ਤਿਉਹਾਰੀ ਸੀਜ਼ਨ ''ਚ ਹਵਾਈ ਯਾਤਰਾ ਨੇ ਫੜੀ ਰਫ਼ਤਾਰ, 1.26 ਕਰੋੜ ਲੋਕਾਂ ਨੇ ਭਰੀ ਉਡਾਣ

11/16/2023 6:21:03 PM

ਨਵੀਂ ਦਿੱਲੀ (ਭਾਸ਼ਾ) - ਅਕਤੂਬਰ ਦੇ ਮਹੀਨੇ ਦੇਸ਼ 'ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਸਾਲਾਨਾ ਆਧਾਰ 'ਤੇ ਲਗਭਗ 11 ਫ਼ੀਸਦੀ ਵਧ ਕੇ 1.26 ਕਰੋੜ ਹੋ ਗਈ ਹੈ। ਵੀਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅਕਤੂਬਰ, 2022 ਵਿੱਚ ਘਰੇਲੂ ਮਾਰਗਾਂ 'ਤੇ ਹਵਾਈ ਯਾਤਰੀਆਂ ਦੀ ਗਿਣਤੀ 1.14 ਕਰੋੜ ਸੀ, ਜਦੋਂ ਕਿ ਸਤੰਬਰ, 2023 ਵਿੱਚ ਇਹ ਅੰਕੜਾ 1.22 ਕਰੋੜ ਯਾਤਰੀ ਸੀ। 

ਇਹ ਵੀ ਪੜ੍ਹੋ - ਮੁਸ਼ਕਲਾਂ 'ਚ ਘਿਰੀ ਇੰਡੀਗੋ, ਅਦਾਲਤ ਨੇ ਠੋਕਿਆ 70 ਹਜ਼ਾਰ ਦਾ ਜੁਰਮਾਨਾ, ਜਾਣੋ ਵਜ੍ਹਾ

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਇਹ ਅੰਕੜੇ ਦੱਸਦੇ ਹਨ ਕਿ ਇੰਡੀਗੋ ਨੇ ਅਕਤੂਬਰ ਮਹੀਨੇ ਵਿੱਚ 79.07 ਲੱਖ ਯਾਤਰੀਆਂ ਦੀ ਆਵਾਜਾਈ ਕੀਤੀ। ਇਸ ਤਰ੍ਹਾਂ ਘਰੇਲੂ ਹਵਾਬਾਜ਼ੀ ਬਾਜ਼ਾਰ 'ਚ ਇੰਡੀਗੋ ਦੀ ਹਿੱਸੇਦਾਰੀ ਵਧ ਕੇ 62.6 ਫ਼ੀਸਦੀ ਹੋ ਗਈ, ਜੋ ਸਤੰਬਰ 'ਚ 63.4 ਫ਼ੀਸਦੀ ਹਿੱਸੇਦਾਰੀ ਤੋਂ ਥੋੜ੍ਹਾ ਘੱਟ ਹੈ। ਪਿਛਲੇ ਮਹੀਨੇ ਏਅਰ ਇੰਡੀਆ ਦੀ ਘਰੇਲੂ ਬਾਜ਼ਾਰ ਹਿੱਸੇਦਾਰੀ ਵਧ ਕੇ 10.5 ਫ਼ੀਸਦੀ ਹੋ ਗਈ, ਜਦੋਂ ਕਿ ਸਤੰਬਰ 'ਚ ਇਹ 9.8 ਫ਼ੀਸਦੀ ਸੀ। ਉਸੇ ਸਮੇਂ ਵਿਸਤਾਰਾ ਅਤੇ ਏਅਰਏਸ਼ੀਆ ਇੰਡੀਆ (ਏਆਈਐਕਸ ਕਨੈਕਟ ਦਾ ਨਾਮ ਬਦਲਿਆ ਗਿਆ) ਦੀ ਮਾਰਕੀਟ ਸ਼ੇਅਰ ਅਕਤੂਬਰ ਵਿੱਚ ਕ੍ਰਮਵਾਰ 9.7 ਫ਼ੀਸਦੀ ਅਤੇ 6.6 ਫ਼ੀਸਦੀ ਤੱਕ ਘਟ ਗਈ। 

ਇਹ ਵੀ ਪੜ੍ਹੋ - ਮੁੜ ਵਧਣ ਲੱਗੀਆਂ ਕੀਮਤੀ ਧਾਤੂਆਂ ਦੀਆਂ ਕੀਮਤਾਂ, 60 ਹਜ਼ਾਰ ਤੋਂ ਪਾਰ ਹੋਇਆ ਸੋਨਾ

ਦੂਜੇ ਪਾਸੇ ਸਪਾਈਸਜੈੱਟ ਦੀ ਮਾਰਕੀਟ ਸ਼ੇਅਰ ਸਤੰਬਰ ਵਿੱਚ 4.4 ਫ਼ੀਸਦੀ ਤੋਂ ਵਧ ਕੇ ਅਕਤੂਬਰ ਵਿੱਚ ਪੰਜ ਫ਼ੀਸਦੀ ਹੋ ਗਈ, ਜਦਕਿ ਅਕਾਸਾ ਏਅਰ ਦਾ ਸ਼ੇਅਰ 4.2 ਫ਼ੀਸਦੀ ’ਤੇ ਬਰਕਰਾਰ ਰਿਹਾ। ਡੀਜੀਸੀਏ ਨੇ ਕਿਹਾ, “ਜਨਵਰੀ-ਅਕਤੂਬਰ, 2023 ਦੌਰਾਨ ਘਰੇਲੂ ਏਅਰਲਾਈਨਾਂ ਦੁਆਰਾ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਕੁੱਲ ਸੰਖਿਆ 1,254.98 ਲੱਖ ਰਹੀ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਹ 988.31 ਲੱਖ ਸੀ। ਇਹ 26.98 ਫ਼ੀਸਦੀ ਦੀ ਸਾਲਾਨਾ ਵਾਧਾ ਅਤੇ 10.78 ਫ਼ੀਸਦੀ ਦੀ ਮਾਸਿਕ ਵਾਧਾ ਦਰਸਾਉਂਦਾ ਹੈ।'' ਸਰਕਾਰੀ ਅੰਕੜਿਆਂ ਮੁਤਾਬਕ ਅਕਤੂਬਰ 'ਚ ਫਲਾਈਟ ਰੱਦ ਹੋਣ ਨਾਲ ਕੁੱਲ 30,307 ਯਾਤਰੀ ਪ੍ਰਭਾਵਿਤ ਹੋਏ ਸਨ, ਜਦਕਿ ਫਲਾਈਟ ਦੇਰੀ ਨਾਲ 1,78,227 ਯਾਤਰੀ ਪ੍ਰਭਾਵਿਤ ਹੋਏ ਸਨ।

ਇਹ ਵੀ ਪੜ੍ਹੋ - ਮਹਿੰਗਾਈ ’ਤੇ ਸਰਕਾਰ ਦਾ ਐਕਸ਼ਨ, ਗੰਢੇ,ਟਮਾਟਰ ਤੇ ਸਸਤੇ ਆਟੇ ਮਗਰੋਂ ਲਾਂਚ ਕੀਤੀ ‘ਭਾਰਤ ਦਾਲ’ ਯੋਜਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News