Ducati Panigale V2 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

08/27/2020 2:31:54 AM

ਆਟੋ ਡੈਸਕ– ਲਗਜ਼ਰੀ ਮੋਟਰਸਾਈਕਲ ਬਣਾਉਣ ਵਾਲੀ ਇਤਾਲਵੀ ਕੰਪਨੀ ਡੁਕਾਟੀ ਨੇ ਆਪਣੀ ਨਵੀਂ Panigale V2 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਭਾਰਤ ’ਚ ਇਸ ਬਾਈਕ ਦੀ ਕੀਮਤ 16.99 ਲੱਖ ਰੁਪਏ ਰੱਖੀ ਗਈ ਹੈ। ਦੱਸ ਦੇਈਏ ਕਿ ਕੰਪਨੀ ਨੇ 959 Panigale ਭਾਰਤੀ ਬਾਜ਼ਾਰ ’ਚ ਪਹਿਲਾਂ ਹੀ ਬੰਦ ਕਰ ਦਿੱਤਾ ਹੈ। ਜਿਸ ਕਾਰਨ ਹੁਣ Panigale V2 ਨੂੰ ਲਾਂਚ ਕੀਤਾ ਗਿਆ ਹੈ। ਨਵੀਂ ਵੀ2 ਦੀ ਬੁਕਿੰਗ ਕੰਪਨੀ ਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਇਸ ਦੀ ਡਿਲਿਵਰੀ ਵੀ ਸ਼ੁਰੂ ਹੋ ਜਾਵੇਗੀ। 

PunjabKesari

Panigale V2 ਨੂੰ ਸਭ ਤੋਂ ਪਹਿਲਾਂ EICMA 2019 ’ਚ ਪੇਸ਼ ਕੀਤਾ ਗਿਆ ਸੀ ਜਿਸ ਨੂੰ 2020 ਦੀ ਸ਼ੁਰੂਆਤ ’ਚ ਲਾਂਚ ਕੀਤਾ ਜਾਣਾ ਸੀ। ਹਾਲਾਂਕਿ ਕੋਰੋਨਾ ਮਹਾਮਾਰੀ ਕਾਰਨ ਇਸ ਦੀ ਲਾਂਚਿੰਗ ’ਚ ਦੇਰੀ ਹੋ ਗਈ ਹੈ। ਨਵੀਂ Panigale ’ਚ 955cc ਟਵਿਨ-ਸਲੰਡਰ ਸੁਪਰਕਵਾਡਰੋ ਇੰਜਣ ਲੱਗਾ ਹੈ ਜੋ 10,750 ਆਰ.ਪੀ.ਐੱਮ. ’ਤੇ 155 ਪੀ.ਐੱਸ. ਦੀ ਪਾਵਰ ਅਤੇ 9,000 ਆਰ.ਪੀ.ਐੱਮ. ’ਤੇ 104 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਟ੍ਰਾਂਸਮਿਸ਼ਨ ਲਈ ਇਸ ਵਿਚ 6-ਸਪੀਡ ਯੂਨਿਟ ਦਾ ਆਪਸ਼ਨ ਦਿੱਤਾ ਗਿਆ ਹੈ।

PunjabKesari

ਬਾਈਕ ਦੀ ਲਾਂਚਿੰਗ ਮੌਕੇ ਡੁਕਾਟੀ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਬਿਪੁਲ ਚੰਦਰਾ ਨੇ ਕਿਹਾ ਕਿ Panigale ਪੋਰਟਫੋਲੀਓ ਡੁਕਾਟੀ ਲਈ ਇਕ ਮਹੱਤਵਪੂਰਨ ਪ੍ਰਾਪਤੀ ਹੈ ਜਿਸ ਨੇ ਬ੍ਰਾਂਡ ਨੂੰ ਅਵਿਸ਼ਵਾਸ਼ਯੋਗ ਪਛਾਣ ਦਿਵਾਈ ਹੈ। Panigale V2 ਦੀ ਐਂਟਰੀ ਦੇ ਨਾਲ ਅਸੀਂ ਉਸ ਪਰਿਵਾਰ ’ਚ ਇਕ ਮਾਡਲ ਲਿਆਉਂਦੇ ਹਾਂ ਜੋ ਡੁਕਾਟੀ ਦਾ ਅਨੁਭਵ ਲੈਣ ਵਾਲਿਆਂ ਲਈ ਸ਼ਾਨਦਾਰ ਹੈ। Panigale V2 2020 ਸਾਡਾ ਪਹਿਲਾ ਬੀ.ਐੱਸ.-6 ਮੋਟਰਸਾਈਕਲ ਹੈ। ਜਿਸ ਨੂੰ ਗਾਹਕਾਂ ਵਲੋਂ ਜ਼ਬਰਦਸਤ  ਪ੍ਰਤੀਕਿਰਿਆ ਮਿਲੀ ਹੈ। ਕਹਿਣ ਦੀ ਲੋੜ ਨਹੀਂ ਹੈ, ਅਸੀਂ ਸੜਕ ਅਤੇ ਰੇਸ ਟ੍ਰੈਕ ’ਤੇ ਇਸ ਬਾਈਕ ਨੂੰ ਵੇਖਣ ਲਈ ਉਤਸ਼ਾਹਿਤ ਹਾਂ ਤਾਂ ਜੋ ਸੁਪਰ ਮਿਡ ਸ਼੍ਰੇਣੀ ’ਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਜਾ ਸਕੇ। 

PunjabKesari

ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਕਾਰਨਿੰਗ ABS EVO, ਡੁਕਾਟੀ ਟ੍ਰੈਕਸ਼ਨ ਕੰਟਰੋਲ EVO 2, ਡੁਕਾਟੀ ਕੁਇਕ ਸ਼ਿਫਟ EVO 2, ਡੁਕਾਟੀ ਵ੍ਹੀਲੀ ਕੰਟਰੋਲ EVO, ਇੰਜਣ ਬ੍ਰੇਕਿੰਗ ਕੰਟਰੋਲ EVO ਵਰਗੇ ਸਾਰੇ ਇਲੈਕਟ੍ਰੋਨਿਕਸ ਫੀਚਰਜ਼ ਮੌਜੂਦ ਹਨ। 

PunjabKesari

PunjabKesari


Rakesh

Content Editor

Related News