ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਵਿਗੜਿਆ ਰਸੋਈ ਦਾ ਬਜਟ, Veg-NonVeg ਥਾਲੀ ਹੋਈ ਮਹਿੰਗੀ

Friday, May 05, 2023 - 02:37 PM (IST)

ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਵਿਗੜਿਆ ਰਸੋਈ ਦਾ ਬਜਟ, Veg-NonVeg ਥਾਲੀ ਹੋਈ ਮਹਿੰਗੀ

ਨਵੀਂ ਦਿੱਲੀ - ਖ਼ੁਰਾਕੀ ਵਸਤੂਆਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਕਾਰਨ ਆਮ ਲੋਕਾਂ ਦੀ ਰਸੋਈ ਦਾ ਬਜਟ ਗੜਬੜਾ ਗਿਆ ਹੈ। ਇਸ ਕਾਰਨ ਅਪ੍ਰੈਲ-ਦਸੰਬਰ, 2022 ਵਿੱਚ ਸ਼ਾਕਾਹਾਰੀ ਥਾਲੀ ਦੀ ਕੀਮਤ ਵਿੱਚ 9% ਦਾ ਵਾਧਾ ਹੋਇਆ ਹੈ, ਜਦੋਂ ਕਿ ਮਾਸਾਹਾਰੀ ਥਾਲੀ ਦੀ ਕੀਮਤ ਵਿੱਚ 32% ਤੋਂ ਵੱਧ ਦਾ ਵਾਧਾ ਹੋਇਆ ਹੈ।

ਰਸੋਈ ਲਈ ਸਭ ਤੋਂ ਜ਼ਰੂਰੀ ਚੀਜ਼ ਗੈਸ ਸਿਲੰਡਰ ਦੀ ਕੀਮਤ ਵਿਚ ਲਗਭਗ 20 ਫ਼ੀਸਦੀ ਤੱਕ ਦਾ ਵਾਧਾ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਬੈਂਕਿੰਗ ਸੰਕਟ ਤੋਂ ਘਬਰਾਏ ਨਿਵੇਸ਼ਕ, ਖੇਤਰੀ ਬੈਂਕਾਂ ਦੇ ਸ਼ੇਅਰ 50 ਫੀਸਦੀ ਤੱਕ ਟੁੱਟੇ

ਆਮ ਵਰਤੋਂ ਦੀਆਂ ਚੀਜ਼ਾਂ ਜਿਵੇਂ ਦੁੱਧ, ਕਣਕ, ਦਾਲਾਂ ਆਦਿ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ। ਆਟੇ ਦੀ ਕੀਮਤ 'ਚ 15 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਸਮੇਂ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ 6% ਵਧ ਗਈਆਂ ਹਨ। 

ਕ੍ਰਿਸਿਲ ਦੀ ਰਿਪੋਰਟ ਮੁਤਾਬਕ ਇਸ ਸਮੇਂ ਦੌਰਾਨ ਚਿਕਨ ਦੀ ਕੀਮਤ 'ਚ 55 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ, ਕਿਉਂਕਿ ਪਸ਼ੂ ਦੀ ਖ਼ੁਰਾਕ ਦੀਆਂ ਕੀਮਤਾਂ ਵਧ ਗਈਆਂ ਹਨ। ਮਾਸਾਹਾਰੀ ਥਾਲੀ ਦੀਆਂ ਕੀਮਤਾਂ ਵਧਾਉਣ ਵਿੱਚ ਚਿਕਨ ਦੀ ਵੱਡੀ ਭੂਮਿਕਾ ਹੈ। 

ਕ੍ਰਿਸਿਲ ਦੀ ਰਿਪੋਰਟ ਮੁਤਾਬਕ ਅਪ੍ਰੈਲ ਵਿਚ ਖ਼ੁਰਾਕੀ ਤੇਲ ਅਤੇ ਚਿਕਨ ਦੀਆਂ ਕੀਮਤਾਂ ਵਿਚ ਸਾਲਾਨਾ ਆਧਾਰ 'ਤੇ 16 ਫ਼ੀਸਦੀ ਅਤੇ 2-4 ਫ਼ੀਸਦੀ ਤੱਕ ਦੀ ਗਿਰਾਵਟ ਆਈ ਹੈ। ਕਣਕ ਦੇ ਆਟੇ ਅਤੇ ਗੈਸ ਸਿਲੰਡਰ ਦੀ ਕੀਮਤ ਇਸ ਮਿਆਦ ਦੌਰਾਨ 12 ਫ਼ੀਸਦੀ ਅਤੇ 11 ਫ਼ੀਸਦੀ ਸਾਲਾਨਾ ਆਧਾਰ 'ਤੇ ਵਧ ਗਏ ਹਨ। ਅਜਿਹੀ ਸਥਿਤੀ ਵਿਚ ਆਉਣ ਵਾਲੇ ਸਮੇਂ ਵਿਚ ਵੀ ਕੀਮਤਾਂ ਵਿਚ ਕਮੀ ਆਉਣ ਦੀ ਸੰਭਾਵਨਾ ਘੱਟ ਹੀ ਹੈ।

ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ 'ਚ ਮਨਪੁਰਮ ਫਾਈਨਾਂਸ ਦੇ MD ਅਤੇ CEO ਦੀ 143 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News