ਤਿਉਹਾਰਾਂ ਦੇ ਸੀਜ਼ਨ 'ਚ ਸ਼ਿਵਾਕਾਸੀ ਦੇ ਪਟਾਕਿਆਂ ਦਾ ਕਾਰੋਬਾਰ ਹੋਇਆ ਪ੍ਰਭਾਵਿਤ, ਜਾਣੋ ਵਜ੍ਹਾ
Monday, Oct 30, 2023 - 05:18 PM (IST)
ਨਵੀਂ ਦਿੱਲੀ - ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਤਿਉਹਾਰਾਂ ਦੇ ਮੌਕੇ ਲੋਕ ਵੱਡੀ ਮਾਤਰਾ 'ਚ ਪਟਾਕਿਆਂ ਦੀ ਵਰਤੋਂ ਕਰਦੇ ਹਨ। ਦਿੱਲੀ 'ਚ 1 ਜਨਵਰੀ ਤੱਕ ਪਟਾਕਿਆਂ 'ਤੇ ਪੂਰਨ ਪਾਬੰਦੀ ਲਗਾਉਣ, ਕਰਨਾਟਕ 'ਚ ਵਿਕਰੀ ਲਈ ਸਰਕਾਰ ਵੱਲੋਂ ਲਾਇਸੈਂਸ ਨਾ ਦਿੱਤੇ ਜਾਣ ਅਤੇ ਨੋਇਡਾ ਖੇਤਰ 'ਚ ਪਾਬੰਦੀ ਕਾਰਨ ਤਾਮਿਲਨਾਡੂ ਦੇ ਸ਼ਿਵਾਕਾਸੀ 'ਚ ਪਟਾਕਿਆਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।
ਇਹ ਵੀ ਪੜ੍ਹੋ - 1 ਨਵੰਬਰ ਤੋਂ ਹੋ ਸਕਦੇ ਨੇ ਇਹ ਵੱਡੇ ਬਦਲਾਅ, ਦੀਵਾਲੀ ਤੋਂ ਪਹਿਲਾ ਜੇਬ 'ਤੇ ਪਵੇਗਾ ਸਿੱਧਾ ਅਸਰ
ਦੱਸ ਦੇਈਏ ਕਿ ਸ਼ਿਵਕਾਸ਼ੀ ਦਾ ਪਟਾਕਾ ਉਦਯੋਗ ਦੀਵਾਲੀ ਦੇ ਸੀਜ਼ਨ ਦੌਰਾਨ ਭਾਰਤ ਦੇ 90 ਫ਼ੀਸਦੀ ਤੋਂ ਵੱਧ ਪਟਾਕਿਆਂ ਦਾ ਉਤਪਾਦਨ ਕਰਦਾ ਹੈ। ਇਸ ਉਦਯੋਗ ਦੇ ਦਿੱਗਜਾਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਟਾਕਿਆਂ ਦੀ ਮੰਗ ਵਿੱਚ ਕਰੀਬ 20 ਫ਼ੀਸਦੀ ਘਾਟ ਆਈ ਹੈ। ਪਟਾਕਿਆਂ ਦੀ ਮੰਗ ਇਸ ਕਰਕੇ ਘਟੀ ਹੈ ਕਿਉਂਕਿ ਬੇਰੀਅਮ ਨਾਈਟ੍ਰੇਟ ਦੀ ਵਰਤੋਂ 'ਤੇ ਪਾਬੰਦੀ ਅਤੇ ਇਸ ਨੂੰ ਮਿਲਾ ਕੇ ਪਟਾਕੇ ਬਣਾਉਣ ਅਤੇ ਵੇਚਣ 'ਤੇ ਪਾਬੰਦੀ ਲਗਾਈ ਹੋਈ ਹੈ। ਇਸ ਕਰਕੇ ਹੁਣ ਬੇਰੀਅਮ ਨਾਈਟ੍ਰੇਟ ਤੋਂ ਬਿਨਾਂ ਸਿਰਫ਼ ਹਰੇ ਪਟਾਕੇ ਬਣਾ ਰਹੇ ਹਾਂ।
ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਜੰਗ ਵਧਾਏਗੀ ਭਾਰਤ ਦੀ ਮੁਸੀਬਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ
ਬੇਰੀਅਮ ਨਾਈਟਰੇਟ 'ਤੇ ਪਾਬੰਦੀ ਕਾਰਨ ਫੁਲਝੜੀ, ਚਕਰੀ ਅਤੇ ਅਨਾਰ ਵਰਗੇ ਪਟਾਕਿਆਂ ਦੇ ਉਤਪਾਦਨ 'ਤੇ ਅਸਰ ਪਿਆ ਹੈ। ਦੂਜੇ ਪਾਸੇ ਸੂਬਾ ਸਰਕਾਰ ਨੇ ਵੀ ਕਿਸੇ ਤਰ੍ਹਾਂ ਦੇ ਸਿਆਸੀ ਜਲੂਸ, ਤਿਉਹਾਰਾਂ, ਧਾਰਮਿਕ ਜਲੂਸਾਂ ਅਤੇ ਵਿਆਹਾਂ ਦੌਰਾਨ ਰਵਾਇਤੀ ਪਟਾਕਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਸੂਤਰਾਂ ਅਨੁਸਾਰ ਸ਼ਿਵਾਕਾਸ਼ੀ ਖੇਤਰ ਵਿੱਚ ਬਹੁਤ ਸਾਰੇ ਗੈਰ-ਕਾਨੂੰਨੀ ਨਿਰਮਾਤਾ ਬੇਰੀਅਮ ਨਾਈਟਰੇਟ ਤੋਂ ਪਟਾਕੇ ਬਣਾ ਰਹੇ ਹਨ।
ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਕੇਂਦਰ ਸਰਕਾਰ ਨੂੰ ਲੈਣਾ ਪਿਆ ਅਹਿਮ ਫ਼ੈਸਲਾ
ਅਦਾਲਤੀ ਪਾਬੰਦੀ ਤੋਂ ਬਾਅਦ ਵੀ ਇਹ ਉਤਪਾਦ ਸਾਰੇ ਬਾਜ਼ਾਰਾਂ ਵਿੱਚ ਉਪਲਬਧ ਹਨ। ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵਵਿਆਪੀ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਸ਼ਿਵਾਕਾਸ਼ੀ ਦੇ ਪਟਾਕੇ ਉਦਯੋਗ ਦਾ ਆਕਾਰ ਲਗਭਗ 3,000 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ - PNB ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਕਰੰਟ ਅਤੇ ਸੇਵਿੰਗ ਅਕਾਊਂਟ ਹੋਣਗੇ ਇਨ-ਐਕਟਿਵ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8