ਕੋਰੋਨਾ ਮਹਾਮਾਰੀ ਦੌਰਾਨ ਔਰਤਾਂ ਅਤੇ ਮਰਦਾਂ ਵਿਚਾਲੇ ਤਨਖਾਹ ਦਾ ਪਾੜਾ ਵਧਿਆ

Friday, Dec 10, 2021 - 10:41 AM (IST)

ਕੋਰੋਨਾ ਮਹਾਮਾਰੀ ਦੌਰਾਨ ਔਰਤਾਂ ਅਤੇ ਮਰਦਾਂ ਵਿਚਾਲੇ ਤਨਖਾਹ ਦਾ ਪਾੜਾ ਵਧਿਆ

ਨਵੀਂ ਦਿੱਲੀ (ਭਾਸ਼ਾ) – ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਔਰਤਾਂ ਅਤੇ ਮਰਦਾਂ ਦਰਮਿਆਨ ਤਨਖਾਹ ਦਾ ਪਾੜਾ ਵਧਿਆ ਹੈ। ਨਾਲ ਹੀ ਬੋਨਸ ਅਤੇ ਪ੍ਰੋਤਸਾਹਨ ਦੇ ਮਾਮਲੇ ’ਚ ਮਹਿਲਾ ਕਰਮਚਾਰੀਆਂ ਨੂੰ ਲੈ ਕੇ ਅਸਮਾਨਤਾ ਦੀ ਸਥਿਤੀ ਬਣੀ ਹੋਈ ਹੈ। ਏ. ਡੀ. ਪੀ. ਦੇ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਏ. ਡੀ. ਪੀ. ਦੇ ਅਧਿਐਨ ‘ਕੰਮ ’ਤੇ ਲੋਕ 2021 : ਕੌਮਾਂਤਰੀ ਵਰਕਫੋਰਸ ਦ੍ਰਿਸ਼’ ਮੁਤਾਬਕ ਭਾਰਤ ’ਚ 70 ਫੀਸਦੀ ਮਰਦਾਂ ਦੀ ਤੁਲਨਾ ’ਚ ਸਿਰਫ 65 ਫੀਸਦੀ ਔਰਤਾਂ ਨੂੰ ਵਾਧੂ ਜ਼ਿੰਮੇਵਾਰੀਆਂ ਜਾਂ ਨਵੀਆਂ ਭੂਮਿਕਾ ਨਿਭਾਉਣ ਲਈ ਤਨਖਾਹ ਵਾਧਾ ਜਾਂ ਬੋਨਸ ਪ੍ਰਾਪਤ ਹੋਇਆ ਹੈ। ਅਧਿਐਨ ’ਚ ਦੇਖਿਆ ਗਿਆ ਕਿ ਮਰਦਾਂ ਅਤੇ ਔਰਤਾਂ ਦੇ ਆਪਣੇ ਸੰਗਠਨਾਂ ’ਤੇ ਕੋਰੋਨਾ ਵਾਇਰਸ ਨਾਲ ਸਬੰਧਤ ਪ੍ਰਭਾਵਾਂ ਕਾਰਨ ਬਰਾਬਰ ਵਾਧੂ ਜ਼ਿੰਮੇਵਾਰੀਆਂ ਜਾਂ ਇਕ ਨਵੀਂ ਭੂਮਿਕਾ ਨਿਭਾਉਣ ਦੀ ਸੰਭਾਵਨਾ ਦੇ ਬਾਵਜੂਦ ਇਹ ਅਸਮਾਨਤਾ ਮੌਜੂਦ ਹੈ।


author

Harinder Kaur

Content Editor

Related News