ਉੱਚੀ ਮੁਦਰਾਸਫੀਤੀ ਕਾਰਨ ਨੀਤੀਗਤ ਦਰ ਨੂੰ ਇਕ ਵਾਰ ਫਿਰ ਉਂਝ ਹੀ ਰੱਖ ਸਕਦੈ ਹੈ RBI

Monday, Sep 25, 2023 - 02:28 PM (IST)

ਉੱਚੀ ਮੁਦਰਾਸਫੀਤੀ ਕਾਰਨ ਨੀਤੀਗਤ ਦਰ ਨੂੰ ਇਕ ਵਾਰ ਫਿਰ ਉਂਝ ਹੀ ਰੱਖ ਸਕਦੈ ਹੈ RBI

ਨਵੀਂ ਦਿੱਲੀ (ਭਾਸ਼ਾ) – ਖੁਦਰਾ ਮਹਿੰਗਾਈ ਅਜੇ ਵੀ ਕਾਫੀ ਉੱਚ ਪੱਧਰ ’ਤੇ ਹੈ ਅਤੇ ਅਮਰੀਕੀ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਨੇ ਕੁਝ ਹੋਰ ਸਮੇਂ ਲਈ ਸਖਤ ਰੁਖ਼ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਅਜਿਹੇ ਵਿਚ ਮਾਹਰਾਂ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਦੀ ਸ਼ੁਰੂਅਾਤ ਵਿਚ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਕਰੰਸੀ ਸਮੀਖਿਆ ਬੈਠਕ ਵਿਚ ਨੀਤੀਗਤ ਦਰ ਨੂੰ ਇਕ ਵਾਰ ਫਿਰ ਉਂਝ ਰੱਖਣ ਦਾ ਫੈਸਲਾ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ :  ਕੈਨੇਡਾ ਨੂੰ ਭਾਰਤ ਨਾਲ ਪੰਗਾ ਲੈਣਾ ਪਵੇਗਾ ਮਹਿੰਗਾ, ਮਹਿੰਦਰਾ ਤੋਂ ਬਾਅਦ ਹੁਣ ਇਸ ਕੰਪਨੀ ਨੇ ਦਿੱਤਾ ਝਟਕਾ

ਰਿਜ਼ਰਵ ਬੈਂਕ ਨੇ 8 ਫਰਵਰੀ, 2023 ਨੂੰ ਰੈਪੋ ਦਰ ਨੂੰ ਵਧਾ ਕੇ 6.5 ਫੀਸਦੀ ਕਰ ਦਿੱਤਾ ਸੀ ਅਤੇ ਉਦੋਂ ਇਸ ਨੇ ਵਧੇਰੇ ਉੱਚ ਖੁਦਰਾ ਮੁਦਰਾਸਫੀਤੀ ਅਤੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਸਮੇਤ ਕੁਝ ਸੰਸਾਰਕ ਕਾਰਕਾਂ ਨੂੰ ਦੇਖਦੇ ਹੋਏ ਦਰਾਂ ਨੂੰ ਉਸੇ ਪੱਧਰ ’ਤੇ ਬਰਕਰਾਰ ਰੱਖਿਆ ਹੈ। ਆਰ. ਬੀ. ਆਈ. ਗਵਰਨਰ ਦੀ ਪ੍ਰਧਾਨਗੀ ਵਾਲੀ 6 ਮੈਂਬਰੀ ਐੱਮ. ਪੀ. ਸੀ. ਦੀ ਬੈਠਕ 4-6 ਅਕਤੂਬਰ ਨੂੰ ਪ੍ਰਸਤਾਵਿਤ ਹੈ। ਐੱਮ. ਪੀ. ਸੀ. ਦੀ ਪਿਛਲੀ ਬੈਠਕ ਅਗਸਤ ਵਿਚ ਹੋਈ ਸੀ।

ਇਹ ਵੀ ਪੜ੍ਹੋ :  PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ

ਬੈਂਕ ਆਫ ਬੜੌਦਾ ਦੇ ਮੁੱਖ ਅਰਥ ਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ ਕਿ ਉਮੀਦ ਹੈ ਕਿ ਅਾਰ. ਬੀ. ਅਾਈ. ਇਸ ਵਾਰ ਵਿਅਾਜ ਦਰ ਵਿਚ ਕੋਈ ਬਦਲਾਅ ਨਹੀਂ ਕਰੇਗਾ ਕਿਉਂਕਿ ਮੁਦਰਾਸਫੀਤੀ ਅਜੇ ਵੀ ਉੱਚੀ ਬਣੀ ਹੋਈ ਹੈ ਅਤੇ ਨਕਦੀ ਦੀ ਸਥਿਤੀ ਸਖਤ ਹੈ। ਮੁਦਰਾਸਫੀਤੀ ’ਤੇ ਆਰ. ਬੀ. ਆਈ. ਦੇ ਅਨੁਮਾਨ ਨੂੰ ਸਹੀ ਮੰਨਿਆ ਜਾਵੇ ਤਾਂ ਤੀਜੀ ਤਿਮਾਹੀ ਵਿਚ ਵੀ ਇਹ 5 ਫੀਸਦੀ ਨਾਲੋਂ ਜ਼ਿਆਦਾ ਰਹੇਗੀ। ਅਜਿਹੇ ਵਿਚ ਚਾਲੂ ਕੈਲੰਡਰ ਸਾਲ 2023 ਵਿਚ ਅਤੇ ਸੰਭਵ ਤੌਰ ’ਤੇ ਚੌਥੀ ਤਿਮਾਹੀ ਵਿਚ ਵੀ ਰੈਪੋ ਦਰ ਵਿਚ ਬਦਲਾਅ ਨਹੀਂ ਹੋਵੇਗਾ।

ਇਹ ਵੀ ਪੜ੍ਹੋ :  ਵਿਗੜ ਗਏ ਭਾਰਤ-ਕੈਨੇਡਾ ਦੇ ਰਿਸ਼ਤੇ, ਜਾਣੋ ਕਿਸ ਨੂੰ ਭੁਗਤਨਾ ਪਵੇਗਾ ਖ਼ਾਮਿਆਜ਼ਾ

ਇਹ ਵੀ ਪੜ੍ਹੋ :  ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News