਼ੀ

Tuesday, May 30, 2023 - 11:26 AM (IST)

ਸ਼ੇਅਰ ਬਾਜ਼ਾਰਾਂ ਦੇ ਚੌਥੇ ਦਿਨ ਸ਼ੁਰੂਆਤੀ ਕਾਰੋਬਾਰ ''ਚ ਲਗਾਤਾਰ ਵੇਖਣ ਨੂੰ ਮਿਲੀ ਤੇਜ਼ੀ

ਮੁੰਬਈ (ਭਾਸ਼ਾ) - ਵਿਦੇਸ਼ੀ ਫੰਡਾਂ ਦੀ ਲਗਾਤਾਰ ਖਰੀਦਦਾਰੀ ਕਾਰਨ ਸ਼ੇਅਰ ਬਾਜ਼ਾਰਾਂ 'ਚ ਮੰਗਲਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 131.32 ਅੰਕ ਚੜ੍ਹ ਕੇ 62,977.70 'ਤੇ ਪਹੁੰਚ ਗਿਆ। NSE ਨਿਫਟੀ 49.6 ਅੰਕ ਚੜ੍ਹ ਕੇ 18,648.25 'ਤੇ ਬੰਦ ਹੋਇਆ। ਸੈਂਸੈਕਸ 'ਤੇ ਆਈਟੀਸੀ, ਅਲਟਰਾਟੈਕ ਸੀਮੈਂਟ, ਕੋਟਕ ਮਹਿੰਦਰਾ ਬੈਂਕ, ਐੱਚਸੀਐਲ ਟੈਕਨਾਲੋਜੀਜ਼, ਐੱਨਟੀਪੀਸੀ, ਟਾਈਟਨ, ਭਾਰਤੀ ਏਅਰਟੈੱਲ, ਬਜਾਜ ਫਾਈਨਾਂਸ, ਲਾਰਸਨ ਐਂਡ ਟੂਬਰੋ ਅਤੇ ਰਿਲਾਇੰਸ ਇੰਡਸਟਰੀਜ਼ ਸ਼ਾਮਲ ਸਨ। 

ਦੂਜੇ ਪਾਸੇ ਨੇਸਲੇ, ਟਾਟਾ ਸਟੀਲ, ਐੱਚਡੀਐੱਫਸੀ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਐੱਚਡੀਐੱਫਸੀ ਬੈਂਕ ਵਿੱਚ ਗਿਰਾਵਟ ਦਰਜ ਕੀਤੀ ਗਈ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 1,758.16 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਦੌਰਾਨ, ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.52 ਫ਼ੀਸਦੀ ਡਿੱਗ ਕੇ 76.67 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸੋਮਵਾਰ ਨੂੰ ਸੈਂਸੈਕਸ 344.69 ਅੰਕ ਜਾਂ 0.55 ਫ਼ੀਸਦੀ ਵਧ ਕੇ 62,846.38 'ਤੇ ਬੰਦ ਹੋਇਆ, ਜਦਕਿ ਨਿਫਟੀ 99.30 ਅੰਕ ਜਾਂ 0.54 ਫ਼ੀਸਦੀ ਵਧ ਕੇ 18,598.65 'ਤੇ ਬੰਦ ਹੋਇਆ।


author

rajwinder kaur

Content Editor

Related News