ਗਰਮੀ ਨੇ ਕੱਢੇ ਲੋਕਾਂ ਦੇ ਵੱਟ, AC ਦੀ ਵਿਕਰੀ 'ਚ ਹੋ ਸਕਦਾ ਹੈ ਜ਼ਬਰਦਸਤ ਵਾਧਾ

04/22/2024 2:45:34 PM

ਬਿਜ਼ਨੈੱਸ ਡੈਸਕ : ਭਾਰਤੀ ਮੌਸਮ ਵਿਭਾਗ ਵਲੋਂ ਸਾਲ 2024 ਵਿੱਚ ਪੈਣ ਵਾਲੀ ਭਿਆਨਕ ਗਰਮੀ ਦੀ ਜੋ ਭਵਿੱਖਬਾਣੀ ਕੀਤੀ ਸੀ, ਉਹ ਹੁਣ ਸਹੀ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਰਾਜਸਥਾਨ, ਗੁਜਰਾਤ, ਬਿਹਾਰ ਅਤੇ ਉੱਤਰ ਪ੍ਰਦੇਸ਼ ਨੂੰ ਛੱਡ ਕੇ ਲਗਭਗ ਸਾਰੇ ਦੱਖਣੀ ਰਾਜਾਂ ਲਈ ਇੱਕ ਨਵੀਂ ਚਿਤਾਵਨੀ ਜਾਰੀ ਕੀਤੀ ਗਈ ਹੈ। ਗਰਮੀ ਦੇ ਇਸ ਮੌਸਮ ਵਿਚ ਏਅਰ ਕੰਡੀਸ਼ਨਿੰਗ ਬਾਜ਼ਾਰ 'ਚ ਜ਼ਬਰਦਸਤ ਉਛਾਲ ਆਇਆ ਹੈ। 

ਇਹ ਵੀ ਪੜ੍ਹੋ - Apple ਦੀ ਭਾਰਤ 'ਚ ਵੱਡੀ ਯੋਜਨਾ, 5 ਲੱਖ ਲੋਕਾਂ ਨੂੰ ਮਿਲੇਗੀ ਨੌਕਰੀ!

ਦੱਸ ਦੇਈਏ ਕਿ ਦਿਨੋ-ਦਿਨ ਵੱਧ ਰਹੀ ਗਰਮੀ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ AC ਦੀ ਵਿਕਰੀ 25-40 ਫ਼ੀਸਦੀ ਤੱਕ ਵਧ ਸਕਦੀ ਹੈ। ਭਾਰਤੀ ਏਸੀ ਬਾਜ਼ਾਰ ਦੀ ਇੱਕ ਵੱਡੀ ਕੰਪਨੀ ਵੋਲਟਾਸ ਅਨੁਸਾਰ, ''ਭਾਰਤ ਵਿੱਚ ਇੱਕ ਸਾਲ ਵਿੱਚ ਵੇਚੇ ਜਾਣ ਵਾਲੇ ਕੁੱਲ ਏਸੀ ਵਿੱਚੋਂ 60 ਫ਼ੀਸਦੀ ਏਸੀ ਗਰਮੀਆਂ ਵਿੱਚ ਹੀ ਵਿਕਦੇ ਹਨ। ਇਸ ਸਾਲ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਾਨੂੰ ਉਮੀਦ ਹੈ ਕਿ ਇਸ ਵਾਰ ਏਸੀ ਦੀ ਜ਼ਿਆਦਾ ਮੰਗ ਹੋਣ ਵਾਲੀ ਹੈ। ਮੰਗ ਔਨਲਾਈਨ ਅਤੇ ਔਫਲਾਈਨ ਦੋਵੇਂ ਤਰ੍ਹਾਂ ਦੀ ਹੋਵੇਗੀ। ਅਸੀਂ ਇਸ ਨੂੰ ਪੂਰਾ ਕਰਨ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਾਂ। ਅਸੀਂ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵਿਸਤਾਰ 'ਤੇ ਵੀ ਜ਼ੋਰ ਦੇ ਰਹੇ ਹਾਂ।

ਇਹ ਵੀ ਪੜ੍ਹੋ - ਕੁੜੀਆਂ 'ਤੇ ਰੱਖਦੇ ਸੀ ਬੁਰੀ ਨਜ਼ਰ, ਰੋਕਣ 'ਤੇ ਗੁੱਸੇ 'ਚ ਪਰਿਵਾਰ 'ਤੇ ਵਰ੍ਹਾਏ ਇੱਟਾਂ-ਰੋੜੇ

ਦੱਸ ਦੇਈਏ ਕਿ ਵੋਲਟਾਸ ਨੇ ਪਿਛਲੇ ਸਾਲ (2023-24) ਪਹਿਲੀ ਵਾਰ 20 ਲੱਖ ਤੋਂ ਵੱਧ ਏਅਰ ਕੰਡੀਸ਼ਨਰ ਦੀ ਵਿਕਰੀ ਕੀਤੀ ਸੀ। ਜਨਵਰੀ ਤੋਂ ਮਾਰਚ ਦੀ ਤਿਮਾਹੀ 'ਚ AC ਦੀ ਵਿਕਰੀ 'ਚ 74 ਫ਼ੀਸਦੀ ਦਾ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਭਾਰਤ ਵਿੱਚ ਰਿਹਾਇਸ਼ੀ AC ਮਾਰਕੀਟ ਅਜੇ ਵੀ ਬਹੁਤ ਸੀਮਤ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਪਿਛਲੇ ਵਿੱਤੀ ਸਾਲ 'ਚ ਪਹਿਲੀ ਵਾਰ ਰਿਹਾਇਸ਼ੀ ਏਸੀ ਦੀ ਵਿਕਰੀ ਇਕ ਕਰੋੜ ਯੂਨਿਟ ਨੂੰ ਪਾਰ ਕਰ ਗਈ ਹੈ, ਜੋ ਸਾਲ 2024-25 'ਚ 1.15 ਕਰੋੜ ਯੂਨਿਟ ਤੱਕ ਪਹੁੰਚ ਸਕਦੀ ਹੈ।

ਇਹ ਵੀ ਪੜ੍ਹੋ - ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ: Air India ਨੇ 30 ਅਪ੍ਰੈਲ ਤੱਕ ਰੱਦ ਕੀਤੀਆਂ ਉਡਾਣਾਂ

ਪੈਨਾਸੋਨਿਕ ਦੇ ਬਿਜ਼ਨਸ ਹੈੱਡ (ਏਅਰ ਕੰਡੀਸ਼ਨਰ ਗਰੁੱਪ) ਅਭਿਸ਼ੇਕ ਵਰਮਾ ਨੇ ਦੱਸਿਆ ਕਿ,''ਵਧਦੇ ਸ਼ਹਿਰੀਕਰਨ, ਆਮਦਨ ਵਿਚ ਵਾਧਾ ਅਤੇ ਵਧੀਆ ਤਕਨਾਲੋਜੀ ਦੇ ਕਾਰਨ ਰਿਹਾਇਸ਼ੀ ਏਸੀ ਦੀ ਮੰਗ ਲਗਾਤਾਰ ਵਧ ਰਹੀ ਹੈ ਪਰ ਹੁਣ ਸਿਰਫ਼ 7 ਫ਼ੀਸਦੀ ਭਾਰਤੀ ਘਰਾਂ ਵਿਚ ਹੀ ਏਸੀ ਹੈ। ਭਾਰਤ 'ਚ AC ਦੀ ਵਿਕਰੀ ਵੱਧਣ ਦੀ ਕਾਫ਼ੀ ਸੰਭਾਵਨਾ ਹੈ। ਇਸ ਵਾਰ ਜਿਸ ਤਰ੍ਹਾਂ ਦੀ ਗਰਮੀਆਂ ਹੋਣ ਦੀ ਉਮੀਦ ਹੈ, ਉਸ ਨੂੰ ਵੇਖਦੇ ਹੋਏ ਸਾਨੂੰ ਵਿਕਰੀ ਵਿੱਚ 25 ਫ਼ੀਸਦੀ ਦਾ ਵਾਧਾ ਹੋਣ ਦੇ ਆਸਾਰ ਹਨ। ਸਾਡੀ ਕੰਪਨੀ ਦੀ ਵਿਕਰੀ ਨੂੰ 40 ਫ਼ੀਸਦੀ ਤੱਕ ਵਧਾਉਣਾ ਸੰਭਵ ਹੈ। ਅਸੀਂ ਲਗਾਤਾਰ ਆਪਣੀ ਇੰਵੇਟਰੀ ਅਤੇ ਡਿਸਟ੍ਰੀਬਿਊਸ਼ਨ ਚੈਨਲ ਨੂੰ ਮਜ਼ਬੂਤ ਬਣਾ ਰਹੇ ਹਾਂ ਤਾਂਕਿ ਪੂਰੇ ਦੇਸ਼ ਵਿਚ ਗਾਹਕਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।'' 

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News